ਹਾਜੀਪੁਰ-ਮੁਕੇਰੀਆਂ ਰੋਡ ’ਤੇ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ ਸਵਾਰ
Saturday, Jul 19, 2025 - 12:54 PM (IST)

ਹਾਜੀਪੁਰ (ਜੋਸ਼ੀ)-ਹਾਜੀਪੁਰ-ਮੁਕੇਰੀਆਂ ਰੋਡ ’ਤੇ ਪੈਂਦੇ ਅੱਡਾ ਭੱਲੋਵਾਲ ਨੇੜੇ ਨਹਿਰ ’ਤੇ ਲੰਬੇ ਸਮੇਂ ਤੋਂ ਪਏ ਖੱਡਿਆਂ ਕਾਰਨ ਇਕ ਕਾਰ ਹਾਦਸਾਗ੍ਰਸਤ ਹੋ ਗਈ ਪਰ ਰੱਬ ਦਾ ਸ਼ੁੱਕਰ ਹੈ ਕਿ ਕਾਰ ’ਚ ਸਵਾਰ ਦੋਵੇਂ ਵਿਅਕਤੀ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ’ਚ ਸਵਾਰ ਹੋ ਕੇ 2 ਵਿਅਕਤੀ ਮੁਕੇਰੀਆਂ ਤੋਂ ਤਲਵਾੜਾ ਸਾਈਡ ਜਾ ਰਹੇ ਸਨ। ਜਦੋਂ ਉਨ੍ਹਾਂ ਅੱਡਾ ਭੱਲੋਵਾਲ ਦੇ ਨੇੜੇ ਨਹਿਰ ’ਤੇ ਪਹੁੰਚੇ ਤਾਂ ਲੰਬੇ ਸਮੇਂ ਤੋਂ ਪਏ ਖੱਡਿਆਂ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ׀ ਲੋਕਾਂ ਦੇ ਸਹਿਯੋਗ ਨਾਲ ਕਾਰ ’ਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਡਾ ਭੱਲੋਵਾਲ ਦੇ ਲਾਗੇ ਨਹਿਰ ’ਤੇ ਲੰਬੇ ਸਮੇਂ ਤੋਂ ਪਏ ਖੱਡਿਆਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ׀
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਹਲਚਲ! 2 ਦਰਜਨ ਆਗੂਆਂ ਨੇ ਦਿੱਤੇ ਪਾਰਟੀ ਤੋਂ ਅਸਤੀਫ਼ੇ
ਜ਼ਿਕਰਯੋਗ ਹੈ ਕਿ ਮੁਕੇਰੀਆਂ ਤੋਂ ਅੱਡਾ ਝੀਰ ਦਾ ਖੂਹ ਤੱਕ ਸੜਕ ’ਤੇ ਡੱਬਲ ਲੇਅਰ ਪਾਉਣ ਦਾ ਕੰਮ ਚਲ ਰਿਹਾ ਹੈ। ਵਿਭਾਗ ਦੇ ਠੇਕੇਦਾਰ ਨੇ ਸਿੰਗਲ ਲੇਅਰ ਲੁੱਕ ਦਾ ਕੰਮ ਪੂਰਾ ਕਰਕੇ ਦੂਜੀ ਲੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਅੱਡਾ ਭੱਲੋਵਾਲ ਦੇ ਲਾਗੇ ਨਹਿਰ ’ਤੇ ਪਏ ਖੱਡਿਆਂ ਨੂੰ ਇਕ ਵਾਰ ਵੀ ਠੀਕ ਨਹੀਂ ਕੀਤਾ। ਉਨ੍ਹਾਂ ਇਸ ਸੜਕ ਨੂੰ ਬਣਾਏ ਜਾਣ ਦੀ ਦੇਰੀ ਅਤੇ ਅੱਡਾ ਭੱਲੋਵਾਲ ਦੇ ਲਾਗੇ ਨਹਿਰ ਤੇ ਸੜਕ ’ਚ ਪਏ ਭਾਰੀ ਖੱਡੇ ਨੂੰ ਨਾ ਬਣਾਏ ਜਾਣ ਦੀ ਜਾਂਚ ਵਿਜੀਲੈਂਸ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e