ਮਿੰਨੀ ਸਕੱਤਰੇਤ ਵਾਲੇ ਮਾਰਗ ''ਤੇ ਗੰਦਾ ਨਾਲਾ ਓਵਰਫਲੋਅ, ਰਾਹਗੀਰ ਪ੍ਰੇਸ਼ਾਨ

10/10/2019 5:22:49 PM

ਰੂਪਨਗਰ (ਵਿਜੇ ਸ਼ਰਮਾ)— ਰੂਪਨਗਰ ਦੇ ਮਿੰਨੀ ਸਕੱਤਰੇਤ ਨੂੰ ਜਾਣ ਵਾਲੇ ਮਾਰਗ 'ਤੇ ਗੰਦਾ ਨਾਲਾ ਓਵਰਫਲੋਅ ਹੋਣ ਕਾਰਨ ਪਾਣੀ ਸੜਕ 'ਤੇ ਆਉਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ 'ਚ ਕਰਮ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਅਮਰ ਚੰਦ ਆਦਿ ਨੇ ਦੱਸਿਆ ਕਿ ਜਦੋਂ ਵੀ ਕੋਈ ਵਾਹਨ ਉਕਤ ਮਾਰਗ 'ਤੇ ਓਵਰਫਲੋਅ ਹੋਏ ਗੰਦੇ ਪਾਣੀ ਤੋਂ ਗੁਜ਼ਰਦਾ ਹੈ ਤਾਂ ਗੰਦੇ ਪਾਣੀ ਦੇ ਛਿੱਟੇ ਰਾਹਗੀਰਾਂ 'ਤੇ ਪੈਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਉਕਤ ਮਾਰਗ ਵਿਅਸਤ ਮਾਰਗ ਹੈ ਕਿਉਂਕਿ ਇਥੇ ਮਿੰਨੀ ਸਕੱਤਰੇਤ ਨੂੰ ਪਹੁੰਚ ਕਰਨ ਵਾਲੇ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਉਕਤ ਗੰਦੇ ਪਾਣੀ ਦੀ ਸਮੱਸਿਆ ਤੋਂ ਰਾਹਗੀਰਾਂ ਨੂੰ ਤੁਰੰਤ ਨਿਜਾਤ ਦਿਵਾਈ ਜਾਵੇ।


shivani attri

Content Editor

Related News