12ਵੀਂ ਦੇ ਵਿਦਿਆਰਥੀ ਨੇ ਕੀਤਾ ਵੱਡਾ ਕਾਰਨਾਮਾ ! ਅਜਿਹੀ ਖੋਜ ਨੇ ਕੀਤਾ ਸਭ ਨੂੂੰ ਹੈਰਾਨ
Saturday, Jul 26, 2025 - 03:05 PM (IST)

ਹੁਸ਼ਿਆਰਪੁਰ- ਅੱਠਵੀਂ ਜਮਾਤ ਦਾ 12 ਸਾਲਾ ਵਿਦਿਆਰਥੀ ਅੰਚਿਤ ਪੈਦਲ ਚਲਣ ਨਾਲ ਬਿਜਲੀ ਪੈਦਾ ਕਰਨ ਵਾਲੀ ਤਕਨਾਲੋਜੀ ਲੈ ਕੇ ਆਇਆ ਹੈ, ਜਿਸ ਨਾਲ ਭਵਿੱਖ ਵਿਚ ਬਿਜਲੀ ਦੀਆਂ ਲੋੜਾਂ ਲਈ ਇੱਕ ਨਵਾਂ ਰਾਹ ਖੁੱਲ ਸਕਦਾ ਹੈ। ਅੰਚਿਤ ਨੇ ਪਾਈਜ਼ੋਇਲੈਕਟ੍ਰਿਕ ਸੈਂਸਰਾਂ ਦੀ ਮਦਦ ਨਾਲ ਖ਼ਾਸ ਟਾਈਲਾਂ ਤਿਆਰ ਕੀਤੀਆਂ ਹਨ, ਜਿਸ 'ਤੇ ਤੁਰਨ ਨਾਲ ਉਤਪੰਨ ਹੋਣ ਵਾਲਾ ਦਬਾਅ ਬਿਜਲੀ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਬਿਜਲੀ ਇੱਕ ਛੋਟੇ ਪਾਵਰ ਬੈਂਕ ਵਿੱਚ ਇਕੱਤਰ ਕੀਤੀ ਜਾਂਦੀ ਹੈ, ਜਿਸ ਨਾਲ ਮੋਬਾਈਲ, ਟਾਰਚ ਜਾਂ ਹੋਰ ਛੋਟੇ ਯੰਤਰ ਚਾਰਜ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਇਹ ਮਾਡਲ ਹੁਣ ਰਾਸ਼ਟਰੀ ਪੱਧਰ 'ਤੇ ਬਾਲ ਵਿਗਿਆਨ ਪ੍ਰਦਰਸ਼ਨੀ ਵਿੱਚ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਅੰਚਿਤ ਨੇ ਦੱਸਿਆ ਕਿ ਇਸ ਤਕਨਾਲੋਜੀ ਨਾਲ ਨਾ ਸਿਰਫ਼ ਘਰ ਦੀ ਲਾਈਟਾਂ ਚਲ ਸਕਦੀਆਂ ਹਨ, ਸਗੋਂ ਟ੍ਰੈਫਿਕ ਸਿਗਨਲ, ਸਟਰੀਟ ਲਾਈਟਾਂ ਵੀ ਚਲਾਈਆਂ ਜਾ ਸਕਦੀਆਂ ਹਨ। ਇੱਕ ਟੈਸਟ ਮੁਤਾਬਕ, ਇੱਕ ਕਦਮ ਨਾਲ 2 ਤੋਂ 5 ਜੂਲ ਤੱਕ ਬਿਜਲੀ ਪੈਦਾ ਹੋ ਸਕਦੀ ਹੈ, ਜੇਕਰ ਭੀੜ ਵਾਲੇ ਖੇਤਰਾਂ ਵਿੱਚ ਲਗਾਤਾਰ ਲੋਕ ਤੁਰਨ, ਤਾਂ ਕਈ ਘੰਟਿਆਂ ਦੀ ਰੋਸ਼ਨੀ ਇਕੱਠੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਕੋਸ਼ਿਸ਼ਾਂ ਨੂੰ ਪਿਆ ਬੂਰ! ਇਸ ਜ਼ਿਲ੍ਹੇ 'ਚ ਦਿਸਿਆ ਸਭ ਤੋਂ ਵੱਧ ਅਸਰ
ਆਪਣੀ ਕਲਪਨਾ ਨੂੰ ਹਕੀਕਤ ਬਣਾਉਣ ਲਈ ਅੰਚਿਤ ਨੇ ਆਪਣੇ ਘਰ ਦਾ ਇੱਕ ਕਮਰਾ ਲੈਬ ਵਿੱਚ ਬਦਲ ਦਿੱਤਾ। ਉਸਦੇ ਪਿਤਾ ਅਨੁਪਮ ਰਾਏ ਸੋਨਾਲੀਕਾ ਇੰਟਰਨੈਸ਼ਨਲ ਦੇ ਮੁੱਖ ਪ੍ਰਬੰਧਕ ਹਨ, ਜਦਕਿ ਮਾਂ ਡਾ. ਚੇਤਨਾ ਸ਼ਰਮਾ ਡੀਏਵੀ ਬੀਐੱਡ ਕਾਲਜ 'ਚ ਪ੍ਰੋਫੈਸਰ ਹਨ। ਸਕੂਲ ਤੋਂ ਵਾਪਸ ਆਉਂਦੇ ਹੀ ਉਹ ਵਿਗਿਆਨ ਨਾਲ ਸਬੰਧਤ ਕਈ ਮਾਡਲਾਂ 'ਤੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਤਕਨਾਲੋਜੀ ਟ੍ਰੈਫਿਕ ਸਿਗਨਲ ਅਤੇ ਸਟਰੀਟ ਲਾਈਟਾਂ ਵੀ ਚਲਾ ਸਕਦੀ ਹੈ। ਹਰ ਰੋਜ਼ ਲੱਖਾਂ ਲੋਕ ਸੜਕ 'ਤੇ ਤੁਰਦੇ ਹਨ। ਜਿਵੇਂ ਹੀ ਟਾਈਲਾਂ ਦੇ ਹੇਠਾਂ ਲਗਾਏ ਗਏ ਸੈਂਸਰ 'ਤੇ ਦਬਾਅ ਪਾਇਆ ਜਾਂਦਾ ਹੈ, ਵਾਈਬ੍ਰੇਸ਼ਨ ਹੁੰਦੀ ਹੈ, ਜੋ ਊਰਜਾ ਵਿੱਚ ਬਦਲ ਜਾਂਦੀ ਹੈ। ਇਸ ਲਈ ਬੈਟਰੀ ਦੀ ਲੋੜ ਨਹੀਂ ਹੁੰਦੀ, ਜਿਸ ਨਾਲ ਖਰਚੇ ਵੀ ਘੱਟ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਅੰਚਿਤ ਨੇ ਦੱਸਿਆ ਕਿ ਇਹ ਵਿਚਾਰ ਉਨ੍ਹਾਂ ਨੂੰ ਗ੍ਰੀਨ ਵਿਊ ਪਾਰਕ ਵਿੱਚ ਆਇਆ। ਉੱਥੇ ਕੁਝ ਲਾਈਟਾਂ ਬਿਜਲੀ 'ਤੇ ਚੱਲ ਰਹੀਆਂ ਸਨ ਅਤੇ ਕੁਝ ਸੋਲਰ ਪੈਨਲਾਂ 'ਤੇ। ਉਨ੍ਹਾਂ ਸੋਚਿਆ ਕਿ ਕੀ ਕੋਈ ਬਿਹਤਰ ਤਰੀਕਾ ਹੋ ਸਕਦਾ ਹੈ। ਫਿਰ ਉਨ੍ਹਾਂ ਨੇ ਪਾਈਜ਼ੋਇਲੈਕਟ੍ਰਿਕ ਤਕਨਾਲੋਜੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8