ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

Thursday, Mar 23, 2023 - 06:22 PM (IST)

ਜਲੰਧਰ- ਪੰਜਾਬ ਪੁਲਸ ਅਜੇ ਤੱਕ ਵਾਰਿਸ ਪੰਜਾਬ ਦੇ ਮੁਖੀ ਅਤੇ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਅੰਮ੍ਰਿਤਪਾਲ ਲਈ ਚੱਲ ਰਹੇ ਆਪਰੇਸ਼ਨ ਦਾ ਅੱਜ 6ਵਾਂ ਦਿਨ ਹੈ। ਅੰਮ੍ਰਿਤਪਾਲ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਇਕ ਰੇਹੜੇ 'ਤੇ ਬਾਈਕ ਲੈ ਕੇ ਜਾਂਦੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਨੂੰ ਲੈ ਨਵਾਂ ਖ਼ੁਲਾਸਾ ਹੋਇਆ ਹੈ। ਜਾਂਚ ਦੌਰਾਨ ਪੁਲਸ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਨੂੰ 158 ਵਿਦੇਸ਼ੀ ਖ਼ਾਤਿਆਂ ਤੋਂ ਫੰਡਿੰਗ ਕੀਤੀ ਜਾ ਰਹੀ ਸੀ। ਇਨ੍ਹਾਂ ਵਿੱਚੋਂ 28 ਖ਼ਾਤਿਆਂ ਤੋਂ 5 ਕਰੋੜ ਤੋਂ ਵੱਧ ਦੀ ਰਕਮ ਭੇਜੀ ਗਈ ਸੀ। ਇਨ੍ਹਾਂ ਖ਼ਾਤਿਆਂ ਦਾ ਸੰਬੰਧ ਪੰਜਾਬ ਦੇ ਮਾਝੇ ਅਤੇ ਮਾਲਵਾ ਨਾਲ ਹੈ। ਅੰਮ੍ਰਿਤਸਰ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਫਗਵਾੜਾ ਦੇ ਖ਼ਾਤਿਆਂ ਦਾ ਸੰਬੰਧ ਅੰਮ੍ਰਿਤਪਾਲ ਨਾਲ ਮਿਲਿਆ ਹੈ।

ਅੰਮ੍ਰਿਤਪਾਲ ਨੂੰ ਲੈ ਕੇ ਉਤਰਾਖੰਡ ਵਿਚ ਵੀ ਕੀਤਾ ਗਿਆ ਹੈ ਅਲਰਟ ਜਾਰੀ 
ਪੰਜਾਬ ਦੇ ਗੁਆਂਢੀ ਸੂਬਿਆਂ ਤੋਂ ਇਲਾਵਾ ਉਤਰਾਖੰਡ ਵਿੱਚ ਵੀ ਅੰਮ੍ਰਿਤਪਾਲ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਗੁਰੂਘਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਸ਼ੁੱਕਰਵਾਰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਦੀ ਪਾਬੰਦੀ ਵਧਾ ਦਿੱਤੀ ਗਈ ਹੈ। ਅਜਨਾਲਾ, ਮੋਗਾ ਅਤੇ ਸੰਗਰੂਰ ਤੋਂ ਇੰਟਰਨੈੱਟ ਦੀ ਪਾਬੰਦੀ ਹਟਾ ਲਈ ਗਈ ਹੈ।

PunjabKesari

ਇਹ ਵੀ ਪੜ੍ਹੋ : ਮਰਸਡੀਜ਼ ਤੋਂ ਰੇਹੜੇ ’ਤੇ ਪਹੁੰਚਿਆ ‘ਭਗੌੜਾ ਅੰਮ੍ਰਿਤਪਾਲ’, ਵਾਇਰਲ ਹੋਈ ਤਸਵੀਰ

ਵਿਦੇਸ਼ੀ ਫੰਡਿੰਗ ਵਿੱਚ ਏਜੰਸੀਆਂ ਦੇ ਫੋਕਸ ਪੁਆਇੰਟ 'ਤੇ
1. ਦੇਸ਼ ਵਿੱਚ ਖੋਲ੍ਹੇ ਗਏ ਖ਼ਾਤਿਆਂ ਦੇ ਦਸਤਾਵੇਜ਼ਾਂ ਦੀ ਹੋਵੇਗੀ ਜਾਂਚ।
2. ਖ਼ਾਤਾ ਕਦੋਂ ਖੋਲ੍ਹਿਆ ਗਿਆ, ਪਹਿਲਾ ਲੈਣ-ਦੇਣ ਕਦੋਂ ਕੀਤਾ ਗਿਆ, ਵਿਦੇਸ਼ ਤੋਂ ਪੈਸਾ ਕਦੋਂ ਆਇਆ।
3. ਪੈਸੇ ਕਿਹੜੇ-ਕਿਹੜੇ ਦੇਸ਼ਾਂ ਤੋਂ ਆਇਆ? ਜਦੋਂ ਪੈਸਾ ਆਇਆ ਤਾਂ ਅੱਗੇ ਦਾ ਲੈਣ-ਦੇਣ ਕਿੱਥੇ ਹੋਇਆ?
4. ਜਿਸ ਦੇ ਨਾਮ 'ਤੇ ਖ਼ਾਤੇ ਖੋਲ੍ਹੇ ਗਏ ਸਨ, ਕੀ ਉਹ ਖ਼ਾਤਾ ਚਲਾਉਂਦਾ ਸੀ ਜਾਂ ਅੰਮ੍ਰਿਤਪਾਲ ਦੀ ਸੰਸਥਾ ਦਾ ਕੋਈ ਮੈਂਬਰ ਸੀ।
5. 'ਵਾਰਿਸ ਪੰਜਾਬ ਦੇ' ਅਤੇ 'ਆਨੰਦਪੁਰ ਖਾਲਸਾ ਫੋਰਸ' ਦੇ ਮੈਂਬਰਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਹੋਏ 2 ਮੋਟਰਸਾਈਕਲ

ਪਤਨੀ ਤੋਂ ਵੀ ਪੁੱਛਗਿੱਛ, ਬੱਬਰ ਖ਼ਾਲਸਾ ਦੀ ਐਕਟਿਵ ਮੈਂਬਰ ਹੈ ਕਿਰਨਦੀਪ 
ਪੁਲਸ ਦੀ ਟੀਮ ਬੁੱਧਵਾਰ ਨੂੰ ਐੱਸ. ਪੀ. ਰੈਂਕ ਦੀ ਮਹਿਲਾ ਅਧਿਕਾਰੀ ਦੇ ਨਾਲ ਅੰਮ੍ਰਿਤਪਾਲ ਦੇ ਘਰ ਪਹੁੰਚੀ। ਟੀਮ ਕਰੀਬ 40 ਮਿੰਟ ਅੰਮ੍ਰਿਤਪਾਲ ਦੇ ਘਰ ਰਹੀ। ਜਾਣਕਾਰੀ ਮੁਤਾਬਕ ਪੁਲਸ ਨੇ ਜਿੱਥੇ ਉਸ ਦੀ ਮਾਂ ਨਾਲ ਗੱਲ ਕੀਤੀ, ਉਥੇ ਹੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਗਈ। ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸੰਬੰਧ ਸਾਹਮਣੇ ਆਏ ਹਨ। ਇੰਨਾ ਹੀ ਨਹੀਂ ਕਿਰਨਦੀਪ ਕੌਰ ਨੂੰ 2020 ਵਿੱਚ ਬੱਬਰ ਖ਼ਾਲਸਾ ਲਈ ਪੈਸੇ ਇਕੱਠੇ ਕਰਨ ਦੇ ਦੋਸ਼ ਵਿੱਚ ਯੂਕੇ ਪੁਲਸ ਨੇ ਗ੍ਰਿਫ਼ਤਾਰ ਵੀ ਕੀਤਾ ਸੀ। 

PunjabKesari

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News