ਗੜ੍ਹਸ਼ੰਕਰ ਦੇ ਮੁਹੱਲਾ ਪੈਨਸਰੀਆ ਨੂੰ ਬਣਾਇਆ ਗਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

Tuesday, Aug 18, 2020 - 04:43 PM (IST)

ਗੜ੍ਹਸ਼ੰਕਰ ਦੇ ਮੁਹੱਲਾ ਪੈਨਸਰੀਆ ਨੂੰ ਬਣਾਇਆ ਗਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

ਗੜ੍ਹਸ਼ੰਕਰ(ਸ਼ੋਰੀ) - ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਗੜ੍ਹਸ਼ੰਕਰ ਦੇ ਵਾਰਡ ਨੰਬਰ 9 ਦੇ ਮੁਹੱਲਾ ਪੈਨਸਰੀਆ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਫੈਸਲਾ ਇਸ ਮੁਹੱਲੇ ਵਿਚ 10 ਦੇ ਕਰੀਬ ਆਏ ਕੋਰੋਨਾ ਪਾਜ਼ਿਟਿਵ ਕੇਸਾਂ ਨੂੰ ਮੁੱਖ ਰੱਖਦੇ ਲਿਆ ਗਿਆ।

ਐਸ.ਐਮ.ਓ.  ਗੜ੍ਹਸ਼ੰਕਰ ਡਾ. ਟੇਕ ਰਾਜ ਭਾਟੀਆ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਇਕ ਟੀਮ ਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀਆਂ ਹੱਦਾਂ ਤੈਅ ਕਰਨ ਲਈ ਅੱਜ ਉਚੇਚੇ ਤੌਰ 'ਤੇ ਦੌਰਾ ਕੀਤਾ।

ਦੱਸਣਯੋਗ ਹੈ ਕਿ  ਗੜ੍ਹਸ਼ੰਕਰ ਵਿਚ ਹੁਣ ਤੱਕ ਕੁੱਲ 65 ਕੇਸ ਕੋਰੋਨਾ ਪਾਜ਼ਿਟਿਵ  ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 1 ਵਿਅਕਤੀ ਦੀ ਮੌਤ ਹੋ ਚੁੱਕੀ ਹੈ, 1 ਵਿਅਕਤੀ ਫ਼ਰਾਰ ਹੈ, 29 ਅਨ ਐਕਟਿਵ ਕੇਸ ਹੋ ਚੁੱਕੇ ਹਨ ਅਤੇ 34 ਕੇਸ ਐਕਟਿਵ ਚੱਲ ਰਹੇ ਹਨ।

ਐਕਟਿਵ ਕੇਸਾਂ ਵਿੱਚੋਂ ਕਈਆਂ ਨੂੰ ਹੋਮ ਆਈਸੋਲੇਸ਼ਨ ਅਤੇ ਕਈ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਸੈਂਟਰ ਵਿੱਚ ਅਤੇ ਕੁੱਝ ਨਿੱਜੀ ਹਸਪਤਾਲਾਂ ਵਿਚ ਆਈਸੋਲੇਟ ਹਨ। ਸ਼ਹਿਰ ਵਿਚ ਤਿੰਨ ਮਾਈਕ੍ਰੋ ਕੰਟੋਨਮੈਂਟ ਜੋਨ ਹਨ ਜਿਨ੍ਹਾਂ ਵਿਚ ਨੰਗਲ ਰੋਡ ਦੀ ਹੱਦ 20 ਅਗਸਤ ਤੱਕ, ਜੋੜਿਆ ਮਹੱਲਾ 24 ਅਗਸਤ ਤੱਕ ਅਤੇ ਪੈਨਸੀਆ ਮੁਹੱਲਾ ਅੱਜ ਤੋਂ 14 ਦਿਨ ਤੱਕ ਮਾਈਕ੍ਰੋ ਕੰਟੋਨਮੈਂਟ ਜੋਨ ਬਣਿਆ ਰਹੇਗਾ।


author

Harinder Kaur

Content Editor

Related News