ਨਗਰ ਕੌਂਸਲ ਤੇ ਟ੍ਰੈਫਿਕ ਪੁਲਸ ਨੇ ਹਟਾਏ ਨਾਜਾਇਜ਼ ਕਬਜ਼ੇ

11/02/2018 2:14:49 AM

 ਕਪੂਰਥਲਾ,   (ਗੁਰਵਿੰਦਰ ਕੌਰ)-  ਤਿਉਹਾਰਾਂ ਦੇ ਦਿਨ ਹੋਣ ਕਾਰਨ ਕਪੂਰਥਲਾ ਸ਼ਹਿਰ ਦੇ ਕੁਝ ਦੁਕਾਨਦਾਰਾਂ ਵੱਲੋਂ ਦੋਹਰੀ ਕਮਾਈ ਕਰਨ ਤੇ ਗਾਹਕੀ ਵਧਾਉਣ ਦੇ ਮਕਸਦ ਨਾਲ ਨਿਰਧਾਰਿਤ ਰੇਖਾ ਦੇ ਬਾਹਰ ਸਾਮਾਨ ਸਜਾਇਆ ਗਿਆ ਹੈ, ਜਿਸ ਨੂੰ ਅੱਜ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲਭੂਸ਼ਨ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਨਗਰ ਕੌਂਸਲ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ, ਵਿਕਰਮ, ਨਰੇਸ਼ ਮੱਟੂ, ਨਗਰ ਕੌਂਸਲ ਦੀ ਟੀਮ ਤੇ ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਰੰਧਾਵਾ, ਟ੍ਰੈਫਿਕ ਇੰਚਾਰਜ ਗਿਆਨ ਸਿੰਘ ਤੇ ਪੁਲਸ ਟੀਮ ਵੱਲੋਂ ਸਾਂਝੇ ਤੌਰ ’ਤੇ ਪਿੱਛੇ ਹਟਾਇਆ ਗਿਆ ਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਵਲੋਂ ਦੁਬਾਰਾ ਫਿਰ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਚਾਲਾਨ ਕੱਟੇ ਜਾਣਗੇ। 
ਨਗਰ ਕੌਂਸਲ ਤੇ ਟ੍ਰੈਫਿਕ ਪੁਲਸ ਦੀ ਟੀਮ ਨੇ ਕਚਹਿਰੀ ਚੌਕ ਤੋਂ ਲੈ ਕੇ ਨਵੀਂ ਸਬਜ਼ੀ ਮੰਡੀ ਕਪੂਰਥਲਾ ਤਕ ਜਿਥੇ ਦੁਕਾਨਦਾਰਾਂ ਦੇ ਸਾਮਾਨ ਨੂੰ ਪਿੱਛੇ ਹਟਾ ਕੇ ਦੁਕਾਨਾਂ ਦੇ ਅੰਦਰ ਰੱਖਵਾਇਆ, ਉਥੇ ਸਟੇਟ ਗੁਰਦੁਆਰਾ ਸਾਹਿਬ ਦੇ ਬਾਹਰ ਵਾਹਨ ਰਿਪੇਅਰ ਦੀਆਂ ਦੁਕਾਨਾਂ ਵਲੋਂ ਸਰਕਾਰੀ ਥਾਂ ’ਤੇ ਖਡ਼੍ਹੇ ਵਾਹਨਾਂ ਨੂੰ ਵੀ ਹਟਾਇਆ ਗਿਆ। ਇਸਦੇ ਨਾਲ ਹੀ ਰੇਹਡ਼ੀ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਤੇ ਕਿਹਾ ਕਿ ਉਹ ਨਿਰਧਾਰਿਤ ਜਗ੍ਹਾ ’ਤੇ ਹੀ ਰੇਹਡ਼ੀ ਲਗਾਉਣ ਤੇ ਟ੍ਰੈਫਿਕ ਆਵਾਜਾਈ ’ਚ ਵਿਘਨ ਨਾ ਪਾਉਣ। 


Related News