ਮੋਬਾਇਲ ਵਿੰਗ ਨੇ ਕੈਂਟ ਰੇਲਵੇ ਸਟੇਸ਼ਨ ਦੇ ਬਾਹਰੋਂ 13 ਨਗ ਕੀਤੇ ਜ਼ਬਤ

01/17/2021 12:59:08 PM

ਜਲੰਧਰ (ਗੁਲਸ਼ਨ)–ਜੀ. ਐੱਸ. ਟੀ . ਮਹਿਕਮੇ ਦੇ ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਦਵਿੰਦਰ ਸਿੰਘ ਗਰਚਾ ਨੇ 2 ਈ. ਟੀ. ਓਜ਼ ਦੇ ਨਾਲ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਨਾਕਾ ਲਾਇਆ। ਇਸ ਦੌਰਾਨ ਉਨ੍ਹਾਂ ਕੈਂਟ ਸਟੇਸ਼ਨ ਤੋਂ ਦੂਜੇ ਸੂਬੇ ਨੂੰ ਜਾਣ ਵਾਲੇ 13 ਨਗਾਂ ਨੂੰ ਫੜ ਕੇ ਜ਼ਬਤ ਕਰ ਲਿਆ।

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’

ਗਰਚਾ ਨੇ ਦੱਸਿਆ ਕਿ ਨਗਾਂ ਵਿਚ ਟਾਇਰ ਅਤੇ ਹੋਰ ਸਾਮਾਨ ਦੀਆਂ ਪੇਟੀਆਂ ਹਨ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਜਾਵੇਗਾ। ਉਕਤ ਮਾਲ ਕਿਹੜੇ ਲੋਕਾਂ ਦਾ ਹੈ, ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਮਾਲ ਛੱਡ ਕੇ ਭੱਜ ਗਿਆ। ਵਿਭਾਗ ਨੇ ਮਾਲ ਨੂੰ ਕਬਜ਼ੇ ਵਿਚ ਲੈ ਲਿਆ ਹੈ। ਅਧਿਕਾਰੀਆਂ ਨੂੰ ਮਾਲ ਦਾ ਕੋਈ ਬਿੱਲ ਨਹੀਂ ਮਿਲਿਆ।

ਮੌਂਟੂ ਦੇ 13 ਨਗ ਅਜੇ ਵੀ ਮਹਿਕਮੇ ਦੇ ਕਬਜ਼ੇ ’ਚ

ਸਿਟੀ ਰੇਲਵੇ ਸਟੇਸ਼ਨ ਦੇ ਬਾਹਰੋਂ ਸ਼ੁੱਕਰਵਾਰ ਨੂੰ ਮੋਬਾਇਲ ਵਿੰਗ ਵੱਲੋਂ ਬਿਨਾਂ ਬਿੱਲ ਦੇ ਫੜੇ ਗਏ 13 ਨਗ ਅਜੇ ਵੀ ਮਹਿਕਮੇ ਦੇ ਕਬਜ਼ੇ ਵਿਚ ਹੀ ਹਨ। ਏ. ਈ. ਟੀ. ਸੀ. ਗਰਚਾ ਨੇ ਦੱਸਿਆ ਕਿ ਇਨ੍ਹਾਂ ਵਿਚ ਆਟੋ ਪਾਰਟਸ ਦਾ ਮਾਲ ਹੈ, ਜਿਸ ਦੀ ਕੀਮਤ ਕਾਫੀ ਜ਼ਿਆਦਾ ਹੈ। ਮਾਲ ਨੂੰ ਛੁਡਾਉਣ ਲਈ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ। ਸੂਤਰਾਂ ਮੁਤਾਬਕ ਇਹ ਮਾਲ ਦਿਨੇਸ਼ ਕਮਲ ਉਰਫ ਮੌਂਟੂ ਦਾ ਦੱਸਿਆ ਜਾ ਰਿਹਾ ਹੈ। ਉਹ ਪਹਿਲਾਂ ਕੈਂਟ ਸਟੇਸ਼ਨ ’ਤੇ ਕੰਮ ਕਰਦਾ ਸੀ। ਹੁਣ ਉਸ ਨੇ ਸਿਟੀ ਰੇਲਵੇ ਸਟੇਸ਼ਨ ਦੇ ਨੇੜੇ ਇਕ ਪੁਰਾਣੇ ਹੋਟਲ ਵਿਚ ਆਪਣਾ ਗੋਦਾਮ ਬਣਾਇਆ ਹੋਇਆ ਹੈ। ਇਥੋਂ ਉਹ ਟਾਇਰ, ਆਟੋ ਪਾਰਟਸ, ਗੰਨ ਮੈਟਲ ਅਤੇ ਪਿੱਤਲ ਦਾ ਸਕ੍ਰੈਪ ਦੂਜੇ ਸੂਬਿਆਂ ਨੂੰ ਭੇਜਣ ਦਾ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼


shivani attri

Content Editor

Related News