ਮੋਬਾਇਲ ਦੀ ਦੁਕਾਨ 'ਚ ਚੋਰਾਂ ਨੇ ਲੱਖਾਂ ਦੀ ਕੀਤੀ ਚੋਰੀ

02/11/2019 3:08:54 PM

ਜਲੰਧਰ (ਜੋਤੀ)— ਜਲੰਧਰ ਦੇ ਬੇਖੌਫ ਲੁਟੇਰਿਆਂ ਨੇ ਇਕ ਮੋਬਾਇਲ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਨਕੋਦਰ ਰੋਡ 'ਤੇ ਸਥਿਤ ਤਰੰਗ ਮੋਬਾਇਲ ਹਬ 'ਚ 12 ਚੋਰਾਂ ਨੇ ਲੱਖਾਂ ਰੁਪਏ ਦੇ ਕੀਮਤੀ ਨਵੇਂ ਅਤੇ ਪੁਰਾਣੇ ਮਾਬਇਲ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਦੁਕਾਨ ਦੇ ਮਾਲਕ ਸ਼ੋਅਰੂਮ 'ਚ ਪਹੁੰਚੇ। ਸ਼ੋਅਰੂਮ ਦੇ ਤਾਲੇ ਟੁੱਟੇ ਪਏ ਸਨ। 

PunjabKesari

ਚੋਰ ਉਥੋਂ ਕਰੀਬ 15 ਮਹਿੰਗੇ ਮੋਬਾਇਲ ਫੋਨ, ਅਸੈੱਸਰੀਜ਼ ਅਤੇ 25 ਹਜ਼ਾਰ ਨਕਦੀ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ  ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਸੂਚਨਾ 'ਤੇ ਪਹੁੰਚੀ ਥਾਣਾ ਨੰ. 4 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਕਾਨ ਮਾਲਕ ਚੰਦਨ ਵਢੇਰਾ ਪੁੱਤਰ ਵਿਜੇ ਕੁਮਾਰ ਵਢੇਰਾ ਨਿਵਾਸੀ ਜਲੰਧਰ ਹਾਈਟਸ ਅਤੇ ਸੁਨੀਲ ਨੇ ਦੱਸਿਆ  ਕਿ ਉਨ੍ਹਾਂ ਨੇ ਕਰੀਬ 4 ਮਹੀਨੇ ਪਹਿਲਾਂ ਹੀ ਮੋਬਾਇਲ ਹੱਬ ਖੋਲ੍ਹਿਆ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ਬੰਦ ਕਰ ਕੇ ਘਰ ਗਏ ਸੀ। ਜਿਵੇਂ ਹੀ ਸਵੇਰੇ ਦੁਕਾਨ 'ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਉਖੜਿਆ ਹੋਇਆ  ਸੀ, ਤਾਲੇ ਟੁੱਟੇ ਹੋਏ  ਸੀ। ਅੰਦਰ ਆ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਹੋਇਆ  ਸੀ। ਐਪਲ ਮੋਬਾਇਲ ਫੋਨ ਅਤੇ ਅਸੈੱਸਰੀਜ਼ ਗਾਇਬ ਸੀ। ਗੱਲੇ 'ਚ ਪਏ 25 ਹਜ਼ਾਰ ਰੁਪਏ ਵੀ ਗਾਇਬ ਸਨ। ਉਨ੍ਹਾਂ ਦੱਸਿਆ ਕਿ 3 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਉਨ੍ਹਾਂ ਨੇ ਥਾਣਾ ਨੰ. 4 ਦੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ  ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ 12 ਅਣਪਛਾਤੇ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
12 ਲੋਕਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਚੋਰੀ ਦੀ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ 'ਚ ਸਾਹਮਣੇ ਆਇਆ ਹੈ ਕਿ ਚੋਰ ਗਿਰੋਹ ਦੇ 12 ਲੋਕਾਂ ਨੇ 4.49 'ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਲਈ ਸ਼ਟਰ  ਦੇ ਥੱਲਿਓਂ 2 ਹੀ ਚੋਰ ਅੰਦਰ ਦਾਖਲ ਹੋਏ। ਸ਼ਾਤਿਰ ਚੋਰਾਂ ਨੇ ਅੰਦਰ ਦਾਖਲ ਹੁੰਦੇ ਹੀ ਕੈਮਰੇ 'ਤੇ ਚਾਦਰ ਪਾ ਦਿੱਤੀ ਅਤੇ 15 ਮਿੰਟ ਵਿਚ ਹੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਚ ਦੌਰਾਨ ਸ਼ੋਅਰੂਮ ਦੇ ਬਾਹਰ ਅਤੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਚੋਰੀ ਦੀ ਸਾਰੀ ਵਾਰਦਾਤ ਕੈਦ ਹੋ ਗਈ। ਫਿਲਹਾਲ ਪੁਲਸ ਸੀ. ਸੀ. ਟੀ. ਵੀ. ਫੁਟੇਜ ਕਢਵਾ ਕੇ ਜਾਂਚ ਕਰ ਰਹੀ ਹੈ। 
ਸ਼ੋਅਰੂਮ ਅੰਦਰ ਲੱਗੇ ਸੀ. ਸੀ. ਟੀ. ਵੀ. ਫੁਟੇਜ 'ਚ 2 ਪਤਲੇ ਲੁਟੇਰੇ ਕੈਦ
ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਸ਼ੋਅਰੂਮ ਅੰਦਰ ਲੱਗੇ ਕੈਮਰਿਆਂ ਦੀ ਫੁਟੇਜ ਕਢਵਾਈ ਹੈ, ਜਿਸ 'ਚ 2 ਦੁਬਲੇ ਪਤਲੇ ਚੋਰ ਹੀ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ। ਫੁਟੇਜ 'ਚ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਦੋਵੇਂ ਨੌਜਵਾਨ ਪਹਿਲਾਂ ਫਸਟ ਫਲੋਰ 'ਤੇ ਪਹੁੰਚੇ ਅਤੇ ਉਥੇ ਸਟਾਕ ਰੂਮ ਦੇ ਦਰਵਾਜ਼ੇ ਦਾ ਤਾਲਾ ਤੋੜਿਆ ਅਤੇ ਫਿਰ ਅੰਦਰ ਜਾਂਚ  ਕੀਤੀ। ਉਥੇ ਸੈਂਕੜੇ ਅਨਫੋਕਸ  ਬ੍ਰਾਂਡ  ਦੇ  ਮੋਬਾਇਲ ਫੋਨ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਜਾਂਚ ਕਰ ਕੇ ਉਥੇ ਹੀ ਛੱਡ ਦਿੱਤਾ। ਉਸ ਤੋਂ ਬਾਅਦ ਦੋਵੇਂ ਨੌਜਵਾਨ ਗਰਾਊਂਡ ਫਲੋਰ 'ਚ ਪਹੁੰਚੇ ਅਤੇ ਰਿਪੇਅਰਿੰਗ ਰੂਮ ਦਾ ਸੱਬਲ ਨਾਲ ਤਾਲਾ ਤੋੜਿਆ। ਇਸ ਤੋਂ ਬਾਅਦ 4 ਨਵੇਂ ਐਪਲ ਆਈ ਫੋਨ ਅਤੇ ਸੈਮਸੰਗ ਅਤੇ ਰਿਪੇਅਰਿੰਗ ਲਈ ਆਏ 8 ਫੋਨ ਬੈਗ ਵਿਚ ਪਾ ਲਏ। ਫਿਰ ਨੌਜਵਾਨ ਨੇ ਗੱਲਾ ਤੋੜਿਆ ਅਤੇ ਉਸ ਵਿਚ ਰੱਖੀ ਨਕਦੀ ਚੋਰੀ ਕਰ ਲਈ।


shivani attri

Content Editor

Related News