ਨੰਗਲ ਵਿਖੇ ਸਤਲੁਜ ਦਰਿਆ ’ਚ ਨਹਾਉਣ ਗਏ 3 ਮੁੰਡੇ ਰੁੜੇ

Wednesday, Jul 14, 2021 - 05:01 PM (IST)

ਨੰਗਲ (ਵਰੁਣ)— ਇਥੋਂ ਦੇ ਨਜ਼ਦੀਕੀ ਪਿੰਡ ਬਰਮਲਾ ’ਚ ਸਤਲੁਜ ਦਰਿਆ ਵਿਚ ਨਹਾਉਣ ਗਏ ਤਿੰਨ ਲਡ਼ਕੇ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਏ। ਇਨ੍ਹਾਂ ਤਿੰਨੋਂ ਲਡ਼ਕਿਆਂ ’ਚੋਂ ਇਕ ਨੂੰ ਡੁੱਬਣ ਤੋਂ ਬਚਾ ਲਿਆ ਗਿਆ ਜਦਕਿ ਦੋ ਮੁੰਡੇ ਅਜੇ ਤੱਕ ਲਾਪਤਾ ਹਨ। ਇਹ ਘਟਨਾ ਕੱਲ੍ਹ ਸ਼ਾਮ ਦੀ ਦੱਸੀ ਜਾ ਰਹੀ ਹੈ। ਕੱਲ੍ਹ ਸ਼ਾਮ ਤੋਂ ਇਨ੍ਹਾਂ ਬੱਚਿਆਂ ਦੇ ਪਰਿਵਾਰ ਵਾਲੇ ਉਨ੍ਹਾਂ ਦੀ ਭਾਲ ਕਰ ਰਹੇ ਸਨ। ਸਤਲੁਜ ਦਰਿਆ ’ਚ ਡੁੱਬ ਰਹੇ ਇਕ ਲੜਕੇ ਨੂੰ ਬਚਾ ਲਿਆ ਗਿਆ ਸੀ।

ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਐਲਾਨ, ਕਿਹਾ-ਮੈਂ ਅਤੇ ਬ੍ਰਹਮਪੁਰਾ ਨਹੀਂ ਲੜਾਂਗੇ ਕੋਈ ਵੀ ਚੋਣ

PunjabKesari

ਬਚਾਏ ਗਏ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਆਪਣੇ ਪਰਿਵਾਰ ਨੂੰ ਦੱਸਿਆ ਕਿ ਇਹ ਤਿੰਨੋਂ ਸਤਲੁਜ ਦਰਿਆ ’ਚ ਨਹਾਉਣ ਲਈ ਆਏ ਸਨ ਅਤੇ ਇਸੇ ਦੌਰਾਨ ਹੀ ਪਾਣੀ ’ਚ ਵਹਿ ਗਏ। ਜਿਵੇਂ ਹੀ ਇਸ ਦੀ ਜਾਣਕਾਰੀ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀ ਗਈ ਉਨ੍ਹਾਂ ਨੇ ਪ੍ਰਸ਼ਾਸਨ ਦੇ ਧਿਆਨ ਵਿਚ ਇਹ ਸਾਰੀ ਘਟਨਾ ਲਿਆਂਦੀ ਅਤੇ ਉਦੋਂ ਤੋਂ ਹੀ ਸਤਲੁਜ ਦਰਿਆ ਵਿਚ ਬੀ. ਬੀ. ਐੱਮ. ਬੀ. ਅਤੇ ਹੋਮ ਗਾਰਡ ਦੀ ਗੋਤਾਖੋਰ ਟੀਮ ਲੱਗੀ ਹੋਈ ਹੈ ਪਰ ਅਜੇ ਤੱਕ ਉਨ੍ਹਾਂ ਦੋ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। 

ਇਹ ਵੀ ਪੜ੍ਹੋ: ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ

PunjabKesari

ਉਥੇ ਹੀ ਪਰਿਵਾਰ ਦੇ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਹ ਜੋ ਖੇਤਰ ਦਰਿਆ ਦੇ ਨਾਲ ਲੱਗਦਾ ਹੈ, ਉਥੇ ਅਕਸਰ ਲੋਕ ਸ਼ਾਮ ਨੂੰ ਪਾਣੀ ਦੇ ਨੇੜੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਇਸ ਪੂਰੇ ਖੇਤਰ ਦੇ ਆਲੇ-ਦੁਆਲੇ ਕੰਡਿਆਂ ਵਾਲੀ ਤਾਰ ਲਗਾ ਕੇ ਜਾਂ ਜਾਲੀ ਲਗਾ ਕੇ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਦਰਿਆ ਦੇ ਨੇੜੇ ਨਾ ਪਹੁੰਚ ਸਕੇ। 

ਇਹ ਵੀ ਪੜ੍ਹੋ:  ਭਾਖੜਾ ਨਹਿਰ ਵਿਚ ਡਿੱਗੀ ਇਨੋਵਾ ਕਾਰ, ਗੋਤਾਖੋਰਾਂ ਵੱਲੋਂ ਕਾਰ ਸਵਾਰਾਂ ਦੀ ਭਾਲ ਜਾਰੀ
ਉਥੇ ਹੀ ਮੌਕੇ ’ਤੇ ਪਹੰੁਚੇ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਜੇਕਰ ਇਹ ਖੇਤਰ ਬੀ. ਬੀ. ਐੱਮ. ਬੀ. ਨਗਰ ਕੌਂਸਲ ਨੰਗਲ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਨਗਰ ਕੌਂਸਲ ਪੂਰੀ ਜ਼ਿੰਮੇਵਾਰੀ ਦੇ ਨਾਲ ਇਸ ਪੂਰੇ ਖੇਤਰ ਨੂੰ ਜਾਲੀ ਅਤੇ ਕੰਡੇਦਾਰ ਤਾਰ ਲਗਾ ਕੇ ਆਮ ਲੋਕਾਂ ਲਈ ਬੰਦ ਕਰ ਦੇਵੇਗੀ। 

ਇਹ ਵੀ ਪੜ੍ਹੋ: ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਆਇਆ ਸਾਹਮਣੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News