ਜਲੰਧਰ ਦੇ ਸ਼ਿਵ ਨਗਰ ''ਚ ਹੋਏ ਨੌਜਵਾਨ ਦੇ ਕਤਲ ਮਾਮਲੇ ''ਚ CCTV ਕੈਮਰੇ ’ਚ ਕੈਦ ਨਹੀਂ ਹੋ ਸਕੇ ਕਾਤਲ
Thursday, Feb 01, 2024 - 04:58 PM (IST)
ਜਲੰਧਰ (ਵਰੁਣ)–ਸ਼ਿਵ ਨਗਰ ਵਿਚ ਲਗਭਗ 25 ਸਾਲ ਦੇ ਨੌਜਵਾਨ ਦਾ ਕਤਲ ਕਰਕੇ ਲਾਸ਼ ਸਾੜਨ ਦੇ ਮਾਮਲੇ ਵਿਚ 24 ਘੰਟਿਆਂ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਪੁਲਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ। ਪੁਲਸ ਨੇ ਸ਼ਿਵ ਨਗਰ ਵਿਚ ਸਥਿਤ ਇਕ ਇਮਾਰਤ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਪਰ ਜ਼ਿਆਦਾ ਧੁੰਦ ਅਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਕੁਝ ਵਿਖਾਈ ਹੀ ਨਹੀਂ ਦਿੱਤਾ।
ਕੁਝ ਦੂਰੀ ’ਤੇ ਲੱਗੇ ਕੈਮਰੇ ਵੀ ਚੈੱਕ ਕੀਤੇ ਪਰ ਧੁੰਦ ਕਾਰਨ ਸੜਕ ਹੀ ਨਹੀਂ ਵਿਖਾਈ ਦੇ ਰਹੀ ਸੀ। ਦੂਜੇ ਪਾਸੇ ਜਿਸ ਵਿਅਕਤੀ ਦੇ 2 ਏ. ਟੀ. ਐੱਮ. ਕਾਰਡ ਮ੍ਰਿਤਕ ਦੇ ਪਰਸ ਵਿਚੋਂ ਮਿਲੇ ਹਨ, ਉਹ ਲਾਂਬੜਾ ਸਥਿਤ ਬੈਂਕ ਦਾ ਮੁਲਾਜ਼ਮ ਨਿਕਲਿਆ ਹੈ। 22 ਜਨਵਰੀ ਨੂੰ ਜਦੋਂ ਉਸ ਦਾ ਪਰਸ ਭਗਵਾਨ ਵਾਲਮੀਕਿ ਚੌਕ ਤੋਂ ਚੋਰੀ ਹੋਇਆ ਤਾਂ ਉਸ ਨੇ ਤੁਰੰਤ ਆਪਣੇ ਏ. ਟੀ. ਐੱਮ. ਕਾਰਡ ਤਾਂ ਬੰਦ ਕਰਵਾ ਦਿੱਤੇ ਪਰ ਪੁਲਸ ਵਿਚ ਸ਼ਿਕਾਇਤ ਨਹੀਂ ਦਰਜ ਕਰਵਾਈ। ਪੁੱਛਣ ’ਤੇ ਉਸ ਵਿਅਕਤੀ ਦਾ ਜਵਾਬ ਸੀ ਕਿ ਪਰਸ ਵਿਚ ਪੈਸੇ ਘੱਟ ਸਨ, ਿਜਸ ਕਾਰਨ ਉਸ ਨੇ ਪੁਲਸ ਵਿਚ ਸ਼ਿਕਾਇਤ ਨਹੀਂ ਦਿੱਤੀ। ਅਜਿਹੇ ਵਿਚ ਪੁਲਸ ਹੁਣ ਬੈਂਕ ਮੁਲਾਜ਼ਮ ਨੂੰ ਲੈ ਕੇ ਵੀ ਜਾਂਚ ਕਰੇਗੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਇਕ ਨੌਜਵਾਨ ਦੀ ਮੌਤ
ਕੋਈ ਸਬੂਤ ਨਾ ਮਿਲਣ ਕਾਰਨ ਪੁਲਸ ਨੇ ਵਾਰਦਾਤ ਵਾਲੀ ਥਾਂ ਦਾ ਕਾਲ ਡੰਪ ਡਾਟਾ ਉਠਵਾਇਆ ਹੈ ਅਤੇ ਹਿਊਮਨ ਰਿਸੋਰਸਿਜ਼ ਨਾਲ ਵੀ ਇਨਪੁੱਟ ਜੁਟਾਉਣ ਵਿਚ ਲੱਗੀ ਹੋਈ ਹੈ। ਇਸ ਮਾਮਲੇ ਨੂੰ ਟਰੇਸ ਕਰਨ ਲਈ ਸੀ. ਪੀ. ਸਵਪਨ ਸ਼ਰਮਾ ਨੇ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਓਧਰ ਥਾਣਾ ਨੰਬਰ 1 ਦੇ ਐਡੀਸ਼ਨਲ ਐੱਸ. ਐੱਚ. ਓ. ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਲਾਸ਼ ਜ਼ਿਆਦਾਤਰ ਸੜ ਜਾਣ ਕਾਰਨ ਸਰੀਰ ਤੋਂ ਕਿਸੇ ਤਰ੍ਹਾਂ ਦਾ ਟੈਟੂ ਜਾਂ ਪਛਾਣ ਚਿੰਨ੍ਹ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਲਾਪਤਾ ਲੋਕਾਂ ਦੀ ਲਿਸਟ ਵੀ ਖੰਗਾਲੀ ਜਾ ਰਹੀ ਹੈ। ਆਸ-ਪਾਸ ਦੇ ਥਾਣਿਆਂ ਵਿਚ ਕੋਈ ਮਿਸਿੰਗ ਰਿਪੋਰਟ ਦਰਜ ਨਹੀਂ ਹੋਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਫਿਲਹਾਲ ਸਿਰ ’ਤੇ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮਾਂ ਕਾਰਨ ਮੌਤ ਹੋਣ ਦਾ ਅੰਦਾਜ਼ਾ ਜਤਾਇਆ ਜਾ ਰਿਹਾ ਹੈ। ਐੱਸ. ਆਈ. ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। 72 ਘੰਟਿਆਂ ਲਈ ਲਾਸ਼ ਸਿਵਲ ਹਸਪਤਾਲ ਵਿਚ ਰੱਖੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ 'ਚ ਘਿਰਿਆ, 'ਡੋਸਾ' 'ਚੋਂ ਨਿਕਲਿਆ ਕਾਕਰੇਚ, ਹੋਇਆ ਹੰਗਾਮਾ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।