ਵਿਧਾਇਕ ਬਾਵਾ ਹੈਨਰੀ ਨੇ ਨਾਰਥ ਹਲਕੇ ''ਚ ਸ਼ੁਰੂ ਕਰਵਾਏ 5 ਕਰੋੜ ਦੇ ਵਿਕਾਸ ਕਾਰਜ
Thursday, Oct 18, 2018 - 11:20 PM (IST)

ਜਲੰਧਰ,(ਚੋਪੜਾ)— ਨਾਰਥ ਵਿਧਾਨਸਭਾ ਹਲਕੇ ਦੇ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਬਾਵਾ ਹੈਨਰੀ ਨੇ ਅੱਜ ਹਲਕੇ 'ਚ 5 ਕਰੋੜ ਰੁਪਇਆਂ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਜਿਸ 'ਚ ਫੋਕਲ ਪੁਆਇੰਟ ਦੀਆਂ ਸੜਕਾਂ ਲਈ 2.12 ਕਰੋੜ ਰੁਪਏ, ਸ਼ਹੀਦ ਬੇਅੰਤ ਸਿੰਘ ਪਾਰਕ ਦੀ ਚਾਰਦੀਵਾਰੀ ਲਈ 78.10 ਲੱਖ ਰੁਪਏ, ਪਾਣੀ ਦੀ ਟੈਂਕੀ ਲਈ 57 ਲੱਖ ਰੁਪਏ, ਪਬਲਿਕ ਟਾਇਲੇਟ ਲਈ 7 ਲੱਖ ਰੁਪਏ, ਟਿਊਬਵੈਲ ਲਈ 18.50 ਲੱਖ ਰੁਪਏ, ਸਟਰੀਟ ਲਾਈਟਾਂ ਲਈ 1.23 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਵਿਧਾਇਕ ਹੈਨਰੀ ਨੇ ਕਿਹਾ ਕਿ ਫੋਕਲ ਪੁਆਇੰਟ 'ਚ ਇਨ੍ਹਾਂ ਵਿਕਾਸ ਕਾਰਜਾਂ ਨਾਲ ਉਦਯੋਗਪਤੀਆਂ ਦੀ ਮੰਗ ਪੂਰੀ ਹੋਵੇਗੀ ਅਤੇ ਉਦਯੋਗਪਤੀਆਂ ਨੂੰ ਲੰਬੇ ਸਮੇਂ ਤੋਂ ਆ ਰਹੀਆਂ ਦਿਕੱਤਾਂ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਜਨਤਾ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਰਾਮ ਕਪੂਰ, ਰਾਜਨ ਗੁਪਤਾ, ਅਸ਼ਵਨੀ ਕੁਮਾਰ ਵਿਕਟਰ, ਸਰਬਜੀਤ ਸਿੰਘ ਨੰਦਾ, ਪ੍ਰੇਮ ਸਾਗਰ ਗੁਪਤਾ, ਵਰਿੰਦਰ ਗੁਪਤਾ, ਬੀ. ਐੱਲ. ਕਪੂਰ, ਸੰਜੀਵ ਗੁਪਤਾ, ਅਰਵਿੰਦ ਗੁਪਤਾ, ਰਮੇਸ਼ ਭਨੋਟ, ਐੱਸ. ਈ. ਨਰਿੰਦਰ ਸਿੰਘ, ਕੌਂਸਲਰ ਪਤੀ ਰਵੀ ਸੈਣੀ, ਐੱਸ. ਡੀ. ਓ. ਗੁਰਮੀਤ ਸਿੰਘ, ਜੇ. ਈ. ਜੋਗਿੰਦਰ ਸਿੰਘ ਆਦਿ ਮੌਜੂਦ ਸਨ।