ਵਿਧਾਇਕ ਗਿਲਜੀਆਂ ਨੇ ਨਗਰ ਕੌਂਸਲ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

01/18/2021 1:54:05 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਨਗਰ ਕੌਂਸਲ ਚੋਣਾਂ ਲਈ ਟਾਂਡਾ 'ਚ ਕਾਂਗਰਸ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ 'ਚ ਪਹਿਲਕਦਮੀ ਕਰ ਦਿੱਤੀ ਹੈ। ਬਲਾਕ ਕਾਂਗਰਸ ਦਫਤਰ ਟਾਂਡਾ 'ਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਗਰ ਕੌਂਸਲ ਉੜਮੁੜ ਟਾਂਡਾ ਦੇ ਸਮੂਹ 15 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

 ਜਿਸ ਮੁਤਾਬਿਕ ਵਾਰਡ 1 (ਔਰਤ) ਲਈ ਸਾਬਕਾ ਕੌਂਸਲਰ ਰਾਕੇਸ਼ ਬਿੱਟੂ ਦੀ ਪਤਨੀ ਕੁਲਜੀਤ ਕੌਰ ਬਿੱਟੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਵਾਰਡ 2  (ਐੱਸ.ਸੀ.) ਲਈ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਰਸ਼ਲ, ਵਾਰਡ 3 (ਔਰਤ) ਸਮਾਜ ਸੇਵਕ ਪੰਕਜ ਸਚਦੇਵਾ ਦੀ ਪਤਨੀ ਗੁਰਪ੍ਰੀਤ ਕੌਰ ਸਚਦੇਵਾ, ਵਾਰਡ 4 ਲਈ (ਜਨਰਲ) ਲਈ ਸੁਰਿੰਦਰਜੀਤ ਸਿੰਘ ਬਿੱਲੂ, ਵਾਰਡ 5 ਔਰਤਾਂ ਏਕਤਾ ਪੁਰੀ ਪਤਨੀ ਬਲਰਾਮ ਪੁਰੀ, ਵਾਰਡ 6 (ਐੱਸ.ਸੀ) ਲਈ ਵਿਨੋਦ ਕੁਮਾਰ ਖੋਸਲਾ ਸੁੰਦਰੀ ਨੂੰ, ਵਾਰਡ 7 (ਐੱਸ.ਸੀ.ਔਰਤ) ਲਈ ਸਾਬਕਾ ਕੌਂਸਲਰ ਜਗਜੀਵਨ ਜੱਗੀ ਦੀ ਪਤਨੀ ਸਤਵੰਤ ਜੱਗੀ ਨੂੰ, ਵਾਰਡ 8 (ਐੱਸ.ਸੀ) ਦਲਜੀਤ ਸਿੰਘ ਨੂੰ, ਵਾਰਡ 9 (ਬੀ. ਸੀ.) ਲਈ ਕ੍ਰਿਸ਼ਨ ਲਾਲ ਬਿੱਟੂ ਨੂੰ, ਵਾਰਡ 10 (ਜਨਰਲ ) ਲਈ ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਨੂੰ, ਵਾਰਡ 11 (ਔਰਤ) ਲਈ ਸਾਬਕਾ ਕੌਂਸਲਰ ਰਾਧਾ ਰਾਣੀ ਨੂੰ, ਵਾਰਡ 12 (ਜਨਰਲ) ਲਈ   ਸਾਬਕਾ ਕੌਂਸਲਰ ਰਾਜੇਸ਼ ਲਾਡੀ, ਵਾਰਡ 13 (ਔਰਤ) ਲਈ ਸਾਬਕਾ ਕੌਂਸਲਰ ਦਵਿੰਦਰ ਬਿੱਲੂ ਸੈਣੀ ਦੀ ਪਤਨੀ ਨਰਿੰਦਰ ਕੌਰ ਨੂੰ, ਵਾਰਡ 14 (ਜਨਰਲ) ਲਈ ਹਿਮਾਂਸ਼ੂ ਵੈਦ ਆਸ਼ੂ ਨੂੰ ਅਤੇ ਵਾਰਡ 15 (ਐੱਸ ਸੀ ਔਰਤ ) ਲਈ ਡਾਕਟਰ ਬਲਦੇਵ ਰਾਜ ਦੀ ਪਤਨ ਕਮਲੇਸ਼ ਕੁਮਾਰੀ ਨੂੰ ਮੈਦਾਨ 'ਚ ਉਤਾਰਿਆ ਹੈ। ਵਿਧਾਇਕ ਗਿਲਜੀਆਂ ਨੇ ਦਾਅਵਾ ਕੀਤਾ ਕਿ ਵਿਕਾਸ ਦੇ ਮਿਸ਼ਨ ਦੇ ਚੱਲਦਿਆਂ ਕਾਂਗਰਸ ਉਮੀਦਵਾਰ ਜਿੱਤ ਹਾਸਿਲ ਕਰਨਗੇ।  

 


Aarti dhillon

Content Editor

Related News