ਸ਼ਰਮਨਾਕ ਕਾਰਾ, ਨਾਬਾਲਗ ਕੁੜੀ ਦੀ ਫੋਟੋ ਲਗਾ ਕੇ ਫੇਸਬੁੱਕ ਦੀ ਫੇਕ ਆਈ. ਡੀ. ਬਣਾ ਕੇ ਕੀਤੇ ਅਸ਼ਲੀਲ ਕੁਮੈਂਟ

04/17/2022 2:28:09 PM

ਫਗਵਾੜਾ (ਜਲੋਟਾ)- ਨਾਬਾਲਗ ਕੁੜੀ ਦੀ ਫੋਟੋ ਲਗਾ ਕੇ ਫੇਸਬੁੱਕ ’ਤੇ ਉਸ ਦੀ ਨਕਲੀ ਆਈ. ਡੀ. ਬਣਾਉਣ ਤੋਂ ਬਾਅਦ ਅਸ਼ਲੀਲ ਕੁਮੈਂਟ ਪਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਨਾਬਾਲਗ ਕੁੜੀ ਦੇ ਮਾਮੇ ਦੇ ਬਿਆਨਾਂ ’ਤੇ ਥਾਣਾ ਰਾਵਲਪਿੰਡੀ ਫਗਵਾੜਾ ਦੀ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਪੁਲਸ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ:  ਰੂਪਨਗਰ ਵਿਖੇ ਸਤਲੁਜ ਦਰਿਆ ’ਚ ਨਹਾਉਂਦੇ ਸਮੇਂ 5 ਭੈਣਾਂ ਦੇ ਭਰਾ ਦੀ ਡੁੱਬਣ ਕਾਰਨ ਮੌਤ

ਜਾਣਕਾਰੀ ਮੁਤਾਬਕ ਕੁੜੀ ਦੇ ਮਾਮੇ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦੀ ਭਾਣਜੀ ਦੀ ਫੋਟੋ ਲਗਾ ਕੇ ਫੇਸਬੁੱਕ ’ਤੇ ਨਕਲੀ ਆਈ. ਡੀ. ਬਣਾ ਕੇ ਅਣਪਛਾਤੇ ਵਿਅਕਤੀ ਵੱਲੋਂ ਅਸ਼ਲੀਲ ਕੁਮੈਂਟ ਪਾ ਕੇ ਇਹ ਹਰਕਤ ਕੀਤੀ ਗਈ ਹੈ। ਪੁਲਸ ਤਫ਼ਤੀਸ਼ ਤੋਂ ਬਾਅਦ ਮਾਮਲੇ ’ਚ ਗੌਰਵ ਕਲੇਰ ਪੁੱਤਰ ਗਿਆਨ ਚੰਦ ਵਾਸੀ ਕੋਟਲੀ ਥਾਨ ਸਿੰਘ ਜ਼ਿਲ੍ਹਾ ਜਲੰਧਰ ਨੂੰ ਸ਼ਾਮਲ ਪਾਇਆ ਗਿਆ ਹੈ। ਪੁਲਸ ਨੇ ਮੁਲਜ਼ਮ ਗੌਰਵ ਕਲੇਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਗੌਰਵ ਕਲੇਰ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਦਰਦਨਾਕ ਹਾਦਸਾ, ਟੋਭੇ ’ਚ ਨਹਾਉਣ ਗਏ ਦੋ ਸਕੇ ਭਰਾਵਾਂ ਦੀ ਡੁੱਬ ਕੇ ਮੌਤ, ਘਰ 'ਚ ਮਚਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News