ਖੇਤ ਮਜ਼ਦੂਰਾਂ ਤੇ ਮਗਨਰੇਗਾ ਵਰਕਰਾਂ ਦੀ ਦਿਹਾੜੀ 600 ਰੁਪਏ ਕਰਨ ਦੀ ਮੰਗ

Saturday, Feb 29, 2020 - 12:40 PM (IST)

ਖੇਤ ਮਜ਼ਦੂਰਾਂ ਤੇ ਮਗਨਰੇਗਾ ਵਰਕਰਾਂ ਦੀ ਦਿਹਾੜੀ 600 ਰੁਪਏ ਕਰਨ ਦੀ ਮੰਗ

ਗੜ੍ਹਦੀਵਾਲਾ (ਜਤਿੰਦਰ)— ਸੀ. ਪੀ. ਆਈ. ਐੱਮ. ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਤਹਿਸੀਲ ਦਸੂਹਾ ਦੇ ਪਿੰਡਾਂ 'ਚ ਜਥਾ ਮਾਰਚ ਕੀਤਾ ਗਿਆ। ਪਿੰਡ ਪਵਾਂ, ਲਾਲੋਵਾਲ, ਹੁਸੈਨਪੁਰ ਅਤੇ ਧੂਤਕਲਾਂ ਵਿਖੇ ਭਰਵੇਂ ਇਕੱਠ ਕਰਦਿਆਂ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਮੇਸ਼ ਸਿੰਘ, ਜ਼ਿਲਾ ਕਮੇਟੀ ਮੈਂਬਰ ਸਾਥੀ ਚੈਂਚਲ ਸਿੰਘ, ਚਰਨਜੀਤ ਸਿੰਘ ਚਠਿਆਲ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਹਰਬੰਸ ਸਿੰਘ ਧੂਤ ਨੇ ਸੰਬੋਧਨ ਕਰਦਿਆਂ ਕਿਸਾਨਾਂ ਦੀਆਂ ਸਮੱਸਿਆਵਾਂ ਵਿਸ਼ੇਸ਼ ਤੌਰ 'ਤੇ ਜਿਨਸਾਂ ਦਾ ਡੇਢਾ ਭਾਅ ਅਤੇ ਕਰਜ਼ੇ ਦੀ ਮਾਫੀ ਬਾਰੇ, ਖੇਤ ਮਜ਼ਦੂਰਾਂ ਅਤੇ ਮਗਨਰੇਗਾ ਵਰਕਰਾਂ ਦੀ ਦਿਹਾੜੀ 600 ਰੁਪਏ ਕਰਨ ਅਤੇ ਲਗਾਤਾਰ ਕੰਮ ਦੇਣ ਦੀ ਮੰਗ ਕੀਤੀ।

ਇਸ ਦੇ ਇਲਾਵਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਸਸਤੀ ਵਿੱਦਿਆ ਦੇਣ, ਪਿੰਡਾਂ 'ਚ ਸਸਤੇ ਭਾਅ ਦੇ ਡਿਪੂ ਖੋਲ੍ਹਣ, ਪੀਣ ਵਾਲੇ ਪਾਣੀ ਦੇ ਬਿੱਲ ਮਾਫ ਕਰਨ, ਬੇਸਹਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਦੀ ਰੋਕਥਾਮ ਕਰਨ ਅਤੇ ਹੋਰਨਾਂ ਮੰਗਾਂ ਸਬੰਧੀ ਲੋਕਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਸਾਥੀ ਰਣਜੀਤ ਸਿੰਘ, ਸਾਥੀ ਰਘਵੀਰ ਸਿੰਘ, ਸਾਥੀ ਚਰਨ ਸਿੰਘ ਗੜ੍ਹਦੀਵਾਲਾ ਆਦਿ ਵੀ ਹਾਜ਼ਰ ਸਨ।


author

shivani attri

Content Editor

Related News