ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ
Wednesday, Sep 17, 2025 - 03:36 PM (IST)

ਜਲੰਧਰ (ਕੁੰਦਨ, ਪੰਕਜ)- ਰਾਸ਼ਟਰੀ ਵਾਲਮੀਕਿ ਸਭਾ ਭਾਰਤ ਦੇ ਮੁੱਖ ਨਿਰਦੇਸ਼ਕ ਸੋਨੂੰ ਹੰਸ ਦੀ ਅਗਵਾਈ ਹੇਠ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪਵਿੱਤਰ ਪ੍ਰਗਟ ਦਿਵਸ ਮੌਕੇ 'ਤੇ ਆਵਾ ਮੁਹੱਲਾ ਵਿੱਚ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਸਭਾ ਦੇ ਮੈਂਬਰ ਰਾਹੁਲ ਗਿੱਲ, ਕਰਨ ਥਾਪਰ, ਸੁਨੀਲ ਗਿੱਲ, ਕਰਮ ਸਿੰਘ, ਰਿੰਕੂ ਰਾਠੌਰ, ਆਨੰਦ, ਵਿਨੋਦ ਨਾਹਰ, ਵਿੱਕੀ ਮੱਟੂ, ਮੋਨੂੰ ਕੌਸ਼ਲ, ਸੰਨੀ ਸਿੱਧੂ, ਨਿਖਿਲ ਜੋਸ਼ੀ, ਮਨੋਜ ਕੁਮਾਰ, ਰਾਜੂ, ਰਜਤ ਭੰਡਾਰੀ ਸਮੇਤ ਵੱਖ-ਵੱਖ ਸੰਗਠਨਾਂ ਦੇ ਲੋਕਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਦੇ ਨਾਲ ਹੀ ਸਭਾ ਦੀ ਨਿਯੁਕਤੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਰਿਸ਼ੀ ਸਹੋਤਾ ਨੂੰ ਸ਼ਹਿਰੀ ਪ੍ਰਧਾਨ ਅਤੇ ਮੋਨੂੰ ਕੌਸ਼ਲ ਨੂੰ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਸ ਵਿੱਚ ਅਲੀ ਮੁਹੱਲਾ ਮੰਦਿਰ ਦੇ ਪ੍ਰਧਾਨ ਐੱਸ. ਕੇ. ਕਲਿਆਣ, ਬਸਪਾ ਪਾਰਟੀ ਦੇ ਨੇਤਾ ਬਲਵਿੰਦਰ ਕੁਮਾਰ ਅਤੇ ਹੋਰ ਸੰਗਠਨ ਮੌਜੂਦ ਸਨ।
ਇਹ ਵੀ ਪੜ੍ਹੋ: Punjab: ਦਵਾਈ ਲੈਣ ਜਾ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਇਕੱਠਿਆਂ ਤੋੜਿਆ ਦਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8