ਸੜਕ ਹਾਦਸੇ ’ਚ ਪ੍ਰਵਾਸੀ ਔਰਤ ਦੀ ਮੌਤ
Thursday, Nov 07, 2024 - 01:03 PM (IST)
 
            
            ਟਾਂਡਾ (ਵਰਿੰਦਰ ਪੰਡਿਤ)-ਟਾਂਡਾ-ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਬੀਤੀ ਸ਼ਾਮ ਅਹੀਆਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਇਕ ਪ੍ਰਵਾਸੀ ਔਰਤ ਦੀ ਮੌਤ ਹੋ ਗਈ। ਕਿਸੇ ਅਣਪਛਾਤੇ ਵਾਹਣ ਦੀ ਲਪੇਟ ਵਿਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਈ ਔਰਤ ਦੀ ਪਛਾਣ ਸਦੀਕਾ ਪਤਨੀ ਨਿਜ਼ਾਮੁਦੀਨ ਮੂਲ ਵਾਸੀ ਪਿੰਡ ਸੁਰਤੀਆ ਜ਼ਿਲ੍ਹਾ ਗੌਂਡਾ ਝਾਰਖੰਡ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ
ਮ੍ਰਿਤਕ ਔਰਤ ਆਪਣੇ ਬੱਚਿਆਂ ਨਾਲ ਮਿਲ ਕੇ ਜੀਵਨ ਪੈਲੇਸ ਪੁਲੀ ਨੇੜੇ ਖੋਖੇ ਵਿਚ ਚਾਹ ਵੇਚਣ ਦਾ ਕੰਮ ਕਰਦੀ ਸੀ। ਜਦੋਂ ਸ਼ਾਮ ਪੈਦਲ ਆਪਣੇ ਘਰ ਅਹੀਆਪੁਰ ਜਾ ਰਹੀ ਸੀ ਤਾਂ ਕਿਸੇ ਵਾਹਨ ਨੇ ਉਸ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਵਿਅਕਤੀਆਂ ਨੇ ਪੁਲਸ ਟੀਮ ਨੂੰ ਦੱਸਿਆ ਕਿ ਇਸ ਔਰਤ ਦੀ ਮੌਤ ਟਰਾਲੀ-ਟਰੈਕਟਰ ਦੀ ਲਪੇਟ ਵਿਚ ਆਉਣ ਕਾਰਨ ਹੋਈ ਹੈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। 
 
ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਉਣ ਵਾਲੇ ਦਿਨਾਂ 'ਚ ਹੋਵੇਗੀ ਇਹ ਪਰੇਸ਼ਾਨੀ
 
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            