MLA ਰਮਨ ਅਰੋੜਾ ਤੋਂ ਬਾਅਦ ਵਿਵਾਦਾਂ 'ਚ ਫਸਿਆ ਵਿਧਾਇਕ ਸ਼ੀਤਲ ਅੰਗੁਰਾਲ ਦਾ ਭਰਾ

Thursday, Sep 22, 2022 - 07:47 PM (IST)

MLA ਰਮਨ ਅਰੋੜਾ ਤੋਂ ਬਾਅਦ ਵਿਵਾਦਾਂ 'ਚ ਫਸਿਆ ਵਿਧਾਇਕ ਸ਼ੀਤਲ ਅੰਗੁਰਾਲ ਦਾ ਭਰਾ

ਪੰਜਾਬ ਡੈਸਕ : ਸ਼ਾਸਤਰੀ ਮਾਰਕੀਟ ਸਥਿਤ ਇਕ ਪ੍ਰਾਪਰਟੀ ਨੂੰ ਲੈ ਕੇ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਤੇ 'ਆਪ' ਵਿਧਾਇਕ ਵਿਚਾਲੇ ਹੋਏ ਝਗੜੇ ਤੋਂ ਬਾਅਦ ਦੇਰ ਰਾਤ ਸਿਵਲ ਹਸਪਤਾਲ 'ਚ ਹੰਗਾਮਾ ਹੋ ਗਿਆ। ਹੁਣ ਇਸ ਮਾਮਲੇ 'ਚ ਵਿਧਾਇਕ ਰਮਨ ਅਰੋੜਾ ਦੇ ਨਾਲ-ਨਾਲ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵੀ ਵਿਵਾਦਾਂ 'ਚ ਆ ਗਏ ਹਨ। ਸਰਕਾਰੀ ਡਾਕਟਰਾਂ ਨੇ ਜਿੱਥੇ ਹਸਪਤਾਲ 'ਚ ਹੋਈ ਭੰਨਤੋੜ ਅਤੇ ਹੰਗਾਮੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ, ਉੱਥੇ ਹੀ ਮੈਡੀਕਲ ਸੁਪਰਡੈਂਟ ਨੇ ਇਸ ਸਬੰਧੀ ਥਾਣਾ ਡਵੀਜ਼ਨ-4 'ਚ ਰਾਜਨ ਅੰਗੁਰਾਲ ਅਤੇ 15-20 ਹੋਰਨਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : DCP ਤੇ MLA ਵਿਵਾਦ ਮਾਮਲਾ, ਵਿਧਾਇਕ ਡੀ.ਸੀ.ਪੀ ਨੂੰ ਦੇ ਰਿਹਾ ਧਮਕੀਆਂ, ਆਡੀਓ ਆਈ ਸਾਹਮਣੇ

ਸ਼ਿਕਾਇਤ 'ਚ ਡਾ. ਹਰਵੀਨ ਕੌਰ ਨੇ ਕਿਹਾ ਕਿ ਜਲੰਧਰ ਪੱਛਮੀ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਤੇ ਉਸਦੇ ਸਮਰਥਕਾਂ ਨੇ ਸਾਡੇ ਨਾਲ ਦੁਰ-ਵਿਵਹਾਰ ਕੀਤਾ ਅਤੇ ਧਮਕੀ ਭਰੇ ਲਿਹਾਜ਼ 'ਚ ਵਿਧਾਇਕ ਦੇ ਹੱਕ 'ਚ ਐਮ.ਐਲ.ਆਰ ਕੱਟਣ ਲਈ ਦਬਾਅ ਬਣਾਇਆ। ਹਸਪਤਾਲ ਦੇ ਸਮੂਹ ਸਟਾਫ਼ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਕਿਹਾ ਕਿ ਦੇਰ ਰਾਤ ਖ਼ੁਦ ਨੂੰ ਵਿਧਾਇਕ ਸ਼ੀਤਲ ਅੰਗੁਰਾਲ ਦਾ ਭਰਾ ਦੱਸਣ ਵਾਲਾ ਵਿਅਕਤੀ ਆਪਣੇ 15-20 ਸਾਥੀਆਂ ਸਮੇਤ ਕਮਰੇ 'ਚ ਦਾਖ਼ਲ ਹੋ ਗਿਆ ਅਤੇ ਭੱਦੀ ਭਾਸ਼ਾ ਵਰਤਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ  'ਚ 100 ਪਿੰਡ ਬਣੇ ਨਸ਼ੇ ਦਾ ਕੇਂਦਰ, ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਜਾਰੀ

ਮਹਿਲਾ ਡਾਕਟਰ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਸਾਡੀ ਸਰਕਾਰ ਹੁੰਦੇ ਹੋਏ ਵੀ ਸਾਡੇ ਤਰੀਕੇ ਨਾਲ ਕੰਮ ਨਹੀਂ ਹੋਇਆ ਤਾਂ ਅਜਿਹੇ ਡਾਕਟਰਾਂ ਦੀ ਕੋਈ ਲੋੜ ਨਹੀਂ। ਇੰਨਾ ਹੀ ਨਹੀਂ ਉਸ ਨੇ ਮਹਿਲਾ ਡਾਕਟਰ ਨੂੰ ਮੁਅੱਤਲ ਤੱਕ ਕਰਨ ਦੀ ਧਮਕੀ ਵੀ ਦਿੱਤੀ। ਉਥੇ ਹੀ ਓ.ਟੀ. ਦੇ ਦਰਵਾਜ਼ੇ ਤੱਕ ਤੋਲ ਦਿੱਤੇ ਗਏ , ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


author

Mandeep Singh

Content Editor

Related News