''ਆਪ'' ਸਰਕਾਰ ਸਕੂਲਾਂ ਨੂੰ ਜਾਰੀ ਕੀਤੇ ਸਟੇਟ ਫੰਡ ''ਤੇ ਵ੍ਹਾਈਟ ਪੇਪਰ ਜਾਰੀ ਕਰੇ: ਨਿਮਿਸ਼ਾ ਮਹਿਤਾ
Monday, Apr 07, 2025 - 02:34 PM (IST)

ਗੜ੍ਹਸ਼ੰਕਰ- ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿਚ ਉਦਘਾਟਨਾਂ ਦੀ ਮੁਹਿੰਮ ਸ਼ੁਰੂ ਕੀਤੇ ਜਾਣ 'ਤੇ ਸਿੱਧਾ ਹਮਲਾ ਬੋਲਦੇ ਕਿਹਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਨਹੀਂ ਸਗੋਂ ਉਦਘਾਟਨ ਕ੍ਰਾਂਤੀ ਲੈ ਕੇ ਆਉਣ ਜਾਣ ਰਹੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਕੂਲਾਂ ਵਿਚ ਰੀਪੇਅਰ ਅਤੇ ਉਸਾਰੀ ਤੇ ਸਕੂਲ ਦੇ ਫਰਨੀਚਰ ਰੰਗ-ਰੋਗਨ ਸਮੇਤ ਸਾਰੇ ਕੰਮਾਂ ਲਈ ਭਾਰਤ ਦੀ ਮੋਦੀ ਸਰਕਾਰ ਹਰ ਸਾਲ ਖੁੱਲ੍ਹਾ ਪੈਸਾ ਜਾਰੀ ਕਰਦੀ ਹੈ ਅਤੇ ਇਹ ਰੋਜ਼ਾਨਾ ਦੇ ਕੰਮ ਪਹਿਲਾਂ ਵੀ ਹੁੰਦੇ ਆਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੇਤਾਵਾਂ ਨੂੰ ਉਦਘਾਟਨ ਵਾਲੀਆਂ ਕੈਂਚੀਆਂ ਚੁੱਕਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਿਸ ਮੋਦੀ ਸਰਕਾਰ ਵਿਰੁੱਧ ਇਹ ਦਿਨ ਰਾਤ ਲੋਕਾਂ ਦੇ ਮਨਾਂ 'ਚ ਜ਼ਹਿਰ ਘੋਲਦੇ ਹਨ, ਉਸੇ ਮੋਦੀ ਸਰਕਾਰ ਵੱਲੋਂ ਭੇਜੇ ਗਏ ਪੈਸਿਆਂ ਨਾਲ ਕਈ ਕਾਰਜ ਪੂਰੇ ਕੀਤੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਬੱਸ ਸਟੈਂਡ ਨੇੜੇ ਡਰਾਈਵਿੰਗ ਟਰੈਕ 'ਤੇ ਵਿਜੀਲੈਂਸ ਦੀ ਛਾਪੇਮਾਰੀ, ਰਸਤੇ ਕੀਤੇ ਬੰਦ
ਉਨ੍ਹਾਂ ਇਹ ਵੀ ਦਿੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਜੋ ਸਟੇਟ ਫੰਡ ਜਾਰੀ ਕੀਤਾ ਹੈ, ਉਹ ਪ੍ਰਤੀ ਸਕੂਲ ਕਿਤੇ 1500 ਕਿਤੇ 1800 ਕਿਤੇ 2300 ਤੇ ਕਿਤੇ 2500 ਹੈ ਅਤੇ ਪੰਜਾਬ ਸਰਕਾਰ ਵੱਲੋਂ ਕਿਸੇ ਸਕੂਲ ਨੂੰ 25 ਹਜ਼ਾਰ ਵੀ ਨਹੀਂ ਭੇਜਿਆ ਗਿਆ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਚ 'ਤੇ ਖੜ੍ਹੀ ਹੈ ਤਾਂ ਉਹ ਇਨ੍ਹਾਂ ਸਕੂਲਾਂ ਵਿਚ ਪੰਜਾਬ ਸਰਕਾਰ ਦੇ ਖਜਾਨੇ ਯਾਨੀ ਪੰਜਾਬ ਸਟੇਟ ਫੰਡ ਅਤੇ ਭਾਰਤ ਸਰਕਾਰ ਦੇ ਖਜਾਨੇ ਵਿਚੋਂ ਵੱਖ-ਵੱਖ ਸਕੀਮਾਂ ਤਹਿਤ ਆਏ ਪੈਸੇ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ, ਜਿਸ ਵਿਚ ਪ੍ਰਤੀ ਸਕੂਲ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਖਰੇਵੇਂ ਤੋਂ ਇਨ੍ਹਾਂ ਦੀ ਸਿੱਖਿਆ ਗਾਰੰਟੀ ਬਾਰੇ ਆਮ ਜਨਤਾ ਨੂੰ ਚੰਗੀ ਤਰ੍ਹਾਂ ਚਾਣਨ ਹੋ ਸਕੇ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਜਾ ਰਹੇ ਬੀ-ਟੈੱਕ ਦੇ ਵਿਦਿਆਰਥੀਆਂ ਨਾਲ ਰੂਹ ਕੰਬਾਊ ਹਾਦਸਾ, ਦੋ ਦੋਸਤਾਂ ਦੀ ਮੌਤ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਕੂਲਾਂ ਦੇ ਸਟਾਫ਼ ਅਤੇ ਗ੍ਰਾਮ ਪੰਚਾਇਤਾਂ ਨੂੰ ਆਪਣੇ ਸਕੂਲਾਂ ਅਤੇ ਪੰਚਾਇਤੀ ਰਾਜ ਦੇ ਪੈਸਿਆਂ ਵਿਚੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਨਾਮ ਲਿਖਵਾ ਕੇ ਉਦਘਾਟਨੀ ਪੱਥਰ ਲਗਵਾਉਣ, ਉਦਘਾਟਨ ਦੇ ਪ੍ਰੋਗਰਾਮ 'ਤੇ ਚਾਹ-ਪਾਣੀ, ਟੈਂਟ ਕੁਰਸੀਆਂ ਖਾਣੇ ਦਾ ਪ੍ਰਬੰਧ ਅਤੇ ਫਲੈਕਸ ਬੋਰਡ ਲਗਵਾਉਣ ਲਈ ਬੁਰੀ ਤਰ੍ਹਾਂ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੀ. ਡੀ. ਪੀ. ਓ. ਦਫ਼ਤਰਾਂ ਵੱਲੋਂ ਇਕੱਠ ਕਰਨ ਲਈ ਵੀ ਜ਼ੋਰ ਪਾਇਆ ਜਾ ਰਿਹਾ ਹੈ। ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੇਂਦਰ ਦੇ ਪੈਸਿਆਂ ਨਾਲ ਕੰਮ ਕਰਵਾ ਕੇ ਆਪਣੀ ਸਰਕਾਰ ਦੀ ਫੋਕੀ ਵਾਹ-ਵਾਹੀ ਖੱਟਣ ਲਈ ਕਰਵਾਏ ਜਾ ਰਹੇ ਉਦਘਾਟਨਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵਿਚ ਆਪਣੀ ਹਵਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਇਨ੍ਹਾਂ ਦੀ ਹਵਾ ਗੋਲ ਕਰਕੇ ਜਨਤਾ ਇਨ੍ਹਾਂ ਨੂੰ ਸ਼ੀਸ਼ਾ ਵਿਖਾ ਦੇਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਪਰਿਵਾਰ ਨੇ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e