ਸ਼ਹਿਰ ’ਚੋਂ ਨਿਕਲਣ ਵਾਲੇ ਸਾਰੇ ਕੂੜੇ ਦੀ ਪ੍ਰੋਸੈਸਿੰਗ ਲਈ NGT ਨੇ ਨਿਗਮ ਕਮਿਸ਼ਨਰ ਨੂੰ ਕੀਤਾ ਤਲਬ

Wednesday, Aug 28, 2024 - 04:55 AM (IST)

ਜਲੰਧਰ (ਖੁਰਾਣਾ)- ਐੱਨ.ਜੀ.ਓ. ਅਲਫਾ ਮਹਿੰਦਰੂ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਵੱਲੋਂ ਐੱਨ.ਜੀ.ਟੀ. ’ਚ ਦਾਇਰ ਕੀਤੇ ਗਏ ਕੇਸ ਕਾਰਨ ਨਗਰ ਨਿਗਮ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਹੁਣ ਮਾਡਲ ਟਾਊਨ ਡੰਪ ਨੂੰ ਲੈ ਕੇ ਵੀ ਨਿਗਮ ਅਧਿਕਾਰੀਆਂ ਦੀ ਸ਼ਾਮਤ ਆਉਣ ਵਾਲੀ ਹੈ। ਜ਼ਿਕਰਯੋਗ ਹੈ ਕਿ ਮਾਡਲ ਟਾਊਨ ਡੰਪ ਦੀ ਸਮੱਸਿਆ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਦੇ ਚੇਅਰਮੈਨ ਵਰਿੰਦਰ ਮਲਿਕ ਤੇ ਸਮਾਜ ਸੇਵੀ ਤੇਜਸਵੀ ਮਿਨਹਾਸ ਨੇ ਨਗਰ ਨਿਗਮ ਖ਼ਿਲਾਫ਼ ਐੱਨ.ਜੀ.ਟੀ. ’ਚ ਕੇਸ ਦਾਇਰ ਕੀਤਾ ਹੈ।

PunjabKesari

ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਮਾਮਲੇ ਦੀ ਸੁਣਵਾਈ ਦੌਰਾਨ ਐੱਨ.ਜੀ.ਟੀ. ਦੇ ਜਸਟਿਸ ਪ੍ਰਕਾਸ਼ ਸ੍ਰੀਵਾਸਤਵ (ਚੇਅਰਪਰਸਨ), ਜਸਟਿਸ ਅਰੁਣ ਕੁਮਾਰ ਤਿਆਗੀ ਤੇ ਮਾਹਰ ਡਾਕਟਰ ਏ ਸੇਂਥਿਲ ਮੌਜੂਦ ਸਨ। ਇਸ ’ਚ ਦੋਵੇਂ ਸ਼ਿਕਾਇਤਕਰਤਾ ਵਰਿੰਦਰ ਮਲਿਕ ਤੇ ਤੇਜਸਵੀ ਮਿਨਹਾਸ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਪੇਸ਼ ਵਕੀਲ ਐਡ. ਅੰਚਿਤ ਸਿੰਗਲਾ ਤੇ ਜਲੰਧਰ ਨਿਗਮ ਦੇ ਵਧੀਕ ਕਮਿਸ਼ਨਰ ਅਮਰਜੀਤ ਬੈਂਸ ਮੌਜੂਦ ਰਹੇ। ਸੁਣਵਾਈ ਦੌਰਾਨ ਮਾਡਲ ਟਾਊਨ ਡੰਪ ’ਤੇ ਖਿੱਲਰੀ ਗੰਦਗੀ ਨੂੰ ਲੈ ਕੇ ਕਾਫੀ ਚਰਚਾ ਹੋਈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੁਮਾਇੰਦੇ ਨੇ ਵੀ ਨਿਗਮ ਦੀ ਗਲਤੀ ਪਾਈ।

ਇਹ ਵੀ ਪੜ੍ਹੋ- ਕੜਾਹੇ 'ਚ ਡਿੱਗਣ ਕਾਰਨ ਹੋਈ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵੱਡਾ ਫ਼ੈਸਲਾ, ਹੁਣ ਨਹੀਂ ਹੋਣਗੇ ਹਾਦਸੇ

ਇਸ ਤੋਂ ਬਾਅਦ ਐੱਨ.ਜੀ.ਟੀ. ਨੇ ਹਦਾਇਤਾਂ ਜਾਰੀ ਕੀਤੀਆਂ ਕਿ ਨਗਰ ਨਿਗਮ ਕਮਿਸ਼ਨਰ 4 ਹਫ਼ਤਿਆਂ ਦੇ ਅੰਦਰ ਹਲਫ਼ਨਾਮੇ ਰਾਹੀਂ ਬਾਊਂਡ ਐਕਸ਼ਨ ਪਲਾਨ ਦੱਸਣਗੇ ਕਿ ਸ਼ਹਿਰ ’ਚ ਰੋਜ਼ਾਨਾ ਪੈਦਾ ਹੋਣ ਵਾਲੇ ਕੂੜੇ ਨੂੰ ਕਿਵੇਂ ਪ੍ਰੋਸੈੱਸ ਕੀਤਾ ਜਾਵੇ। ਵਰਿਆਣਾ ਡੰਪ ’ਤੇ ਪਏ ਪੁਰਾਣੇ ਕੂੜੇ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ ?

PunjabKesari

ਐੱਨ.ਜੀ.ਟੀ. ਦੀਆਂ ਹਦਾਇਤਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਮਾਡਲ ਟਾਊਨ ਡੰਪ ਸਬੰਧੀ ਸ਼ਿਕਾਇਤਕਰਤਾਵਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਲਈ ਯੋਜਨਾ ਬਣਾਈ ਜਾਵੇ। ਇਸ ਸਮਾਂਬੱਧ ਕਾਰਜ ਯੋਜਨਾ ’ਚ ਨਿਗਮ ਕਮਿਸ਼ਨਰ ਦੱਸਣਗੇ ਕਿ ਹੁਣ ਤੱਕ ਕੀ ਕਦਮ ਚੁੱਕੇ ਗਏ ਹਨ ਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਫੰਡਾਂ ਦੇ ਕਿਹੜੇ ਸਰੋਤ ਹਨ। ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਨੂੰ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ- ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News