ਕੈਨੇਡਾ ਤੋਂ ਮੋਟਰਸਾਈਕਲਾਂ ''ਤੇ ਭਾਰਤ ਪਹੁੰਚੇ 6 ਸਿੰਘਾਂ ਦਾ ਸਨਮਾਨ ਅੱਜ

Tuesday, May 14, 2019 - 12:34 PM (IST)

ਕੈਨੇਡਾ ਤੋਂ ਮੋਟਰਸਾਈਕਲਾਂ ''ਤੇ ਭਾਰਤ ਪਹੁੰਚੇ 6 ਸਿੰਘਾਂ ਦਾ ਸਨਮਾਨ ਅੱਜ

ਗੜ੍ਹਸ਼ੰਕਰ (ਸ਼ੋਰੀ)— ਕੈਨੇਡਾ ਤੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਮੋਟਰਸਾਈਕਲਾਂ 'ਤੇ ਪੰਜਾਬ ਲਈ ਰਵਾਨਾ ਹੋਏ 6 ਸਿੰਘਾਂ ਦਾ 14 ਮਈ ਨੂੰ ਗੜ੍ਹਸ਼ੰਕਰ ਪਹੁੰਚਣ 'ਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਅਰੋੜਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਇਹ ਸਿੰਘ ਕੈਨੇਡਾ ਤੋਂ ਚੱਲ ਕੇ ਅਮਰੀਕਾ, ਇੰਗਲੈਂਡ ਸਮੇਤ ਦੁਨੀਆ ਦੇ ਕਰੀਬ 20 ਦੇਸ਼ਾਂ 'ਚੋਂ ਹੁੰਦੇ ਹੋਏ ਪਾਕਿਸਤਾਨ ਦੇ ਵਾਹਗਾ ਬਾਰਡਰ ਰਾਹੀਂ ਪੰਜਾਬ 'ਚ ਦਾਖਲ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਕਾਫਲੇ 'ਚ ਗੜ੍ਹਸ਼ੰਕਰ ਦੇ ਪਿੰਡ ਪਾਰੋਵਾਲ ਦੇ ਸੁਖਬੀਰ ਸਿੰਘ ਤੋਂ ਇਲਾਵਾ ਪ੍ਰਭਜੀਤ ਸਿੰਘ ਤੱਖਰ, ਜਤਿੰਦਰ ਸਿੰਘ, ਆਜ਼ਾਦ ਸਿੰਘ ਸਿੱਧੂ, ਜੰਟਾ ਸਿੰਘ ਧਾਲੀਵਾਲ ਅਤੇ ਜਸਮੀਤ ਸਿੰਘ ਸ਼ਾਮਲ ਸਨ।
ਮਨਦੀਪ ਅਰੋੜਾ ਅਨੁਸਾਰ ਇਸ ਕਾਫਲੇ ਦਾ ਸਵਾਗਤ ਸ਼ਾਮ 4 ਵਜੇ ਬੰਗਾ ਰੋਡ 'ਤੇ ਨਹਿਰ ਵਾਲੇ ਪੁਲ 'ਤੇ ਕੀਤਾ ਜਾਵੇਗਾ। ਉਪਰੰਤ ਉਕਤ 6 ਸਿੰਘਾਂ ਦਾ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ ਸਨਮਾਨ ਕੀਤਾ ਜਾਵੇਗਾ। ਇਹ ਕਾਫਲਾ ਰਾਤ ਨੂੰ ਪਿੰਡ ਪਾਰੋਵਾਲ ਠਹਿਰੇਗਾ ਅਤੇ ਫਿਰ ਅਗਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ।


author

shivani attri

Content Editor

Related News