ਮੁਕੇਰੀਆਂ ਪੁਲਸ ਨੇ 18750 ਐੱਮ.ਐੱਲ ਨਜਾਇਜ਼ ਸ਼ਰਾਬ ਸਣੇ ਔਰਤ ਨੂੰ ਕੀਤਾ ਕਾਬੂ
Friday, Oct 11, 2024 - 05:07 AM (IST)
ਮੁਕੇਰੀਆਂ (ਨਾਗਲਾ) : ਮੁਕੇਰੀਆਂ ਪੁਲਸ ਨੇ ਥਾਣਾ ਮੁਖੀ ਜੋਗਿੰਦਰ ਸਿੰਘ ਦੀ ਅਗਵਾਈ ਹੇਠ 18750 ਐੱਮ.ਐੱਲ ਨਜਾਇਜ ਸ਼ਰਾਬ ਬਰਾਮਦ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਨੇ ਇਸ ਮਾਮਲੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐੱਸ ਆਈ ਜਸਵੀਰ ਸਿੰਘ ਕਾਸੋ ਆਪਰੇਸ਼ਨ ਦੇ ਸਬੰਧ ਵਿੱਚ ਸਾਥੀ ਪੁਲਸ ਕਰਮਚਾਰੀਆਂ ਦੇ ਨਾਲ ਪਿੰਡ ਘਸੀਟਪੁਰ ਤੋ ਹੁੰਦੇ ਹੋਏ ਸੰਗੋਕਤਰਾਲਾ ਆਦਿ ਨੂੰ ਜਾ ਰਹੇ ਸੀ। ਇਸ ਦੌਰਾਨ ਜਦੋਂ ਪੁਲਸ ਪਾਰਟੀ ਸੰਗੋਕਤਰਾਲਾ ਦੇ ਸ਼ਮਸ਼ਾਨ ਘਾਟ ਨੇੜੇ ਪੁੱਜੀ ਤਾਂ ਇੱਕ ਔਰਤ ਸ਼ਮਸ਼ਾਨ ਘਾਟ ਵਿੱਚ 2 ਕੈਨ ਪਲਾਸਟਿਕ ਕੋਲ ਰੱਖ ਕੇ ਬੈਠੀ ਹੋਈ ਸੀ। ਉਹ ਔਰਤ ਪੁਲਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗੀ।
ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
ਔਰਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹੋਏ ਪੁਲਸ ਨੇ ਉਸ ਨੂੰ ਰੋਕ ਲਿਆ, ਜਿਸ ਦੇ ਹੱਥ ਵਿਚ ਫੜ੍ਹੀ ਕੈਨ ਵਿੱਚੋਂ 25 ਬੋਤਲਾਂ ਕੁੱਲ 18750 ਐੱਮ.ਐੱਲ ਸ਼ਰਾਬ ਨਜਾਇਜ ਸ਼ਰਾਬ ਪੁਲਸ ਨੂੰ ਬਰਾਮਦ ਹੋਈ। ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਆਸ਼ਾ ਕੁਮਾਰੀ ਪਤਨੀ ਸਰੇਸ਼ ਕੁਮਾਰ ਨਿਵਾਸੀ ਸੰਘੋ ਕਤਰਾਲਾ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਰਣਨਯੋਗ ਹੈ ਕਿ ਨਜਾਇਜ਼ ਸ਼ਰਾਬ ਦੇ ਸੰਬੰਧ 'ਚ ਮਕੇਰੀਆਂ ਸਰਕਲ ਦੇ ਐਕਸਾਈਜ਼ ਵਿਭਾਗ ਦੇ ਇਨਚਾਰਜ ਵੱਲੋਂ ਤਾਂ ਚੁੱਪੀ ਧਾਰੀ ਹੋਈ ਹੈ। ਮਾਨਸਰ ਦੇ ਨਾਲ ਹਿਮਾਚਲ ਅਤੇ ਛੰਨੀ ਵੈਲੀ ਤੋਂ ਵੀ ਸ਼ਰਾਬ ਦੀ ਸਮਗਲਿੰਗ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਆਬਕਾਰੀ ਵਿਭਾਗ ਚੁੱਪ ਧਾਰੀ ਬੈਠਾ ਹੈ। ਆਬਕਾਰੀ ਵਿਭਾਗ ਦੀ ਚੁੱਪੀ ਕਾਰਨ ਸਥਾਨਕ ਠੇਕੇਦਾਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਆਬਕਾਰੀ ਟੈਕਸ ਦਾ ਵੀ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8