ਜਲੰਧਰ ਦੇ ਪਾਸ਼ ਇਲਾਕੇ ''ਚ ਨਗਰ-ਨਿਗਮ ਦਾ ਐਕਸ਼ਨ, ਹੋਇਆ ਭਾਰੀ ਹੰਗਾਮਾ

Thursday, Feb 23, 2023 - 03:55 PM (IST)

ਜਲੰਧਰ ਦੇ ਪਾਸ਼ ਇਲਾਕੇ ''ਚ ਨਗਰ-ਨਿਗਮ ਦਾ ਐਕਸ਼ਨ, ਹੋਇਆ ਭਾਰੀ ਹੰਗਾਮਾ

ਜਲੰਧਰ (ਖੁਰਾਣਾ)- ਨਗਰ-ਨਿਗਮ ਨੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਅਰਬਨ ਅਸਟੇਟ ਫੇਜ਼-2 'ਤੇ ਪੀਲ ਪੱਜਾ ਚਲਾਇਆ। ਇਸ ਦੌਰਾਨ ਲੋਕਾਂ ਨੇ ਹੰਗਾਮਾ ਕਰਕੇ ਇਸ ਦਾ ਵਿਰੋਧ ਵੀ ਕੀਤਾ।  ਦਰਅਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਪਟੀਸ਼ਨ ਦੇ ਆਧਾਰ 'ਤੇ ਜਲੰਧਰ ਨਿਗਮ ਨੂੰ ਨਿਰਦੇਸ਼ ਦੇ ਰੱਖੇ ਹਨ ਕਿ ਕੁਝ ਕਾਲੋਨੀਆਂ ਵਿਚ ਲੋਕਾਂ ਨੇ ਜਿਸ ਤਰ੍ਹਾਂ ਗ੍ਰੀਨ ਬੈਲਟ 'ਤੇ ਕਬਜ਼ੇ ਕਰਕੇ ਗਰਿੱਲਾਂ ਅਤੇ ਗੇਟ ਲਗਾ ਰਹੇ ਹਨ, ਉਨ੍ਹਾਂ ਨੂੰ ਹਟਾਇਆ ਜਾਵੇ ਨਹੀਂ ਤਾਂ ਮਾਣਹਾਨੀ ਦਾ ਕੇਸ ਚੱਲੇਗਾ। ਇਸ ਫ਼ੈਸਲੇ ਦੇ ਆਧਾਰ 'ਤੇ ਜਲੰਧਰ ਨਿਗਮ ਨੇ ਅੱਜ ਅਰਬਨ ਅਸਟੇਟ ਫੇਜ਼-2 ਵਿਚ ਗ੍ਰੀਨ ਬੈਲਟ 'ਤੇ ਲੱਗੀਆਂ ਗਰਿੱਲਾਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਲਈ ਡਿੱਚ ਮਸ਼ੀਨ ਦੀ ਮਦਦ ਲਈ ਗਈ। 

PunjabKesari

ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਨੇ ਪਹਿਲੀ ਵਾਰੀ ਕੈਮਰੇ ਅੱਗੇ ਖੋਲ੍ਹੇ ਜ਼ਿੰਦਗੀ ਦੇ ਭੇਤ, ਵੜਿੰਗ ਦੇ ਬਿਆਨ ਦਾ ਵੀ ਦਿੱਤਾ ਜਵਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News