2 ਪਿੰਡਾਂ ਦੇ ਖੇਤਾਂ ’ਚੋਂ 3 ਟਰਾਂਸਫਾਰਮਰਾਂ ਦਾ ਕੀਮਤੀ ਸਾਮਾਨ ਚੋਰੀ
Sunday, Jul 20, 2025 - 01:09 PM (IST)

ਕੋਟਫਤੂਹੀ (ਬਹਾਦਰ ਖਾਨ)-ਦੇਰ ਰਾਤ ਇਸ ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਟਰਾਂਸਫਾਰਮਰ ਚੋਰੀ ਕਰਨ ਵਾਲੇ ਸਰਗਰਮ ਗਿਰੋਹ ਵੱਲੋਂ ਪਿੰਡ ਠੀਂਡਾ ਦੇ ਖੇਤਾਂ ਵਿਚੋਂ ਦੋ ਅਤੇ ਇਕ ਨਾਲ ਲਗਦੇ ਦੂਜੇ ਜ਼ਿਲ੍ਹਾ ਨਵਾਂਸ਼ਹਿਰ ਦੇ ਖੇਤਾਂ ਵਿਚੋਂ ਟਰਾਂਸਫਾਰਮਰਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਵਧੀਆਂ ਮੁਸ਼ਕਿਲਾਂ, 6 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ
ਮਿਲੀ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਸੁੱਖਾ ਠੀਂਡਾ, ਗੁਰਵੀਰ ਸਿੰਘ, ਹਰਮਨ ਸਿੰਘ, ਪ੍ਰੇਮ ਕੁਮਾਰ, ਰਾਜ ਕੁਮਾਰ, ਰਣਜੀਤ ਸਿੰਘ, ਦਲਜੀਤ ਸਿੰਘ ਜੀਤਾ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਟਰਾਂਸਫਾਰਮਰਾਂ ਇਸ ਚੋਰੀ ਦੇ ਸਬੰਧ ਵਿਚ ਸਵੇਰੇ ਖੇਤਾਂ ਵਿਚ ਆਉਣ ’ਤੇ ਪਤਾ ਲੱਗਾ। ਚੋਰ ਦੇਰ ਰਾਤ ਨੰਬਰਦਾਰ ਸੰਤੋਖ ਸਿੰਘ ਨਿਵਾਸੀ ਠੀਂਡਾ ਦੇ ਖੇਤਾਂ ਵਿਚ 10 ਕੇ. ਵੀ. ਦਾ ਟਰਾਂਸਫਾਰਮਰ ਨੂੰ ਖੋਲ੍ਹ ਕੇ ਉਸ ਦੀਆ ਤਾਂਬੇ ਦੀਆਂ ਤਾਰਾਂ, ਤੇਲ ਅਤੇ ਹੋਰ ਕੀਮਤੀ ਸਾਮਾਨ ਕੱਢ ਕੇ ਲੈ ਗਏ। ਜਾਂਦੇ ਹੋਏ ਚੋਰ ਇੱਥੋਂ ਪੌੜੀ ਤੇ ਝੋਨੇ ਨੂੰ ਪਾਉਣ ਵਾਲੀ ਦਵਾਈ ਵੀ ਲੈ ਗਏ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਘਰ ਦੀ ਸਫ਼ਾਈ ਕਰਦਿਆਂ ਮੌਤ ਨੇ ਇੰਝ ਪਾਇਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਇਸੇ ਤਰ੍ਹਾਂ ਇਨ੍ਹਾਂ ਖੇਤਾਂ ਤੋਂ ਕਾਫੀ ਪਿੱਛੇ ਸੜਕ ਤੋਂ ਹਟਵੇਂ ਪਰਗਣ ਸਿੰਘ ਨਿਵਾਸੀ ਠੀਂਡਾ ਦੇ ਖੇਤਾਂ ਵਿਚ 10 ਕੇ. ਵੀ. ਦਾ ਟਰਾਂਸਫਾਰਮਰ ਖੰਭਿਆਂ ਤੋਂ ਹੇਠਾਂ ਉਤਾਰ ਕੇ ਖੋਲ੍ਹ ਕੇ ਉਸ ਦਾ ਸਾਰਾ ਕੀਮਤੀ ਸਾਮਾਨ ਕੱਢ ਕੇ ਲੈ ਗਏ। ਇਸੇ ਤਰ੍ਹਾਂ ਨਾਲ ਲੱਗਦੇ ਨਵਾਂਸ਼ਹਿਰ ਜ਼ਿਲੇ ਦੇ ਪਿੰਡ ਲਾਦੀਆਂ ਤੋਂ ਵੀ ਇਕ ਟਰਾਂਸਫਾਰਮਰ ਦਾ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਵਰਣਨਯੋਗ ਹੈ ਕਿ ਇਸ ਤੋਂ ਦੋ ਰਾਤਾਂ ਪਹਿਲਾਂ ਇਹ ਸਰਗਰਮ ਚੋਰਾਂ ਦਾ ਗਿਰੋਹ ਕੋਟ ਫਤੂਹੀ ਤੇ ਪਿੰਡ ਠੀਂਡਾ ਦੇ ਖੇਤਾਂ ਵਿਚੋਂ ਟਰਾਂਸਫਾਰਮਰਾਂ ਵਿੱ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਸਨ।
ਇਹ ਵੀ ਪੜ੍ਹੋ: ਪੰਜਾਬੀਓ ਕਰ ਲਓ ਤਿਆਰੀ! ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e