ਫੈਕਟਰੀ ’ਚ ਕੰਮ ਕਰਨ ਵਾਲੀ ਲੜਕੀ ਸ਼ੱਕੀ ਹਾਲਾਤ ’ਚ ਲਾਪਤਾ

Wednesday, Jan 01, 2020 - 10:51 AM (IST)

ਫੈਕਟਰੀ ’ਚ ਕੰਮ ਕਰਨ ਵਾਲੀ ਲੜਕੀ ਸ਼ੱਕੀ ਹਾਲਾਤ ’ਚ ਲਾਪਤਾ

ਜਲੰਧਰ (ਵਰੁਣ)— ਇੰਡਸਟ੍ਰੀਅਲ ਏਰੀਏ ਵਿਚ ਇਕ ਫੈਕਟਰੀ ਵਿਚ ਕੰਮ ਕਰਨ ਵਾਲੀ ਲੜਕੀ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਈ। ਲੜਕੀ ਦੀ ਮਾਂ ਨੇ ਲੜਕੀ ਨਾਲ ਕੰਮ ਕਰਨ ਵਾਲੇ ਲੜਕੇ ’ਤੇ ਅਗਵਾ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਥਾਣਾ ਨੰ. 8 ਦੀ ਪੁਲਸ ਨੇ ਉਕਤ ਨੌਜਵਾਨ ’ਤੇ ਅਗਵਾ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੌਕੀ ਫੋਕਲ ਪੁਆਇੰਟ ਦੇ ਏ. ਐੱਸ. ਆਈ. ਰਾਜਪਾਲ ਨੇ ਦੱਸਿਆ ਕਿ ਇੰਡਸਟ੍ਰੀਅਲ ਏਰੀਏ ਦੀ ਰਹਿਣ ਵਾਲੀ ਔਰਤ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਇਲਾਕੇ ਵਿਚ ਹੀ ਉਸ ਦੀ ਬੇਟੀ ਇਕ ਫੈਕਟਰੀ ਵਿਚ ਕੰਮ ਕਰਦੀ ਹੈ। ਬੀਤੇ ਦਿਨ ਉਹ ਕੰਮ ’ਤੇ ਗਈ ਪਰ ਘਰ ਵਾਪਸ ਨਹੀਂ ਆਈ। ਔਰਤ ਨੇ ਦੋਸ਼ ਲਾਇਆ ਕਿ ਉਸ ਨਾਲ ਕੰਮ ਕਰਨ ਵਾਲਾ ਮਨੂ ਪੁੱਤਰ ਚੰਦਰ ਯਾਦਵ ਵਾਸੀ ਰਾਮ ਨਗਰ (ਮੂਲ ਵਾਸੀ ਬਿਹਾਰ) ਨੇ ਉਸ ਦੀ ਬੇਟੀ ਨੂੰ ਅਗਵਾ ਕੀਤਾ ਹੈ। ਫਿਲਹਾਲ ਪੁਲਸ ਨੂੰ ਲੜਕੀ ਦੀ ਉਮਰ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਪਰ ਪੁਲਸ ਨੇ ਮਨੀ ’ਤੇ ਅਗਵਾ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News