ਸਾਬਕਾ ਮੇਅਰ ਜਗਦੀਸ਼ ਰਾਜਾ ''ਤੇ ਭਾਰੇ ਪਏ ਭਾਜਪਾ ਦੇ ਰਾਜੀਵ ਢੀਂਗਰਾ
Saturday, Dec 21, 2024 - 06:13 PM (IST)
ਜਲੰਧਰ : ਵਾਰਡ ਨੰਬਰ 64 ਤੋਂ ਸਾਬਕਾ ਮੇਅਰ ਜਗਦੀਸ਼ ਰਾਜਾ ਤੇ ਵਾਰਡ ਨੰਬਰ 65 ਤੋਂ ਅਨੀਤਾ ਰਾਜਾ ਨਿਗਮ ਚੋਣਾਂ ਹਾਰ ਗਏ ਹਨ। ਵਾਰਡ ਨੰਬਰ 64 ਤੋਂ ਭਾਜਪਾ ਦੇ ਰਾਜੀਵ ਢੀਂਗਰਾ ਨੇ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਉਥੇ ਹੀ ਵਾਰਡ ਨੰਬਰ 64 ਤੇ 65 ਤੋਂ ਚੋਣ ਹਾਰਨ ਵਾਲੇ ਸਾਬਕਾ ਮੇਅਰ ਦੇ ਨਾਲ ਨਾਲ ਆਪ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਦੇ ਨਾਲ ਹੀ ਇਸ ਜਿੱਤ ਨਾਲ ਜਲੰਧਰ ਦੀ ਸਿਆਸਤ ਵਿਚ ਰਾਜੀਵ ਢੀਂਗਰਾ ਦਾ ਕੱਦ ਆਉਣ ਵਾਲੇ ਦਿਨਾਂ ਵਿਚ ਵਧ ਸਕਦਾ ਹੈ।