ਮੋਗਾ ਪੁਲਸ ਵੱਲੋਂ ਚੋਰੀ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ
Tuesday, Jul 02, 2024 - 06:10 PM (IST)
ਮੋਗਾ (ਆਜ਼ਾਦ) : ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਮਹਿਣਾ ਪੁਲਸ ਨੇ ਪਿੰਡ ਡਾਲਾ ਦੇ ਕੋਲ ਬਣਦੇ ਨੈਸ਼ਨਲ ਹਾਈਵੇਅ ਦੇ ਡੰਪ ਵਿਚੋਂ ਲੋਹਾ ਅਤੇ ਜਨੇਟਰ ਆਦਿ ਚੋਰੀ ਕਰਕੇ ਲਿਜਾਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਰਜਿੰਦਰ ਸਿੰਘ ਨਿਵਾਸੀ ਪਿੰਡ ਚੱਕ 244 ਸਿਰਸਾ ਹਰਿਆਣਾ ਨੇ ਕਿਹਾ ਕਿ ਬੀਤੀ 27 ਜੂਨ ਨੂੰ ਪਿੰਡ ਡਾਲਾ ਦੇ ਕੋਲ ਬਣਦੇ ਨੈਸ਼ਨਲ ਹਾਈਵੇਅ ਦੇ ਲੋਹੇ ਦੇ ਡੰਪ ਵਿਚੋਂ 43 ਫੁੱਟ ਦੀ ਲੋਹਾ ਪਲੇਟ, 87 ਬੈਟਰੇ ਇਨਵਰਟਰ ਅਤੇ ਭਾਰਤ ਕੰਪਨੀ ਦਾ ਜਰਨੇਟਰ 7 ਪਾਵਰ ਚੋਰੀ ਹੋ ਗਿਆ ਸੀ। ਅਸੀਂ ਚੋਰੀ ਹੋਏ ਸਮਾਨ ਦੀ ਬਹੁਤ ਤਲਾਸ਼ ਕੀਤੀ ਅਤੇ ਚੋਰਾਂ ਦਾ ਸੁਰਾਗ ਲਗਾਉਣ ਦਾ ਯਤਨ ਕੀਤਾ ਪਰ ਕੋਈ ਸੁਰਾਗ ਨਹੀਂ ਮਿਲਿਆ।
ਹੁਣ ਸਾਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਜਰਨੇਟਰ ਕ੍ਰਿਸ਼ਨ ਕੁਮਾਰ ਨਿਵਾਸੀ ਪਿੰਡ ਚੰਦੇਲੀ ਹਨੂੰਮਾਨਗੜ੍ਹ ਅਤੇ ਸੁਰੇਸ਼ ਨਿਵਾਸੀ ਜੇਤਪੁਰਾ ਰਾਜਸਥਾਨ ਨੇ ਚੋਰੀ ਕੀਤਾ ਹੈ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਦੋਹਾਂ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੇ ਖਿਲਾਫ਼ ਥਾਣਾ ਮਹਿਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।