ਟਾਂਡਾ ਵਿਖੇ ਘਰ-ਘਰ ਰਾਸ਼ਨ ਪਹੁੰਚਾਉਣ ਸਕੀਮ  ਦੀ  ਵਿਧਾਇਕ ਜਸਵੀਰ ਰਾਜਾ ਨੇ ਕੀਤੀ ਸ਼ੁਰੂਆਤ

Thursday, Feb 22, 2024 - 04:34 PM (IST)

ਟਾਂਡਾ ਵਿਖੇ ਘਰ-ਘਰ ਰਾਸ਼ਨ ਪਹੁੰਚਾਉਣ ਸਕੀਮ  ਦੀ  ਵਿਧਾਇਕ ਜਸਵੀਰ ਰਾਜਾ ਨੇ ਕੀਤੀ ਸ਼ੁਰੂਆਤ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਪ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਹਰਸ ਵਾਸਤੇ ਵਿਸ਼ੇਸ਼ ਸਕੀਮਾਂ ਚਲਾਈਆਂ ਹਨ ਅਤੇ ਇਸ ਸਕੀਮਾਂ ਅੱਜ ਹਰੇਕ ਵਰਗ ਲਈ ਲਾਹੇਵੰਦ ਹੋ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਵਾਰਡ ਨੰਬਰ 10 ਟਾਂਡਾ ਵਿਖੇ ਹੋਏ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਦੀ ਟਾਂਡਾ ਵਿਖੇ ਅਰੰਭਤਾ ਕਰਦੇ ਹੋਏ ਕੀਤਾ। 

ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ ਜਿੰਨੇ ਵੀ ਫੈਸਲੇ ਕੀਤੇ ਹਨ ਉਹ ਇਤਿਹਾਸਿਕ ਫੋਨ ਦੇ ਨਾਲ-ਨਾਲ ਲੋਕਾਂ ਲਈ ਲਾਹੇਵੰਦ ਵੀ ਸਾਬਤ ਹੋਏ ਹਨ। ਇਸ ਮੌਕੇ ਮੈਨੇਜਰ ਮਾਰਕਫੈਡ ਟਾਂਡਾ ਸਤਪਾਲ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਹੋਈ ਇਸ ਸਕੀਮ ਤਹਿਤ ਸ਼ਹਿਰ ਦੇ ਹਰੇਕ ਵਾਰਡ ਵਿੱਚ ਘਰ ਘਰ ਰਾਸ਼ਨ ਪਹੁੰਚਾਇਆ ਜਾਵੇਗਾ ਅਤੇ ਜੋ ਇਸ ਰਾਸ਼ਨ ਤੋਂ ਵਾਂਝੇ ਰਹਿਣਗੇ ਉਹਨਾਂ ਨੂੰ ਪਿੰਡ ਜਾਜਾ ਦੀ ਸੁਸਾਇਟੀ ਤੋਂ ਇਸ ਰਾਸ਼ਨ ਦੀ ਪ੍ਰਾਪਤੀ ਹੋਵੇਗੀ।
ਇਸ ਮੌਕੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਸਿਟੀ ਪ੍ਰਧਾਨ ਜਗਜੀਵਨ ਜੱਗੀ, ਕੌਂਸਲਰ ਹਰਕ੍ਰਿਸ਼ਨ ਸੈਣੀ, ਕੌਂਸਲਰ ਦਵਿੰਦਰਜੀਤ ਸਿੰਘ ਬਿੱਲੂ ,ਸੋਨੂ ਖੰਨਾ,ਅਸ਼ੋਕ ਵਰਮਾ, ਗੋਲਡੀ ਵਰਮਾ, ਅਨਿਲ ਗੋਰਾ, ਪ੍ਰੇਮ ਪਡਵਾਲ, ਪ੍ਰੇਮ ਜੈਨ, ਵਿਕੀ ਮਹਿੰਦਰੂ, ਬਲਜੀਤ ਰਾਏ, ਸ਼ਰਤ ਤਲਵਾੜ, ਨਵਜੋਤ ਸੈਣੀ, ਗੁਰਮੀਤ ਬਿੱਟੂ, ਹਰਵਿੰਦਰ ਕਲੋਟੀ, ਅਸ਼ਵਨੀ ਕੁਮਾਰ, ਬਲਜੀਤ ਸਿੰਘ ਸੈਣੀ, ਮਨਿੰਦਰ ਸਿੰਘ ਵੀ ਹਾਜ਼ਰ ਸਨ।


author

Aarti dhillon

Content Editor

Related News