ਵੱਖ-ਵੱਖ ਥਾਈਂ ਬੇਕਾਬੂ ਹੋ ਕੇ ਪਲਟੇ ਟਰੱਕ, ਚਾਲਕ ਜ਼ਖ਼ਮੀ

Friday, Jun 12, 2026 - 07:22 PM (IST)

ਵੱਖ-ਵੱਖ ਥਾਈਂ ਬੇਕਾਬੂ ਹੋ ਕੇ ਪਲਟੇ ਟਰੱਕ, ਚਾਲਕ ਜ਼ਖ਼ਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਬੀਤੀ ਰਾਤ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਟਰੱਕ ਬੇਕਾਬੂ ਹੋ ਕੇ ਪਲਟ ਗਏ, ਜਿਸ ਕਾਰਨ ਦੋਵੇਂ ਵਾਹਨਾਂ ਦੇ ਚਾਲਕਾਂ ਨੂੰ ਸੱਟਾਂ ਲੱਗੀਆਂ ਹਨ। ਬੀਤੀ ਦੇਰ ਰਾਤ ਹਾਈਵੇਅ ’ਤੇ ਬਿਜਲੀ ਘਰ ਚੌਕ ਨੇੜੇ ਪਲਾਈ ਲੈ ਕੇ ਜਾ ਰਿਹਾ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਸੜਕ ਤੇ ਪਲਟ ਗਿਆ, ਜਿਸ ਕਾਰਨ ਜਿੱਥੇ ਟਰੱਕ ਅਤੇ ਪਲਾਈ ਨੁਕਸਾਨੀ ਗਈ ਉੱਥੇ ਚਾਲਕ ਹਰਜਿੰਦਰ ਸਿੰਘ ਪੁੱਤਰ ਤਿਰਥੀਪਾਲ ਸਿੰਘ ਵਾਸੀ ਮੁਰਾਦਪੁਰ ਗੁਰੁ ਕਾ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ:ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ ਤੂਫਾਨ! ਪੰਜਾਬ 'ਚ 13,14 ਲਈ ਵੀ Alert ਜਾਰੀ

PunjabKesari
ਇਸੇ ਤਰ੍ਹਾਂ ਬੀਤੀ ਦੇਰ ਸ਼ਾਮ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਪੁਲ ਪੁਖਤਾ ਦੇ ਨਿੱਕੇ ਪੁਲਾਂ ਨੇੜੇ ਇਕ ਟਰੱਕ ਚਾਲਕ ਨੀਂਦ ਦੇ ਝੋਕੇ ਕਾਰਨ ਟਰੱਕ ਦਾ ਸੰਤੁਲਨ ਗੁਆ ਬੈਠਾ ਅਤੇ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘੀ ਥਾਂ ’ਤੇ ਪਲਟ ਗਿਆ। ਇਸ ਹਾਦਸੇ ’ਚ ਟਰੱਕ ਚਾਲਕ ਚਰਨਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਸੁਭਾਨਪੁਰ ਕਪੂਰਥਲਾ ਨੂੰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਘਰ ਦੇ ਨੇੜੇ ਅਕਾਲੀ ਆਗੂ ਦਾ ਕਰ 'ਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News