ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post Office
Friday, Jul 03, 2026 - 05:06 PM (IST)
ਜਲੰਧਰ (ਸੋਨੂੰ)- ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ 28 ਅਗਸਤ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਭੈਣਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਜਲੰਧਰ ਮੁੱਖ ਡਾਕਘਰ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਜਲੰਧਰ 'ਚ ਰੱਖੜੀ ਨੂੰ ਲੈ ਕੇ 6 ਪੋਸਟ ਆਫਿਸ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣੇ। ਜਲੰਧਰ ਡਿਵੀਜ਼ਨ ਦੇ ਪੋਸਟ ਆਫਿਸ ਦੇ ਸੁਪਰਡੈਂਟ ਸਤਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਡਾਕ ਵਿਭਾਗ ਨੇ ਰੱਖੜੀ ਦੌਰਾਨ ਲੋਕਾਂ ਦੀ ਸਹੂਲਤ 15 ਜੁਲਾਈ 2026 ਤੋਂ 28 ਅਗਸਤ 2026 ਦੇ ਆਉਣ ਵਾਲੇ ਹਰ ਐਤਵਾਰ ਛੁੱਟੀਆਂ ਦੇ ਦਿਨ ਰੱਖੜੀ ਮੇਲ ਬੁਕਿੰਗ ਅਤੇ ਆਧਾਰ ਸੇਵਾਵਾਂ ਲਈ ਪੋਸਟ ਆਫਿਸ ਖੋਲ੍ਹਣ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ: ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ! ਲਿਆ ਗਿਆ ਵੱਡਾ ਫ਼ੈਸਲਾ
ਇਸ ਸਮੇਂ ਦੌਰਾਨ ਭੈਣਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਪਣੇ ਭਰਾਵਾਂ ਨੂੰ ਡਾਕ ਰਾਹੀਂ ਆਸਾਨੀ ਨਾਲ ਰੱਖੜੀਆਂ ਭੇਜ ਸਕਣਗੀਆਂ। ਡਾਕ ਵਿਭਾਗ ਨੇ ਲੋਕਾਂ ਨੂੰ ਸਮੇਂ ਸਿਰ ਰੱਖੜੀਆਂ ਭੇਜਣ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਰੱਖੜੀ ਲਈ ਸਮੇਂ ਸਿਰ ਪਹੁੰਚ ਸਕਣ। ਉਨ੍ਹਾਂ ਦੱਸਿਆ ਕਿ ਐਤਵਾਰ ਅਤੇ ਛੁੱਟੀਆਂ ਦੇ ਦਿਨ ਇਹ ਪੋਸਟ ਆਫਿਸ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਖੁੱਲ੍ਹੇ ਰਹਿਣਗੇ। ਖੁੱਲ੍ਹੇ ਰਹਿਣ ਵਾਲੇ ਪੋਸਟ ਆਫਿਸਾਂ ਵਿਚ ਜਲੰਧਰ ਸਿਟੀ ਹੈੱਡ ਆਫਿਸ, ਜਲੰਧਰ ਕੈਂਟ ਹੈੱਡ ਆਫਿਸ, ਨਵਾਂਸ਼ਹਿਰ ਮੇਨ ਡਾਕਘਰ, ਭੋਗਪੁਰ ਸਭ ਪੋਸਟ ਆਫਿਸ, ਗ੍ਰੇਨ ਮਾਰਕਿਟ ਪੋਸਟ ਆਫਿਸ, ਬਸਤੀ ਗੁਜ਼ਾਂ ਸਬ ਪੋਸਟ ਆਫਿਸ, ਫਿਲੌਰ ਸਬ ਪੋਸਟ ਆਫਿਸ ਅਤੇ ਬੰਗਾ ਸਬ ਪੋਸਟ ਆਫਿਸ ਸ਼ਾਮਲ ਹਨ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਛੁੱਟੀ ਵਾਲੇ ਦਿਨ ਵੀ ਆਧਾਰ ਕਾਰਡ ਬਣੇਗਾ
ਸਤਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਵਿਚ ਲੋਕਾਂ ਨੂੰ ਆਪਣੇ ਸਪੀਡ ਪੋਸਟ, ਪਾਰਸਲ ਅਤੇ ਰੱਖੜੀ ਮੇਲ ਬੁਕ ਕਰਨ ਵਿਚ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਇਨ੍ਹਾਂ ਨੂੰ ਸਮੇਂ ਦੌਰਾਨ ਕਾਊਂਟਰਾਂ 'ਤੇ ਆਧਾਰ ਰਜਿਸਟਰੇਸ਼ਨ ਅਤੇ ਆਧਾਰ ਅਪਡੇਟ ਕਰਨ ਦੀਆਂ ਸਹੂਲਤਾਂ ਵੀ ਉਪਲੱਬਧ ਹੋਣਗੀਆਂ।
ਸੇਵਾਵਾਂ ਦਾ ਲਾਭ ਚੁੱਕਣ ਲੋਕ
ਲਹਿਰੀ ਨੇ ਜਲੰਧਰ ਵਾਸੀਆਂ ਤੋਂ ਅਪੀਲ ਕੀਤੀ ਕਿ ਸੇਵਾਵਾਂ ਦਾ ਲਾਭ ਚੁੱਕਣ ਅਤੇ ਦੇਸ਼ ਭਰ ਵਿਚ ਸਮੇਂ 'ਤੇ ਡਿਲਿਵਰੀ ਯਕੀਨੀ ਕਰਨ ਲਈ ਰੱਖੜੀ ਪਾਰਸਲ ਪਹਿਲਾਂ ਹੀ ਬੁੱਕ ਕਰਵਾ ਕੇ ਆਖਰੀ ਸਮੇਂ ਦੀ ਭੀੜ ਤੋਂ ਬਚਣ। ਇਸ ਦੇ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਲੰਧਰ ਡਿਵੀਜ਼ਨ ਦੇ ਸਾਰੇ ਡਾਕਘਰਾਂ ਵਿਚ ਰੱਖੜੀ ਲਈ ਸਪੈਸ਼ਲ ਵਾਟਰ ਪਰੂਫ਼ ਲਿਫ਼ਾਫ਼ੇ ਅਤੇ ਰੱਖੜੀ ਬਾਕਸ ਵੀ ਉਪਲੱਬਧ ਹਨ। ਸੁਪਰਡੈਂਟ ਨੇ ਭਰੋਸਾ ਦਿਵਾਇਆ ਕਿ ਰੱਖੜੀ 'ਤੇ ਜਨਤਾ ਨੂੰ ਤੇਜ਼ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੇਵਾਵਾਂ ਦੇਣ ਲਈ ਸਾਰੇ ਚੁਣੇ ਹੋਏ ਪੋਸਟ ਆਫਿਸ ਵਿਚ ਸਟਾਫ਼ ਦਾ ਇੰਤਜ਼ਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ ਵਾਇਰਲ ਹੋਣ ਮਗਰੋਂ ਡਿੱਗੀ ਗਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
