ਨਾਮਧਾਰੀ ਸੰਗਤ ਨੇ ਭਾਜਪਾ ਸਰਕਾਰ ਨਾਲ ਕੀਤਾ ਰੋਸ ਪ੍ਰਗਟਾਵਾ

02/14/2022 3:06:05 PM

ਜਲੰਧਰ (ਮਾਹੀ)- ਅੱਜ ਸਤਿਗੁਰੂ ਦਲੀਪ ਸਿੰਘ ਜੀ ਨੂੰ ਗੁਰੂ ਮੰਨਣ ਵਾਲੀ ਨਾਮਧਾਰੀ ਸੰਗਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਜਲੰਧਰ ਦੇ ਵੱਖ-ਵੱਖ ਚੌਂਕਾਂ ਵਿਚ ਖੜ੍ਹੇ ਹੋ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਗਤ ਦੀ ਅਗਵਾਈ ਕਰ ਰਹੇ ਸੂਬਾ ਦਰਸ਼ਨ ਸਿੰਘ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਆਖਿਆ ਕਿ ਸਾਡੇ ਧੜੇ ਵਾਲੀ "ਨਾਮਧਾਰੀ ਸੰਗਤ" 2014 ਤੋਂ ਖੁੱਲ੍ਹ ਕੇ ਭਾਜਪਾ ਦੀ ਸਮਰਥਕ ਰਹੀ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਸਰਕਾਰ ਹੀ ਸਾਨੂੰ ਗੈਰ-ਕਾਨੂੰਨੀ, ਅਪਰਾਧਿਕ ਢੰਗ ਨਾਲ ਕੁਚਲ ਕੇ ਕਿਉਂ ਖ਼ਤਮ ਕਰ ਰਹੀ ਹੈ? ਬਹੁਤ ਵਾਰੀ ਭਾਜਪਾ ਦੇ ਵੱਡੇ-ਛੋਟੇ ਅਧਿਕਾਰੀਆਂ ਨੂੰ ਪੁੱਛਣ 'ਤੇ ਵੀ ਸਾਨੂੰ ਇਸ ਦਾ ਕਾਰਨ ਅਤੇ ਸਾਡੀ ਗਲਤੀ ਨਹੀਂ ਦੱਸੀ ਗਈ। 

ਇਹ ਵੀ ਪੜ੍ਹੋ: ਸੁਖਬੀਰ ਬਾਦਲ ਵੱਲੋਂ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਦਾ ਐਲਾਨ, 80 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ

PunjabKesari

ਭਾਜਪਾ ਸਰਕਾਰ ਹੀ ਸ਼ਹਿ ਦੇ ਕੇ ਸਾਡੀ ਨਾਮ ਜਪਦੀ ਸੰਗਤ ਉੱਤੇ ਗੋਲ਼ੀਆਂ ਚਲਵਾਉਂਦੀ ਹੈ ਅਤੇ ਸਾਡੇ ਉੱਤੇ ਹੀ ਝੂਠੇ ਕੇਸ ਬਣਾਉਂਦੀ ਹੈ। ਸਰਕਾਰੀ ਰਿਕਾਰਡ ਨੂੰ ਤੋੜ-ਮਰੋੜ ਕੇ ਸਾਡੀਆਂ ਜ਼ਮੀਨਾਂ ਉੱਤੇ ਪੁਲਸ ਰਾਹੀਂ ਧੱਕੇ ਨਾਲ ਕਬਜੇ ਕਰਵਾਏ ਜਾਂਦੇ ਹਨ ਅਤੇ ਸਾਡੇ ਉੱਤੇ ਹੀ ਝੂਠੇ ਕੇਸ ਬਣਾਏ ਜਾਂਦੇ ਹਨ।  ਦੂਜੀ ਪਾਰਟੀ ਕਾਂਗਰਸੀ ਹੋਣ ਦੇ ਬਾਬਜੂਦ ਵੀ ਭਾਜਪਾ ਸਰਕਾਰ ਉਨ੍ਹਾਂ ਦਾ ਸਾਥ ਦੇ ਰਹੀ ਹੈ। ਗੈਰ ਕਾਨੂੰਨੀ-ਅਪਰਾਧਿਕ ਢੰਗ ਨਾਲ ਭਾਜਪਾ ਹੀ ਸਥਾਪਤ ਕਰ ਰਹੀ ਹੈ। ਪੰਥਕ ਗੁਰਦੁਆਰੇ ਅਤੇ ਜਾਇਦਾਦਾਂ ਸਾਂਝੀ ਸੰਗਤ ਦੇ ਪੈਸਿਆਂ ਨਾਲ ਬਣਦੀਆਂ ਹਨ ਅਤੇ ਸਾਂਝੀਆਂ ਹੀ ਰਹਿਣੀਆਂ ਚਾਹੀਦੀਆਂ ਹਨ। ਭਾਵੇ ਸੰਗਤ ਧੜਿਆਂ ਵਿਚ ਵੰਡੀ ਵੀ ਜਾਵੇ ਪਰ ਜਾਇਦਾਦਾਂ ਅਤੇ ਗੁਰਦੁਆਰੇ ਤਾਂ ਸਾਂਝੇ ਹੀ ਰਹਿਣੇ ਚਾਹੀਦੇ ਹਨ। ਇਸ ਤੋਂ ਇਲਾਵਾ "ਨਾਮਧਾਰੀ ਮਾਤਾ ਚੰਦ ਕੌਰ ਐਕਸ਼ਨ ਕਮੇਟੀ" ਦੇ ਪ੍ਰਧਾਨ "ਮਾਸਟਰ ਸੁਖਦੇਵ ਸਿੰਘ" ਨੇ ਕਿਹਾ ਕਿ ਸਾਡੇ "ਗੁਰੂ ਮਾਤਾ ਚੰਦ ਕੌਰ ਜੀ" ਦਾ ਕਤਲ ਹੋਇਆਂ 6 ਸਾਲ ਹੋ ਗਏ ਹਨ ਅਤੇ ਇਹ ਕੇਸ ਸੀ. ਬੀ. ਆਈ. ਕੋਲ ਹੈ ਪਰ ਭਾਜਪਾ ਸਰਕਾਰ ਸੀ. ਬੀ. ਆਈ. ਨੂੰ ਮਾਤਾ ਜੀ ਦੇ ਕਾਤਲਾਂ ਨੂੰ ਨਹੀਂ ਫੜਨ ਦਾ ਆਦੇਸ਼ ਕਰਕੇ ਕਿਉਂ ਬਚਾ ਰਹੀ ਹੈ?

ਇਹ ਵੀ ਪੜ੍ਹੋ: PM ਮੋਦੀ ਦੀ ਰੈਲੀ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਫ਼ੋਰਸ ਤਾਇਨਾਤ

ਉਨ੍ਹਾਂ ਨੇ ਕਿਹਾ ਕਿ 50 ਪੁਲਸ ਅਤੇ ਪ੍ਰਾਈਵੇਟ ਹਥਿਆਰਬੰਦ ਸੁਰੱਖਿਆ ਟੋਲੀ ਹਰ ਵੇਲੇ ਤਾਇਨਾਤ ਰਹਿੰਦੀ ਹੈ, ਉੱਥੇ ਹੀ ਮਾਤਾ ਚੰਦ ਕੌਰ ਜੀ ਦੇ ਕਤਲ ਹੋਇਆ। ਸੀਨੀਅਰ ਮੀਤ ਪ੍ਰਧਾਨ ਦਯਾ ਸਿੰਘ ਜੀ ਨੇ ਇਹ ਵੀ ਆਖਿਆ ਕਿ ਸਤਿਗੁਰੂ ਦਲੀਪ ਸਿੰਘ ਜੀ ਦੀ ਸੰਗਤ ਪੰਜਾਬ ਵਿਚ ਤਕਰੀਬਨ ਲੱਖਾਂ ਵਿਚ ਹੈ ਪਰ ਸਾਡੀ ਨਾਮਧਾਰੀ ਸੰਗਤ ਦੇ ਮਨਾਂ ਵਿਚ ਭਾਜਪਾ ਵੱਲੋਂ ਸਾਡੇ ਨਾਲ ਹੋਈਆਂ ਕਈ ਤਰ੍ਹਾਂ ਦੀਆਂ ਵਧੀਕੀਆਂ ਕਰਕੇ, ਬਹੁਤ ਰੋਸ ਹੈ। ਇਸ ਮੌਕੇ ਜਲੰਧਰ, ਫਗਵਾੜਾ, ਅੰਮ੍ਰਿਤਸਰ, ਗੁਰਦਾਸਪੁਰ, ਮੁਕੇਰੀਆਂ, ਹੁਸ਼ਿਆਰਪੁਰ, ਦਸੂਹਾ, ਚੰਡੀਗੜ੍ਹ, ਲੁਧਿਆਣਾ ਆਦਿ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਪਹੁੰਚੀ ਵਿਸ਼ਾਲ ਸੰਗਤ ਨੇ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ।  

ਇਹ ਵੀ ਪੜ੍ਹੋ: ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲਾ: ਸਾਬਕਾ ACP ਬਿਮਲਕਾਂਤ ਦੇ ਸਾਥੀ ਜੀਤਾ ਮੌੜ ਦੇ ਘਰੋਂ ਮਿਲੀ ਲੱਖਾਂ ਦੀ ਨਕਦੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News