ਨਿਮਿਸ਼ਾ ਮਹਿਤਾ ਨੇ ਬਾਰਾਪੁਰ ਦਾ ਸਿੰਚਾਈ ਟਿਊਬਵੈੱਲ ਚਲਵਾ ਕੇ ਕਿਸਾਨਾਂ ਦਾ ਮਸਲਾ ਕੀਤਾ ਹੱਲ
Monday, May 26, 2025 - 04:33 PM (IST)

ਗੜ੍ਹਸ਼ੰਕਰ/ਬਾਰਾਪੁਰ- ਪਿੰਡ ਬਾਰਾਪੁਰ ਵਿਖੇ ਕਰੀਬ ਸਵਾ ਦੋ ਸਾਲ ਤੋਂ ਲੱਗੇ ਸਿੰਚਾਈ ਟਿਊਬਵੈੱਲ ਨੂੰ ਚਾਲੂ ਕਰਵਾ ਕੇ ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਉਥੋਂ ਦੇ ਕਿਸਾਨਾਂ ਨੂੰ ਵੱਡੀ ਸੁਵਿਧਾ ਦਿਵਾਈ ਹੈ। ਉਨ੍ਹਾਂ ਦੱਸਿਆ ਕਿ ਉਹ ਸ਼ਨੀਵਾਰ ਨੂੰ ਪਿੰਡ ਬਾਰਾਪੁਰ ਗਏ ਸਨ, ਜਿੱਥੇ ਉਨ੍ਹਾਂ ਨੂੰ ਜ਼ਿੰਮੀਦਾਰਾਂ ਨੇ ਆਪਣੀ ਪਰੇਸ਼ਾਨੀ ਸਾਂਝੀ ਕੀਤੀ ਕਿ ਪਿੰਡ ਵਿਚ ਦੋ ਸਾਲਾਂ ਤੋਂ ਵਧੇਰੇ ਸਮੇਂ ਤੋਂ ਟਿਊਬਵੈੱਲ ਲੱਗਾ ਹੋਣ ਦੇ ਬਾਵਜੂਦ ਵੀ ਉਸ ਦਾ ਬਿਜਲੀ ਕੁਨੈਕਸ਼ਨ ਦਾ ਕੰਮ ਪੂਰਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਰਕੇ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਦੀ ਸਮੱਸਿਆ ਨੂੰ ਸੁਣ ਕੇ ਨਿਮਿਸ਼ਾ ਮਹਿਤਾ ਨੇ ਉਨ੍ਹਾਂ ਨਾਲ ਹਮਦਰਦੀ ਮਿਟਾਉਂਦੇ ਕਿਹਾ ਕਿ ਉਨ੍ਹਾਂ ਨੂੰ ਭਾਰੀ ਦੁੱਖ਼ ਹੈ ਕਿ ਕਿਸਾਨਾਂ ਨੂੰ ਟਿਊਬਵੈੱਲ ਚਾਲੂ ਨਾ ਹੋਣ ਕਰਕੇ ਫ਼ਸਲ ਅਤੇ ਪਸ਼ੂਆਂ ਦੇ ਹਰੇ ਚਾਰੇ ਦਾ ਕਾਫ਼ੀ ਨੁਕਸਾਨ ਝਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਲਾਕਾ ਬੀਤ ਪਹਿਲਾਂ ਹੀ ਗ਼ਰੀਬ ਇਲਾਕਾ ਹੈ, ਜਿੱਥੇ ਜ਼ਮੀਨ ਬਹੁਤੀ ਉਪਜਾਊ ਨਹੀਂ ਹੈ ਅਤੇ ਟਿਊਬਵੈੱਲ ਦਾ ਪਾਣੀ ਜੇਕਰ ਕਿਸਾਨਾਂ ਨੂੰ ਮਿਲਦਾ ਤਾਂ ਇਨ੍ਹਾਂ ਨੂੰ ਦੋ ਸਾਲ ਫ਼ਸਲ ਅਤੇ ਹਰੇ ਚਾਰੇ ਦਾ ਭਾਰੀ ਸੰਕਟ ਨਾ ਕੱਟਣਾ ਪੈਂਦਾ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਪਾਣੀ ਦੀ ਸਮੱਸਿਆ ਨੂੰ ਵੇਖਦਿਆਂ ਉਨ੍ਹਾਂ ਆਪਣੇ ਹਲਕੇ ਨੂੰ ਸਾਲ 2021 ਵਿਚ 75 ਦੇ ਕਰੀਬ ਸਿੰਚਾਈ ਟਿਊਬਵੈੱਲ ਮਨਜ਼ੂਰ ਕਰਵਾਏ ਸਨ ਅਤੇ ਇਹ ਟਿਊਬਵੈੱਲ 302 ਸਕੀਮ ਅਧੀਨ ਮਨਜ਼ੂਰ ਹੋਏ ਸਨ। ਇਨ੍ਹਾਂ ਸਿੰਚਾਈ ਟਿਊਬਵੈੱਲਾਂ ਲਈ 245 ਕਰੋੜ ਰੁਪਏ ਭਾਰਤ ਦੀ ਮੋਦੀ ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਨਿਮਿਸ਼ਾ ਮਹਿਤਾ ਨੇ ਕਿਸਾਨਾਂ ਦੀ ਪਰੇਸ਼ਾਨੀ ਦਾ ਇਕ ਦਿਨ ਵਿਚ ਹੀ ਹੱਲ ਕਰਵਾਇਆ ਅਤੇ ਬਿਜਲੀ ਦਾ ਕੁਨੈਕਸ਼ਨ ਸ਼ਨੀਵਾਰ ਨੂੰ ਸਮੱਸਿਆ ਸੁਣ ਕੇ ਐਤਵਾਰ ਨੂੰ ਲੱਗਵਾ ਕੇ ਮਸਲੇ ਦਾ ਹੱਲ ਕਰਵਾਇਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸ਼ਮਸ਼ਾਨਘਾਟ 'ਚ ਤੀਜੀ ਵਾਰ ਹੋਇਆ ਵੱਡਾ ਕਾਂਡ, ਮੁਰਦਾਘਰ ਦੇ ਅੰਦਰਲਾ ਹਾਲ ਵੇਖ...
ਪਿੰਡ ਬਾਰਾਪੁਰ ਵਾਸੀਆਂ ਨੇ ਨਿਮਿਸ਼ਾ ਮਹਿਤਾ ਨੇ ਐਤਵਾਰ ਨੂੰ ਦੋਬਾਰਾ ਪਿੰਡ ਬੁਲਾਇਆ ਅਤੇ ਸਿੰਚਾਈ ਟਿਊਬਵੈਲ ਚਾਲੂ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਤੋਂ ਖਵਾਜੇ ਦੀ ਪੂਜਾ ਕਰਵਾ ਕੇ ਮੋਟਰ ਦਾ ਬਟਨ ਚਾਲੂ ਕਰਵਾਇਆ। ਇਸ ਮੌਕੇ ਪਿੰਡ ਦੇ ਜ਼ਿੰਮੀਦਾਰਾਂ ਨੇ ਨਿਮਿਸ਼ਾ ਮਹਿਤਾ ਦਾ ਧੰਨਵਾਦ ਕੀਤਾ। ਜ਼ਿੰਮੀਦਾਰ ਯਸ਼ਪਾਲ ਚੌਧਰੀ ਨੇ ਕਿਹਾ ਕਿ ਜੇਕਰ ਟਿਊਬਵੈੱਲ ਪਹਿਲਾਂ ਚਾਲੂ ਹੋ ਜਾਂਦਾ ਤਾਂ ਪਿੰਡ ਦਾ 30-35 ਲੱਖ ਫ਼ਸਲ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਇਸੇ ਤਰ੍ਹਾਂ ਦੂਜੇ ਜ਼ਿੰਮੀਦਾਰ ਨੇ ਕਿਹਾ ਕਿ ਪਸ਼ੂਆਂ ਦੇ ਹਰੇ ਚਾਰੇ ਲਈ ਉਨ੍ਹਾਂ ਨੂੰ ਮੁਸ਼ਕਿਲ ਝਲਣੀ ਪਈ ਅਤੇ ਬਾਹਰੋਂ ਚਾਰੇ ਦਾ ਇੰਤਜ਼ਾਮ ਕਰਨਾ ਪਿਆ, ਕਿਉਂਕਿ ਪਿੰਡ ਦਾ ਟਿਊਬਵੈੱਲ ਚਾਲੂ ਨਹੀਂ ਸੀ ਹੋਇਆ। ਇਸ ਮੌਕੇ ਕਿਸਾਨਾਂ ਨੇ ਖ਼ੁਸ਼ੀ ਵਿਚ ਲੱਡੂ ਖਾਂਦੇ ਅਤੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਟਿਊਬਵੈੱਲ ਚਾਲੂ ਹੋਣ 'ਤੇ ਪਿੰਡ ਵਾਸੀਆ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: ਜਲੰਧਰ-ਨਕੋਦਰ ਹਾਈਵੇਅ ਵੱਲ ਜਾਣ ਵਾਲੇ ਲੋਕ ਦੇਣ ਧਿਆਨ, ਜਾਮ ਹੋ ਗਿਆ ਹਾਈਵੇਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e