ਮਿਸ਼ਨ ਤੰਦਰੁਸਤ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਨਕਲੀ ਦੁੱਧ ਕੀਤਾ ਬਰਾਮਦ

11/01/2018 4:31:20 PM

ਹੁਸ਼ਿਆਰਪੁਰ (ਅਮਰੀਕ)— ਪੰਜਾਬ ਸਰਕਾਰ ਦੀ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਜਿੱਥੇ ਸਿਹਤ ਵਿਭਾਗ ਨਕਲੀ ਦੁੱਧ ਦੇ ਪਨੀਰ ਦੀ ਚੈਕਿੰਗ ਕਰਕੇ ਸੈਂਪਲ ਭਰ ਰਿਹਾ ਹੈ, ਉਥੇ ਹੀ ਅੱਜ ਹੁਸ਼ਿਆਰਪੁਰ 'ਚ ਡੇਅਰੀ ਯੂਨੀਅਨ ਦੀ ਹੁਸ਼ਿਆਰੀ ਨਾਲ ਨਕਲੀ ਦੁੱਧ ਅਤੇ ਪਨੀਰ ਵੇਚਣ ਵਾਲਿਆਂ ਨੂੰ ਫੜਨ 'ਚ ਸਫਲਤਾ ਮਿਲੀ ਹੈ, ਜਿਸ 'ਤੇ ਸਿਹਤ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਪਨੀਰ ਅਤੇ ਦੁੱਧ ਦੇ ਸੈਂਪਲ ਲਏ ਗਏ ਅਤੇ ਉਨ੍ਹਾਂ ਨੌਜਵਾਨਾਂ ਨੂੰ ਪੁਲਸ ਦੇ ਹਵਾਲੇ ਕੀਤਾ। ਡੇਅਰੀ ਯੂਨੀਅਨ ਨੇ ਇਹ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਅੱਜ ਦੋ ਨੌਜਵਾਨਾਂ ਨੂੰ ਗੱਡੀ ਸਮੇਤ ਫੜਿਆ ਅਤੇ ਦੁੱਧ ਦੇ ਸੈਂਪਲ ਲਏ ਗਏ। ਉਥੇ ਹੀ ਡੇਅਰੀ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਨੌਜਵਾਨ ਪਹਿਲਾਂ ਵੀ ਨਕਲੀ ਦੁੱਧ ਅਤੇ ਪਨੀਰ ਵੇਚਦੇ ਪਾਏ ਗਏ ਸਨ ਅਤੇ ਇਸ ਦੇ ਸੈਂਪਲ ਵੀ ਫੇਲ ਆਏ ਸਨ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਛੱਡ ਦਿੱਤਾ। 

PunjabKesari

ਉਨ੍ਹਾਂ ਨੇ ਜ਼ਿਲਾ ਅਧਿਕਾਰੀਆਂ ਨੂੰ ਅਪੀਲ ਕੀਤੀ ਅਜਿਹੇ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਡੇਅਰੀ ਯੂਨੀਅਨ ਦੇ ਇਕ ਮੈਂਬਰ ਨੇ ਕਿਹਾ ਕਿ ਦੁੱਧ ਅਤੇ ਪਨੀਰ ਸ਼ੈਂਪੂ ਨਾਲ ਤਿਆਰ ਕਰਦੇ ਹਨ ਅਤੇ ਇਸ ਨੂੰ ਮਾਰਕਿਟ 'ਚ ਸਸਤੇ ਭਾਅ 'ਚ ਵੇਚਦੇ ਹਨ। ਉਥੇ ਹੀ ਜ਼ਿਲਾ ਸਿਹਤ ਅਫਸਰ ਡਾਕਟਰ ਸੇਵਾ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਸਿਹਕ ਵਿਭਾਗ ਵੱਲੋਂ ਛਾਪੇਮਾਰੀ ਰੋਜ਼ਾਨਾ ਕੀਤੀ ਜਾਂਦੀ ਹੈ ਪਰ ਅੱਜ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਕਲੀ ਦੁੱਧ ਅਤੇ ਪਨੀਰ ਦੀ ਸਪਲਾਈ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਨੌਜਵਾਨਾਂ ਨੂੰ ਫੜਿਆ ਅਤੇ ਸੈਂਪਲ ਭਰੇ, ਜਿਸ ਨੂੰ ਅੱਗੇ ਖਰੜ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨੌਜਵਾਨ ਪਹਿਲਾਂ ਵੀ ਨਕਲੀ ਦੁੱਧ ਵੇਚਦੇ ਪਾਏ ਗਏ ਹਨ, ਜਿਨ੍ਹਾਂ ਦੇ ਸੈਂਪਲ ਭਰੇ ਗਏ ਸਨ ਅਤੇ ਬਾਅਦ 'ਚ ਰਿਪੋਰਟ ਆਉਣ ਤੋਂ ਬਾਅਦ ਖੁਲਾਸਾ ਹੋ ਸਕੇਗਾ।


Related News