ਪੰਜਾਬ ''ਚ 1 ਜੁਲਾਈ ਨੂੰ ਬਦਲੇਗਾ ਮੌਸਮ, 15 ਜ਼ਿਲ੍ਹਿਆਂ ''ਚ ਅਲਰਟ ਜਾਰੀ
Saturday, Jun 27, 2026 - 05:21 PM (IST)
ਜਲੰਧਰ: ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਆਉਣ ਵਾਲੇ 5 ਦਿਨਾਂ ਨੂੰ ਲੈ ਕੇ ਮੌਸਮ ਦੀ ਅਪਡੇਟ ਜਾਰੀ ਕੀਤੀ ਹੈ। ਤਾਜ਼ਾ ਅਪਡੇਟ ਮੁਤਾਬਕ 27 ਜੂਨ ਤੋਂ 30 ਜੂਨ ਤੱਕ ਸੂਬੇ 'ਚ ਮੌਸਮ ਆਮ ਰਹੇਗਾ ਅਤੇ ਕਿਸੇ ਵੀ ਜ਼ਿਲ੍ਹੇ 'ਚ ਕੋਈ ਚੇਤਾਵਨੀ ਨਹੀਂ ਹੈ। ਪਰ 1 ਜੁਲਾਈ 2026 ਨੂੰ ਮੌਸਮ ਦਾ ਮਿਜ਼ਾਜ ਬਦਲ ਜਾਵੇਗਾ। ਮੌਸਮ ਵਿਭਾਗ ਨੇ ਪੰਜਾਬ ਦੇ 15 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਐਸ.ਏ.ਐਸ. ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਸ਼ਾਮਲ ਹਨ।
ਇਹ ਵੀ ਪੜ੍ਹੋ- SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ
ਇਨ੍ਹਾਂ ਜ਼ਿਲ੍ਹਿਆਂ 'ਚ 1 ਜੁਲਾਈ ਨੂੰ ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਲੋਕਾਂ ਨੂੰ ਸਾਵਧਾਨ ਰਹਿਣ ਅਤੇ ਮੌਸਮ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ
ਪੰਜਾਬ 'ਚ ਸਭ ਤੋਂ ਵੱਧ 41 ਡਿਗਰੀ ਸੈਲਸੀਅਸ ਤਾਪਮਾਨ ਪਟਿਆਲਾ ਵਿਚ ਦਰਜ ਕੀਤਾ ਗਿਆ, ਜਦੋਂ ਕਿ ਬਠਿੰਡਾ ਵਿਚ 40, ਲੁਧਿਆਣਾ ਵਿਚ 39, ਮੋਹਾਲੀ ਵਿਚ 38.5, ਪਠਾਨਕੋਟ ਵਿਚ 36.2 ਅਤੇ ਅੰਮ੍ਰਿਤਸਰ ਵਿਚ 35 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਫੇਰਬਦਲ, 7 SHO ਸਮੇਤ 10 ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
