ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਦੂਜੇ ਦਿਨ 8 ਵਿਅਕਤੀਆਂ ਨੂੰ ਕੀਤਾ ਸਨਮਾਨਿਤ

Tuesday, Jan 19, 2021 - 04:48 PM (IST)

ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਦੂਜੇ ਦਿਨ 8 ਵਿਅਕਤੀਆਂ ਨੂੰ ਕੀਤਾ ਸਨਮਾਨਿਤ

ਜਲੰਧਰ (ਵਰੁਣ) - 32ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਦੂਜੇ ਦਿਨ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ 2020 ਵਿਚ ਸੜਕ ਸੁਰੱਖਿਆ ਹਫ਼ਤੇ ਦੌਰਾਨ ਚੰਗੇ ਕੰਮ ਕਰਨ ਵਾਲੇ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਡੀ.ਸੀ.ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਦੱਸਿਆ ਕਿ ਕੁੱਲ 8 ਵਿਅਕਤੀਆਂ ਨੂੰ ਗੁਰੂ ਨਾਨਕ ਮਿਸ਼ਨ ਚੌਂਕ ਲਾਏ ਸੈਮੀਨਾਰ ’ਚ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਜਿਸ ਮੁੰਡੇ ਨਾਲ ਕੁੜੀ ਦੀ ਕੀਤੀ ਮੰਗਣੀ ਉਸੇ ਤੋਂ ਦੁਖੀ ਹੋ ਕੇ ਮਾਂ ਨੇ ਖਾਧੀ ਜ਼ਹਿਰ, ਹੋਈ ਮੌਤ

ਉਨ੍ਹਾਂ ਕਿਹਾ ਕਿ ਇਹ ਉਹ ਲੋਕ ਸਨ, ਜਿਨ੍ਹਾਂ ਨੇ ਸੜਕ ਹਾਦਸੇ ’ਚ ਜ਼ਖਮੀ ਹੋਏ ਲੋਕਾਂ ਨੂੰ ਸਹੀ ਸਮੇਂ ‘ਤੇ ਹਸਪਤਾਲ ਪਹੁੰਚਾਇਆ ਅਤੇ ਉਨ੍ਹਾਂ ਦੀ ਜਾਨ ਬਚਾਈ। ਏ.ਡੀ.ਸੀ.ਪੀ ਟ੍ਰੈਫਿਕ ਗਗਨੇਸ਼ ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਸੜਕ ਹਾਸਦੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਨੂੰ ਜ਼ਖਮੀ ਹਾਲਤ ’ਚ ਇਲਾਜ ਲਈ ਹਸਪਤਾਲ ਜ਼ਰੂਰ ਪਹੁੰਚਾਓ, ਜਿਸ ਨਾਲ ਉਸ ਦਾ ਸਮੇਂ ’ਤੇ ਇਲਾਜ ਕੀਤਾ ਜਾਵੇ। ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਤੋਂ ਪੁਲਸ ਕਿਸੇ ਤਰ੍ਹਾਂ ਦਾ ਕੋਈ ਬਿਆਨ ਵੀ ਨਹੀਂ ਲਵੇਗੀ ਅਤੇ ਨਾ ਹੀ ਤੰਗ ਕਰੇਗੀ। 

ਪੜ੍ਹੋ ਇਹ ਵੀ ਖ਼ਬਰ - Health Tips : ਜਾਣੋ ਕਿਵੇਂ ਅਦਰਕ ਵਾਲੀ ਚਾਹ ਬਣ ਸਕਦੀ ਹੈ ‘ਮਿੱਠਾ ਜ਼ਹਿਰ’, ਹੋ ਸਕਦੀਆਂ ਨੇ ਇਹ ਸਮੱਸਿਆਵਾਂ

ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ

ਇਸ ਮੌਕੇ ਏ.ਸੀ.ਪੀ. ਟ੍ਰੈਫਿਕ ਹਰਬਿੰਦਰ ਭੱਲਾ, ਇੰਸਪੈਕਟਰ ਰਮੇਸ਼ ਲਾਲ ਅਤੇ ਹੋਰ ਟ੍ਰੈਫਿਕ ਸੇਵਾਦਾਰ ਮੌਜੂਦ ਸਨ। ਬੀਤੇ ਦਿਨ ਯਾਨੀ ਸੋਮਵਾਰ ਨੂੰ 'ਸੜਕ ਸੁਰੱਖਿਆ-ਜੀਵਨ ਰੱਖਿਆ’ ਦੇ ਥੀਮ ਦੇ ਸਬੰਧ ’ਚ ਜਲੰਧਰ ਕਮਿਸ਼ਨਰੇਟ ਪੁਲਸ ਨੇ 32ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਕੀਤੀ। ਇਸ ਸਮੇਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮਾਪਿਆਂ ਨੂੰ ਕਿਹਾ ਕਿ ਉਹ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਕੋਈ ਵਾਹਨ ਨਾ ਦੇਣ। ਉਨ੍ਹਾਂ ਵਲੋਂ ਬਿਨਾਂ ਹੈਲਮੇਟ ਦੇ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਮੁਫ਼ਤ ’ਚ ਹੈਲਮੇਟ ਵੀ ਵੰਡੇ। 

ਪੜ੍ਹੋ ਇਹ ਵੀ ਖ਼ਬਰ - Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ


author

rajwinder kaur

Content Editor

Related News