ਮੋਬਾਇਲ ਵਿੰਗ ਵੱਲੋਂ ਬਿਨਾਂ ਬਿੱਲ ਦੇ ਆਕਸੀਜਨ ਸਿਲੰਡਰ ਵੇਚਣ ਵਾਲੀ ਫਰਮ ’ਤੇ ਛਾਪਾ

05/07/2021 3:23:05 PM

ਜਲੰਧਰ (ਮ੍ਰਿਦੁਲ)– ਬਸਤੀ ਅੱਡਾ ਸਥਿਤ ਪੰਜਾਬ ਗੈਸਿਜ਼ ’ਤੇ ਮੋਬਾਇਲ ਵਿੰਗ ਵੱਲੋਂ ਛਾਪਾ ਮਾਰਿਆ ਗਿਆ। ਵਿਭਾਗ ਕੋਲ ਇਨਪੁੱਟ ਸੀ ਕੀ ਆਕਸੀਜਨ ਸਿਲੰਡਰਾਂ ਨੂੰ ਬਿਨਾਂ ਕਿਸੇ ਬਿੱਲ ਦੇ ਖਰੀਦਿਆ ਅਤੇ ਵੇਚਿਆ ਜਾ ਰਿਹਾ ਹੈ। ਇਸ ਸਬੰਧੀ ਮਹਿਕਮੇ ਨੇ ਥਾਣਾ ਨੰਬਰ 4 ਦੀ ਪੁਲਸ ਨਾਲ ਛਾਪਾ ਮਾਰਿਆ, ਜਿਥੋਂ ਲਗਭਗ 2 ਘੰਟੇ ਦੀ ਸਖ਼ਤ ਮਿਹਨਤ ਉਪਰੰਤ ਮਾਲਕ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਫਰਮ ਦਾ ਪੂਰਾ ਰਿਕਾਰਡ ਅਤੇ ਕਿਤਾਬਾਂ ਜ਼ਬਤ ਕਰ ਲਈਆਂ ਗਈਆਂ, ਜਿਨ੍ਹਾਂ ਨੂੰ ਜਾਂਚ ਲਈ ਅਧਿਕਾਰੀ ਆਪਣੇ ਨਾਲ ਲੈ ਗਏ।

ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ

ਏ. ਈ. ਟੀ. ਸੀ. ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਉਨ੍ਹਾਂ ਕੋਲ ਇਨਪੁੱਟ ਸੀ ਕਿ ਬਸਤੀ ਅੱਡਾ ਸਥਿਤ ਪੰਜਾਬ ਗੈਸਿਜ਼ ਨਾਂ ਦੀ ਫਰਮ ਦੇ ਮਾਲਕ ਵੱਲੋਂ ਬਿਨਾਂ ਬਿੱਲ ਦੇ ਆਕਸੀਜਨ ਸਿਲੰਡਰ ਵੇਚੇ ਜਾ ਰਹੇ ਹਨ, ਜਿਸ ਕਾਰਨ ਵਿਭਾਗ ਵੱਲੋਂ ਛਾਪਾ ਮਾਰ ਕੇ ਫਰਮ ਦਾ ਰਿਕਾਰਡ ਚੈੱਕ ਕੀਤਾ ਗਿਆ। ਮਾਲਕ ਕੋਲੋਂ ਪੁੱਛਗਿੱਛ ਦੌਰਾਨ ਫਰਮ ਦੇ ਬਿੱਲ ਜਦੋਂ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਆਕਸੀਜਨ ਕਿਸੇ ਹੋਰ ਫਰਮ ਦੇ ਨਾਂ ’ਤੇ ਮੰਗਵਾਈ ਜਾਂਦੀ ਸੀ ਅਤੇ ਬਿਨਾਂ ਬਿੱਲ ਦੇ ਦਿੱਤੀ ਜਾਂਦੀ ਸੀ ਤਾਂ ਕਿ ਟੈਕਸ ਬਚਾਇਆ ਜਾ ਸਕੇ। ਸਾਰਾ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਲਿਆ ਦਿੱਤਾ ਗਿਆ ਹੈ। ਫਰਮ ਦੀਆਂ ਸਾਰੀਆਂ ਬਿੱਲ ਬੁੱਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ

ਦੂਜੇ ਪਾਸੇ ਏ. ਈ. ਟੀ. ਸੀ. ਗਰਚਾ ਨੂੰ ਪੰਜਾਬ ਗੈਸਿਜ਼ ਫਰਮ ਦੇ ਮਾਲਕ ਕੋਲੋਂ ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਉਕਤ ਫਰਮ ਵੱਲੋਂ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ, ਜਿਸ ’ਤੇ ਏ. ਈ. ਟੀ. ਸੀ. ਗਰਚਾ ਪੁਲਸ ਦੇ ਨਾਲ ਇੰਡੀਆ ਕਿਡਨੀ ਹਸਪਤਾਲ ਦੇ ਮਾਲਕ ਅਤੇ ਮੈਨੇਜਮੈਂਟ ਕੋਲੋਂ ਪੁੱਛਗਿੱਛ ਕਰਨ ਲਈ ਗਏ। ਗਰਚਾ ਦਾ ਕਹਿਣਾ ਹੈ ਕਿ ਮਹਿਕਮਾ ਪੁਖਤਾ ਜਾਂਚ ਤੋਂ ਬਾਅਦ ਹੀ ਕੋਈ ਕਾਰਵਾਈ ਕਰੇਗਾ।

ਇਹ ਵੀ ਪੜ੍ਹੋ : NRI ਪਤੀ ਦੀ ਹੈਵਾਨੀਅਤ, ਦੁਖੀ ਪਤਨੀ ਨੇ ਧੀ ਸਣੇ ਬੱਸ ਅੱਡੇ ਗੁਜ਼ਾਰੀ ਰਾਤ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News