ਨੰਗਲ ਪੁਲਸ ਵੱਲੋਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ,14 ਓਵਰਲੋਡ ਟਿੱਪਰ ਫੜੇ

04/10/2021 2:37:40 PM

ਨੰਗਲ (ਗੁਰਭਾਗ ਸਿੰਘ)- ਨੰਗਲ ਪੁਲਸ ਵੱਲੋਂ ਨਾਜਾਇਜ਼ ਮਾਈਨਿੰਗ ਵੱਡੀ ਕਾਰਵਾਈ ਕਰਦੇ ਹੋਏ 14 ਓਵਰਲੋਡ ਟਿੱਪਰ ਫੜੇ ਗਏ ਹਨ। ਇਸ ਨੂੰ ਪੰਜਾਬ ਸਰਕਾਰ ਦੁਆਰਾ ਨਾਜਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਈ. ਡੀ. ਨਿਯੁਕਤੀ ਦਾ ਪ੍ਰਭਾਵ ਕਹੀਏ ਜਾਂ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਲਾਕਾ ਸੰਘਰਸ਼ ਕਮੇਟੀ ਦੇ ਸੱਦੇ ’ਤੇ ਇਲਾਕੇ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਕੱਲ ਕੀਤੇ ਚੱਕਾ ਜਾਮ ਦੌਰਾਨ ਕੁੱਤੀ ਚੋਰਾਂ ਨਾਲ ਰਲੀ ਹੋਣ ਦੇ ਲਗਾਏ ਗਏ ਦੋਸ਼ਾਂ ਅਸਰ ਕਹੀਏ। ਨੰਗਲ ਪੁਲਸ ਨੇ ਕੀਤੀ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ ਕੀਤੀ। ਪੁਲਸ ਵੱਲੋਂ ਰਾਤ ਤੋਂ ਹੀ ਸੜਕਾਂ ’ਤੇ ਰੇਤਾ ਬਜ਼ਰੀ ਦੇ ਓਵਰਲੋਡ ਟਰੱਕ-ਟਿੱਪਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 14 ਟਰੱਕ/ਟਿੱਪਰਾਂ ਨੂੰ ਨਵਾਂ ਨੰਗਲ ਪੁਲਸ ਚੌਂਕੀ ’ਚ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

ਅਜੇ ਦੋ ਦਿਨ ਪਹਿਲਾਂ ਵੀ ਨੰਗਲ ਪੁਲਸ ਨੇ ਚਾਰ ਓਵਰਲੋਡ ਟਿਪੱਰ ਬੰਦ ਕੀਤੇ ਸਨ। ਨਾਜਾਇਜ਼ ਮਾਈਨਿੰਗ ਖਿਲਾਫ ਨੰਗਲ ਪੁਲਸ ਦੇ ਅਚਾਨਕ ਹਰਕਤ ’ਚ ਆਉਣ ਦਾ ਕਾਰਨ ਪੁੱਛਣ ’ਤੇ ਥਾਣਾ ਮੁਖੀ ਪਵਨ ਚੌਧਰੀ ਨੇ ਕਿਹਾ ਕਿ ਇਹ ਰੁਟੀਨ ਦਾ ਕੰਮ ਹੈ. ਜੋ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਨਵਾਂ ਨੰਗਲ ਚੌਂਕੀ ਇੰਚਾਰਜ ਐੱਸ. ਆਈ. ਗੁਰਵਿੰਦਰ ਸਿੰਘ, ਏ. ਐੱਸ. ਆਈ. ਪਰਵੀਨ ਕੁਮਾਰ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ


shivani attri

Content Editor

Related News