25 ਲੱਖ ਦੇ ਜੁਰਮਾਨੇ ''ਤੇ ਜਲੰਧਰ ਨਿਗਮ ਦਾ ਇਤਰਾਜ਼, ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਲਿਖੀ ਚਿੱਠੀ

06/24/2020 1:35:44 PM

ਜਲੰਧਰ (ਖੁਰਾਣਾ)— ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਿੱਥੇ ਨਗਰ ਨਿਗਮ ਜਲੰਧਰ ਨੂੰ ਕਾਲਾ ਸੰਘਿਆਂ ਡ੍ਰੇਨ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਹੁਕਮ ਦੇ ਰੱਖੇ ਹਨ, ਉਥੇ ਹੀ ਐੈੱਨ. ਜੀ. ਟੀ. ਦੀ ਟੀਮ ਨੇ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਮੁੱਖ ਡੰਪ ਵਰਿਆਣਾ ਦਾ ਵੀ ਦੌਰਾ ਕੀਤਾ ਸੀ। ਉਥੇ ਕੂੜੇ ਦੇ ਪਹਾੜਾਂ ਨੂੰ ਦੇਖ ਕੇ ਇਨ੍ਹਾਂ ਨੂੰ ਤੈਅ ਸੀਮਾ 'ਚ ਖਤਮ ਕਰਨ ਅਤੇ ਉਥੇ ਬਾਇਓਮਾਈਨਿੰਗ ਪਲਾਂਟ ਲਗਾਉਣ ਦੇ ਹੁਕਮ ਵੀ ਨਿਗਮ ਅਧਿਕਾਰੀਆਂ ਨੂੰ ਦਿੱਤੇ ਗਏ ਸਨ।

ਬਾਇਓਮਾਈਨਿੰਗ ਪਲਾਂਟ ਦੀ ਸਮਾਂ ਮਿਆਦ 31 ਮਾਰਚ ਨਿਰਧਾਰਿਤ ਕੀਤੀ ਗਈ ਸੀ ਪਰ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਕਾਰਨ ਇਹ ਸਮਾਂ ਮਿਆਦ ਵਧਾ ਕੇ 30 ਜੂਨ ਕਰ ਦਿੱਤੀ ਗਈ ਸੀ। ਇਸ ਵਿਚਾਲੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਫੁਰਤੀ ਨਾਲ ਕੰਮ ਲੈਂਦੇ ਹੋਏ ਪਿਛਲੇ ਦਿਨੀਂ ਜਲੰਧਰ ਨਗਰ ਨਿਗਮ ਨੂੰ 25 ਲੱਖ ਦਾ ਜੁਰਮਾਨਾ ਠੋਕ ਦਿੱਤਾ ਅਤੇ ਨਿਗਮ ਵੱਲੋਂ ਦਿੱਤੀ ਗਈ 50 ਲੱਖ ਰੁਪਏ ਦੀ ਬੈਂਕ ਗਾਰੰਟੀ 'ਚੋਂ 25 ਲੱਖ ਰੁਪਏ ਪ੍ਰਦੂਸ਼ਣ ਵਿਭਾਗ ਨੇ ਕੈਸ਼ ਵੀ ਕਰਵਾ ਲਏ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਜੁਰਮਾਨੇ ਦੇ ਕੱਟੇ ਜਾਣ ਦੀ ਸੂਚਨਾ ਅਖਬਾਰਾਂ ਤੋਂ ਮਿਲੀ।

ਇਹ ਵੀ ਪੜ੍ਹੋ: ''ਕੋਰੋਨਾ'' ਪਾਜ਼ੇਟਿਵ ਆਏ ਅਨਮੋਲ ਗਰੋਵਰ ਨੂੰ ਘਰ ''ਚ ਹੀ ਕੀਤਾ ਗਿਆ ਆਈਸੋਲੇਟ

ਹੁਣ ਨਿਗਮ ਦੇ ਅਧਿਕਾਰੀਆਂ ਨੇ ਇਸ ਜੁਰਮਾਨੇ ਦੀ ਰਾਸ਼ੀ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਸਬੰਧ 'ਚ ਨਿਗਮ ਕਮਿਸ਼ਨਰ ਨੇ ਇਕ ਲੈਟਰ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਚੇਅਰਮੈਨ ਨੂੰ ਲਿਖਿਆ ਹੈ ਜਿਸ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਨਿਗਮ ਨੇ ਆਪਣੇ ਪੱਧਰ 'ਤੇ ਬਾਇਓਮਾਈਨਿੰਗ ਪਲਾਂਟ ਲਈ ਸਾਰੀ ਪ੍ਰਕਿਰਿਆ ਪੂਰੀ ਕਰ ਰੱਖੀ ਹੈ ਅਤੇ ਇਸ ਪਲਾਂਟ ਲਈ ਤਿੰਨ ਵਾਰ ਟੈਂਡਰ ਵੀ ਲਗਾਏ ਜਾ ਚੁੱਕੇ ਹਨ ਜੋ ਕਿਸੇ ਨਾ ਕਿਸੇ ਕਾਰਨ ਮਨਜ਼ੂਰ ਨਹੀਂ ਹੋਏ।

ਇਹ ਵੀ ਪੜ੍ਹੋ​​​​​​​: ਜਲੰਧਰ: 4 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਠੀਕ ਹੋ ਕੇ ਪਰਤੇ ਘਰ
ਹੁਣ ਚੌਥੀ ਵਾਰ ਟੈਂਡਰ ਲਗਾਉਣ ਲਈ ਜਿਹੜੀਆਂ ਸ਼ਰਤਾਂ ਨੂੰ ਬਦਲਿਆ ਗਿਆ ਹੈ, ਉਸ ਕਾਰਨ ਇਹ ਪ੍ਰਾਜੈਕਟ ਚੰਡੀਗੜ੍ਹ 'ਚ ਫਸਿਆ ਹੋਇਆ ਹੈ ਪਰ ਲਾਕਡਾਊਨ ਕਾਰਨ ਪੰਜਾਬ ਸਰਕਾਰ ਨੇ ਹੀ ਸਾਰੇ ਪ੍ਰਾਜੈਕਟ ਅਤੇ ਟੈਂਡਰ ਪ੍ਰਕਿਰਿਆ ਨੂੰ ਰੋਕ ਰੱਖਿਆ ਹੈ, ਇਸ 'ਚ ਜਲੰਧਰ ਨਿਗਮ ਦੀ ਕੋਈ ਗਲਤੀ ਜਾਂ ਲਾਪ੍ਰਵਾਹੀ ਨਹੀਂ ਹੈ, ਇਸ ਲਈ ਪ੍ਰਦੂਸ਼ਣ ਵਿਭਾਗ ਜੁਰਮਾਨੇ ਦੀ ਰਕਮ ਨੂੰ ਵਾਪਸ ਕਰੇ ਅਤੇ ਪ੍ਰਾਜੈਕਟ ਦੀ ਸਮਾਂ ਮਿਆਦ  'ਚ ਵੀ ਵਾਧਾ ਕੀਤਾ ਜਾਵੇ। ਹੁਣ ਦੇਖਣਾ ਹੈ ਕਿ ਇਸ ਮਾਮਲੇ 'ਚ ਪ੍ਰਦੂਸ਼ਣ ਵਿਭਾਗ ਕੀ ਜਵਾਬ ਦਿੰਦਾ ਹੈ। ਉਂਝ ਨਿਗਮ ਦਾ ਕਹਿਣਾ ਹੈ ਕਿ ਉਹ ਇਸ ਪ੍ਰਾਜੈਕਟ ਬਾਰੇ ਐੈੱਨ. ਜੀ. ਟੀ. ਨੂੰ ਵੀ ਸੂਚਿਤ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ​​​​​​​: ਨਵਾਂਸ਼ਹਿਰ: ਬਿਹਾਰ ਤੋਂ ਪਰਤਿਆ ਬੱਸ ਚਾਲਕ ਨਿਕਲਿਆ ਕੋਰੋਨਾ ਪਾਜ਼ੇਟਿਵ


shivani attri

Content Editor

Related News