ਵਿਦੇਸ਼ ਯਾਤਰਾ ਕੰਸਲਟੈਂਟਸ ਇਮੀਗ੍ਰੇਸ਼ਨ ਦੇ ਮਾਲਕ ਈਸ਼ਰ ਭਾਰਦਵਾਜ ਬਾਰੇ ਖੁੱਲ੍ਹਿਆ ਇਕ ਹੋਰ ਰਾਜ਼, ਫਰਾਡ ਕਰਨ ਲਈ...
Wednesday, Jun 24, 2026 - 06:15 PM (IST)
ਜਲੰਧਰ (ਸ.ਹ.)-ਵਿਦੇਸ਼ ਯਾਤਰਾ ਕੰਸਲਟੈਂਟਸ ਇਮੀਗ੍ਰੇਸ਼ਨ ਦੇ ਮਾਲਕ ਈਸ਼ਵ ਭਾਰਦਵਾਜ ਦਾ ਅੱਜ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਸ਼ਹਿਰ ਵਿਚ ਬਿਨਾਂ ਲਾਇਸੈਂਸ ਦੇ ਚਾਰ-ਚਾਰ ਆਫ਼ਿਸ ਖੋਲ੍ਹਣ ਦੇ ਨਾਲ-ਨਾਲ ਉਹ ਖ਼ੁਦ ਸਾਹਮਣੇ ਹੀ ਨਹੀਂ ਹੁੰਦਾ ਸੀ। ਭਾਰਦਵਾਜ ਨੇ ਇਕ ਹੋਰ ਇਮੀਗ੍ਰੇਸ਼ਨ ਮਾਲਕ ਦੇ ਸਟਾਫ਼ ਨੂੰ ਆਪਣੇ ਕੋਲ ਲਿਆ ਕੇ ਉਸ ਨੂੰ ਅੱਗੇ ਕੀਤਾ ਹੋਇਆ ਸੀ। ਜੋ ਵੀ ਉਹ ਵੀਡੀਓ ਬਣਾਉਂਦਾ ਸੀ, ਉਸ ਵਿਚ ਉਹ ਖ਼ੁਦ ਨਹੀਂ, ਸਗੋਂ ਆਪਣੇ ਸਟਾਫ਼ ਨੂੰ ਅੱਗੇ ਕਰਦਾ ਸੀ ਤਾਂ ਜੋ ਉਸ ਦੀ ਅਸਲੀਅਤ ਅਤੇ ਕਾਰਨਾਮੇ ਸਾਹਮਣੇ ਨਾ ਆ ਸਕਣ।
ਠੱਗੀ ਦੇ ਪੈਸਿਆਂ ਨਾਲ ਕਰਤਾਰਪੁਰ ਛੱਡ ਕੇ ਢਾਈ ਕਰੋੜ ਦੀ ਮਾਡਲ ਟਾਊਨ ਵਿਚ ਕੋਠੀ ਬਣਾਉਣ ਵਾਲੇ ਈਸ਼ਵ ਭਾਰਦਵਾਜ ਨੇ ਆਪਣੀ ਗਰਲ ਫ੍ਰੈਂਡ ਨਾਲ ਮਿਲ ਕੇ ਮੋਹਾਲੀ ਵਿਚ ਵੀ ਲੁੱਟਖੋਹ ਕੀਤੀ ਸੀ। 19 ਦਸੰਬਰ 2025 ਨੂੰ ਐੱਸ. ਐੱਸ. ਏ. ਨਗਰ ਵਿਚ ਅਦਿਤੀ ਉਰਫ਼ ਨਵਦੀਪ ਨੇ ਸਨੈਪਚੈਟ ਰਾਹੀਂ ਇੱਟਾਂ ਦੇ ਭੱਠੇ ਦੇ ਮਾਲਕ ਅੰਕਿਤ ਜੱਗੀ ਨੂੰ ਆਪਣੇ ਜਾਲ ਵਿਚ ਫਸਾਇਆ ਸੀ। ਨੰਬਰ ਐਕਸਚੇਂਜ ਕਰਨ ਤੋਂ ਬਾਅਦ ਅਦਿਤੀ ਨੇ ਅੰਕਿਤ ਨੂੰ ਰੋਪੜ ਤੋਂ ਮੋਹਾਲੀ ਬੁਲਾ ਲਿਆ ਅਤੇ ਉੱਥੇ ਨਸ਼ੀਲੀ ਕੌਫ਼ੀ ਪਿਆਉਣ ਤੋਂ ਬਾਅਦ ਉਸ ਨੂੰ ਹੋਟਲ ਲੈ ਗਈ। ਦਰਜ ਹੋਈ ਐੱਫ਼. ਆਈ. ਆਰ. ਮੁਤਾਬਕ ਅਦਿਤੀ ਨੇ ਹੋਟਲ ਵਿਚ ਬੇਹੋਸ਼ ਹੋਏ ਅੰਕਿਤ ਜੱਗੀ ਦੀ 6.5 ਤੋਲੇ ਸੋਨੇ ਦੀ ਚੇਨ, 5.5 ਤੋਲੇ ਦਾ ਕੜਾ, ਪੰਜ ਗ੍ਰਾਮ ਦੀ ਅੰਗੂਠੀ ਅਤੇ ਜੇਬ ਵਿਚੋਂ 70 ਹਜ਼ਾਰ ਰੁਪਏ ਕੱਢ ਲਏ ਸਨ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਦਾਖ਼ਲ
ਇਸ ਤੋਂ ਬਾਅਦ ਅਦਿਤੀ ਉਰਫ਼ ਨਵਦੀਪ ਹੋਟਲ ਦੇ ਕਮਰੇ ਵਿਚੋਂ ਦਸ ਮਿੰਟ ਬਾਅਦ ਅੰਕਿਤ ਜੱਗੀ ਨੂੰ ਉਸ ਦੀ ਕਾਰ ਵਿਚ ਬਿਠਾ ਕੇ ਕੰਪਨੀ ਦੀ ਗੱਡੀ ਨੰਬਰ 3131 ਵਿਚ ਬੈਠ ਕੇ ਫਰਾਰ ਹੋ ਗਈ। ਹਾਲਾਂਕਿ ਐੱਸ. ਐੱਸ. ਏ. ਨਗਰ ਪੁਲਸ ਨੇ ਕੇਸ ਦਰਜ ਕਰ ਕੇ ਅਦਿਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦੀ ਪੁੱਛਗਿੱਛ ਵਿਚ ਈਸ਼ਵ ਭਾਰਦਵਾਜ ਦਾ ਨਾਂ ਸਾਹਮਣੇ ਆਇਆ ਕਿਉਂਕਿ ਉਹ ਗੱਡੀ ਈਸ਼ਵ ਦੇ ਨਾਂ ’ਤੇ ਸੀ। ਪੁਲਸ ਨੇ ਈਸ਼ਵ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੇ ਮਾਣਯੋਗ ਹਾਈਕੋਰਟ ਤੋਂ ਜ਼ਮਾਨਤ ਲਈ ਅਤੇ ਫਿਰ ਤੋਂ ਲੋਕਾਂ ਨੂੰ ਠੱਗਣ ਦਾ ਕੰਮ ਸ਼ੁਰੂ ਕਰ ਦਿੱਤਾ। ਈਸ਼ਵ ਭਾਰਦਵਾਜ ਗ੍ਰੈਂਡ ਮਾਲ ਦੀ ਪੰਜਵੀਂ ਮੰਜ਼ਿਲ ਤੋਂ ਆਪਣਾ ਆਫ਼ਿਸ ਬੰਦ ਕਰ ਕੇ ਫਰਾਰ ਹੋ ਚੁੱਕਾ ਹੈ।
ਹੈਰਾਨੀ ਦੀ ਗੱਲ ਹੈ ਕਿ ਬਿਨਾਂ ਲਾਇਸੈਂਸ ਦੇ ਉਹ ਸ਼ਹਿਰ ਵਿਚ ਚਾਰ-ਚਾਰ ਆਫ਼ਿਸ ਖੋਲ੍ਹ ਕੇ ਬੈਠਾ ਸੀ। ਹੁਣ ਈਸ਼ਵ ਦੀ ਪ੍ਰਾਪਰਟੀ ਤੋਂ ਲੈ ਕੇ ਉਸ ਦੇ ਹੋਰ ਕਾਰਨਾਮੇ ਉਜਾਗਰ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਉਸ ਖ਼ਿਲਾਫ਼ ਚੋਰੀ ਦਾ ਵੀ ਕੇਸ ਹੈ ਪਰ ਜਗ ਬਾਣੀ ਇਸ ਦੀ ਪੁਸ਼ਟੀ ਨਹੀਂ ਕਰਦੀ। ਉੱਥੇ ਹੀ, ਜਲਦ ਈਸ਼ਵ ਭਾਰਦਵਾਜ ਵੱਲੋਂ ਠੱਗੇ ਗਏ ਲੋਕ ਸ਼ਹਿਰ ਵਿਚ ਪ੍ਰਦਰਸ਼ਨ ਕਰ ਸਕਦੇ ਹਨ।
ਇਹ ਵੀ ਪੜ੍ਹੋ: Punjab: ਖੇਤਾਂ ਵੱਲ ਜ਼ਮੀਨ ਵਾਹੁਣ ਜਾਂਦੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
