NGT ਦੀਆਂ ਮੀਟਿੰਗਾਂ ਦੇ ਬਾਵਜੂਦ ਸ਼ਹਿਰ ''ਚ ਕੂੜਾ ਸਾੜਨਾ ਘੱਟ ਨਹੀਂ ਹੋ ਰਿਹਾ

12/08/2019 11:52:32 AM

ਜਲੰਧਰ (ਬੁਲੰਦ)— ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਬੀਤੇ ਦਿਨ ਹੋਈ ਮੀਟਿੰਗ 'ਚ ਸਾਫ ਕਿਹਾ ਗਿਆ ਸੀ ਕਿ ਸ਼ਹਿਰ 'ਚ ਅਨੇਕਾਂ ਥਾਵਾਂ 'ਤੇ ਬਣੇ ਕੂੜੇ ਦੇ ਡੰਪ ਖਤਮ ਕਰਨ ਲਈ ਨਗਰ ਨਿਗਮ ਖਾਸ ਕੋਸ਼ਿਸ਼ਾਂ ਕਰੇ ਪਰ ਇਸ ਦੇ ਬਾਵਜੂਦ ਵੀ ਸ਼ਹਿਰ 'ਚ ਕੂੜਾ ਸਾੜਨ ਦੇ ਕੇਸ ਘੱਟ ਨਹੀਂ ਹੋ ਰਹੇ। ਇਕ ਤਾਂ ਸਰਦੀਆਂ ਹੋਣ ਕਾਰਨ ਵੈਸੇ ਹੀ ਧੁੰਦ ਵਾਲਾ ਮੌਸਮ ਬਣਿਆ ਰਹਿੰਦਾ ਹੈ ਉੱਪਰੋਂ ਹਾਈਵੇਅ ਕੋਲ ਕੂੜਾ ਸਾੜਨ ਦੇ ਕੇਸ ਇੰਨੇ ਵੱਧ ਚੁੱਕੇ ਹਨ ਕਿ ਲੋਕਾਂ ਲਈ ਸਾਹ ਤਕ ਲੈਣਾ ਤਾਂ ਮੁਸ਼ਕਲ ਹੁੰਦਾ ਹੀ ਹੈ। ਹੁਣ ਵੇਖਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕਿਉਂਕਿ ਕੂੜਾ ਸਾੜਨ ਕਾਰਨ ਧੂੰਏਂ ਨਾਲ ਵਿਜੀਬਿਲਟੀ ਘੱਟ ਹੋ ਜਾਂਦੀ ਹੈ।

PunjabKesari

ਲੋਕਾਂ ਦੇ ਫੋਨ ਆਉਣ 'ਤੇ 'ਜਗ ਬਾਣੀ' ਦੀ ਟੀਮ ਨੇ ਫੋਕਲ ਪੁਆਇੰਟ ਅਤੇ ਖਾਲਸਾ ਕਾਲਜ ਦੇ ਫਲਾਈਓਵਰ ਕੋਲ ਜਾ ਕੇ ਵੇਖਿਆ ਕਿ ਉੱਥੇ ਲੋਕਾਂ ਨੇ ਕੂੜੇ ਅਤੇ ਸੁੱਕੀਆਂ ਝਾੜੀਆਂ ਨੂੰ ਅੱਗ ਲਾਈ ਹੋਈ ਸੀ। ਇਲਾਕੇ 'ਚ ਧੂੰਆਂ ਫੈਲਣ ਕਾਰਣ ਵਿਜੀਬਿਲਿਟੀ ਘੱਟ ਹੋ ਗਈ ਸੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਫੋਕਲ ਪੁਆਇੰਟ 'ਚ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਫਤਰ ਹੋਣ ਦੇ ਬਾਵਜੂਦ ਇਥੇ ਰੋਜ਼ਾਨਾ ਕੂੜਾ ਸਾੜਿਆ ਜਾਂਦਾ ਹੈ ਪਰ ਕੋਈ ਨਹੀਂ ਰੋਕਦਾ। ਖਾਲਸਾ ਕਾਲਜ ਕੋਲ ਗ੍ਰੀਨ ਬੈਲਟ ਦੇ ਰੁੱਖਾਂ ਨੂੰ ਛਾਂਗ ਕੇ ਸੁੱਕੇ ਪੱਤਿਆਂ ਅਤੇ ਝਾੜੀਆਂ ਨੂੰ ਅੱਗ ਲਾਈ ਗਈ, ਜਿਸ ਕਾਰਣ ਇਲਾਕੇ 'ਚ ਫੈਲੇ ਧੂੰਏਂ ਨੇ ਸਾਰਿਆਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਅਜਿਹੇ 'ਚ ਲੋੜ ਹੈ ਕਿ ਕੂੜਾ ਅਤੇ ਵੇਸਟੇਜ ਨੂੰ ਅੱਗ ਲਾਉਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ।


shivani attri

Content Editor

Related News