ਨਕੋਦਰ ਤੋਂ ਡਾਕਟਰ ਅਗਵਾ, ਮੋਟਰਸਾਈਕਲ ਬਰਾਮਦ
Friday, Oct 05, 2018 - 05:55 AM (IST)

ਨਕੋਦਰ, (ਪਾਲੀ)- ਨੇੜਲੇ ਪਿੰਡ ਰਾਗਡ਼ਾ ’ਚ ਡਾਕਟਰੀ ਕਰਦੇ 30 ਸਾਲਾ ਨੌਜਵਾਨ ਦੀ ਅੱਜ ਦੁਪਹਿਰੇ ਨਕੋਦਰ ਤੋਂ ਭੇਤਭਰੇ ਹਾਲਾਤ ’ਚ ਅਗਵਾ ਹੋਣ ਦੀ ਸੂਚਨਾ ਮਿਲਦੇ ਪੁਲਸ ਦੇ ਸਾਹ ਫੁੱਲ ਗਏ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਅਾਂ ਡੀ. ਐੱਸ. ਪੀ. ਨਕੋਦਰ ਪਰਮਿੰਦਰ ਸਿੰਘ ਹੀਰ ਨੇ ਸਦਰ ਥਾਣਾ ਮੁਖੀ ਜਸਵਿੰਦਰ ਸਿੰਘ ਤੇ ਸਿਟੀ ਥਾਣਾ ਮੁਖੀ ਊਸ਼ਾ ਰਾਣੀ ਦੀ ਅਗਵਾਈ ’ਚ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੂੰ ਉਕਤ ਡਾਕਟਰ ਦਾ ਮੋਟਰਸਾਈਕਲ ਨਕੋਦਰ ਦੇ ਇਕ ਮੈਡੀਕਲ ਸਟੋਰ ਦੇ ਬਾਹਰ ਖਡ਼੍ਹਾ ਮਿਲਿਆ। ਪੁਲਸ ਨੂੰ ਜਾਣਕਾਰੀ ਦਿੰਦਿਅਾਂ ਅਜੀਤ ਸਿੰਘ ਰਾਣਾ ਠੇਕੇਦਾਰ ਵਾਸੀ ਪਿੰਡ ਰਾਗਡ਼ਾ ਨੇ ਦੱਸਿਆ ਕਿ ਮੇਰਾ ਜਵਾਈ ਮਨਪ੍ਰੀਤ ਸਿੰਘ ਉਰਫ ਗੋਪੀ ਡਾਕਟਰ (30) ਪੁੱਤਰ ਮੇਜਰ ਸਿੰਘ ਵਾਸੀ ਪਿੰਡ ਗਾਂਧਰਾਂ ਜਿਸ ਦੀ ਪਿੰਡ ਰਾਗਡ਼ਾ ਵਿਚ ਡਾਕਟਰੀ ਦੀ ਦੁਕਾਨ ਹੈ। ਅੱਜ ਦੁਪਹਿਰੇ ਮੋਟਰਸਾਈਕਲ ’ਤੇ ਕਿਸੇ ਕੰਮ ਲਈ ਨਕੋਦਰ ਗਏ ਮਨਪ੍ਰੀਤ ਸਿੰਘ ਉਰਫ ਗੋਪੀ ਨੂੰ ਕਿਸੇ ਨੇ ਅਗਵਾ ਕਰ ਲਿਆ। ਘਟਨਾ ਦਾ ਕਰੀਬ 4 ਵਜੇ ਮੈਨੂੰ ਮਨਪ੍ਰੀਤ ਸਿੰਘ ਉਰਫ ਗੋਪੀ ਦਾ ਫੋਨ ਆਉਣ ’ਤੇ ਪਤਾ ਲੱਗਾ। ਜਿਸ ਨੇ ਕਿਹਾ ਹਰਜੀਤ ਦੇ ਬੰਦੇ ਮੈਨੂੰ ਅਗਵਾ ਕਰ ਕੇ ਪਤਾ ਨਹੀਂ ਕਿੱਥੇ ਲੈ ਗਏ। ਉਕਤ ਲੋਕਾਂ ਨੇ ਮੇਰੇ ਕੋਲੋਂ ਸਾਰਾ ਕੁੱਝ ਖੋਹ ਲਿਆ, ਮੈਂ ਤੁਹਾਨੂੰ ਚੋਰੀ ਫੋਨ ਕਰ ਰਿਹਾ ਹਾਂ। ਜੇਕਰ ਇਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਇਨ੍ਹਾਂ ਫੋਨ ਵੀ ਖੋਹ ਲੈਣਾ ਹੈ। ਮੇਰਾ ਮੋਟਰਸਾਈਕਲ ਨਕੋਦਰ ਦੇ ਇਕ ਮੈਡੀਕਲ ਸਟੋਰ ਦੇ ਬਾਹਰ ਖੜ੍ਹਾ ਹੈ।