ਖਡ਼੍ਹੇ ਟਰੈਕਟਰ-ਟਰਾਲੀ ਨਾਲ ਵੱਜਾ ਮੋਟਰਸਾਈਕਲ , 2 ਦੀ ਮੌਤ

07/01/2019 5:49:13 AM

ਕਪੂਰਥਲਾ, (ਮਹਾਜਨ)- ਜਲੰਧਰ-ਅੰਮ੍ਰਿਤਸਰ ਜੀ. ਟੀ. ਰੋਡ ’ਤੇ ਸਥਿਤ ਪਿੰਡ ਦਿਆਲਪੁਰ ਦੇ ਨਜ਼ਦੀਕ ਖਡ਼੍ਹੇ ਟਰੈਕਟਰ-ਟਰਾਲੀ ਨਾਲ ਮੋਟਰਸਾਈਕਲ ਵੱਜਣ ਨਾਲ 2 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਸ਼ਿਵਕੰਵਲ ਸਿੰਘ ਨੇ ਦੱਸਿਆ ਕਿ ਬਿਜਲੀ ਘਰ ਹਮੀਰਾ ਦੇ ਸਾਹਮਣੇ ਹਮੀਰਾ ਤੋਂ ਦਿਆਲਪੁਰ ਵੱਲ ਮੋਟਰਸਾਈਕਲ ’ਤੇ ਦੋ ਨੌਜਵਾਨ ਜਾ ਰਹੇ ਸਨ। ਇਸ ਦੌਰਾਨ ਜੀ. ਟੀ. ਰੋਡ ’ਤੇ ਖੜ੍ਹੇ ਟਰੈਕਟਰ-ਟਰਾਲੀ ’ਚ ਵੱਜਣ ਕਾਰਣ ਉਕਤ ਮੋਟਰਸਾਈਖਲ ਸਵਾਰ ਹੇਠਾਂ ਡਿੱਗ ਗਏ। ਜਿਨ੍ਹਾਂ ’ਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਦੂਸਰੇ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ ’ਚ ਲੈ ਕੇ ਚਾਲਕ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਮ੍ਰਿਤਰ ਦੋਨਾ ਨੌਜਵਾਨਾਂ ਦੀ ਸ਼ਨਾਖਤ ਕਰਨ ਲਈ ਲਾਸ਼ਾਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਰੱਖਵਾ ਦਿੱਤੀਆਂ ਹਨ।


Bharat Thapa

Content Editor

Related News