ਪ੍ਰਵਾਸੀ ਮਜ਼ਦੂਰ ਦੀ ਭੇਤਭਰੀ ਹਾਲਤ ’ਚ ਮੌਤ, ਸਿਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ
Monday, Apr 24, 2023 - 12:37 PM (IST)

ਗੜ੍ਹਸ਼ੰਕਰ (ਸ਼ੋਰੀ)-ਇਥੋਂ ਦੇ ਪਿੰਡ ਬਗਵਾਈ ਦੇ ਨਜ਼ਦੀਕ ਇਕ ਪ੍ਰਵਾਸੀ ਮਜ਼ਦੂਰ ਦੀ ਭੇਤਭਰੀ ਹਾਲਤ ’ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਦੇਹ ਮੱਕੀ ਦੇ ਖੇਤਾਂ ਦੇ ਨਜ਼ਦੀਕ ਇਕ ਖਾਲੀ ਪਲਾਟ ’ਚੋਂ ਮਿਲੀ ਅਤੇ ਉਸ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਜਾਣਕਾਰੀ ਅਨੁਸਾਰ ਹਰੀ ਪੁੱਤਰ ਭਾਰਤ ਵਾਸੀ ਗਾਬਾ, ਉੱਤਰ ਪ੍ਰਦੇਸ਼ ਉਮਰ ਤਕਰੀਬਨ 36 ਸਾਲ, ਹਾਲ ਵਾਸੀ ਪਿੰਡ ਬਗਵਾਈ, ਜੋ ਖੇਤਾਂ ਨੂੰ ਪਾਣੀ ਲਾਉਣ ਬੀਤੇ ਕੱਲ ਸ਼ਾਮ ਨੂੰ ਗਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਅੱਜ ਉਸ ਦੀ ਭਾਲ ਕਰਨ ਦੇ ਖੇਤਾਂ ਦੇ ਨਜ਼ਦੀਕ ਇਕ ਖਾਲੀ ਪਲਾਟ ਵਿਚ ਉਸ ਦੀ ਮ੍ਰਿਤਕ ਦੇਹ ਮਿਲੀ ਅਤੇ ਉਸ ਦੇ ਸਿਰ ਉੱਪਰ ਸੱਟਾਂ ਦੇ ਸੱਟ ਦੇ ਨਿਸ਼ਾਨ ਸਨ।
ਇਹ ਖ਼ਬਰ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਘਰਾਂ ’ਚ ਪੁਆਏ ਵੈਣ, 2 ਸਕੇ ਭਰਾਵਾਂ ਸਮੇਤ 3 ਦੀ ਦਰਦਨਾਕ ਮੌਤ
ਮ੍ਰਿਤਕ ਦੇ ਭਰਾ ਰਾਜਵੀਰ ਨੇ ਸ਼ਨਾਖਤ ਕੀਤੀ ਅਤੇ ਪੁਲਸ ਸਟੇਸ਼ਨ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਜਸਵੰਤ ਸਿੰਘ ਮੌਕੇ ’ਤੇ ਪਹੁੰਚੇ। ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਗਲ਼ਾ ਘੁੱਟ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ