ਵਿਧਾਇਕ ਰਮਨ ਅਰੋੜਾ ਦੇ ਇਰਦ-ਗਿਰਦ ਰਹਿਣ ਵਾਲਿਆਂ ਤੋਂ ਕੀਤੀ ਜਾ ਰਹੀ ਪੁੱਛਗਿੱਛ
Friday, Sep 12, 2025 - 10:54 AM (IST)

ਜਲੰਧਰ (ਮਹੇਸ਼ ਖੋਸਲਾ)-3 ਦਿਨ ਦੇ ਪੁਲਸ ਰਿਮਾਂਡ ’ਤੇ ਚੱਲ ਰਹੇ ਜਲੰਧਰ ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਥਾਣਾ ਜਲੰਧਰ ਕੈਂਟ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਇਰਦ-ਗਿਰਦ ਰਹਿਣ ਵਾਲਿਆਂ ਨੂੰ ਪੁਲਸ ਵੱਲੋਂ ਲਗਾਤਾਰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਬੀਤੇ ਦਿਨ ਏ. ਐੱਸ. ਪੀ. ਜਲੰਧਰ ਸੈਂਟਰਲ ਅਮਨਦੀਪ ਸਿੰਘ ਅਤੇ ਐੱਸ. ਐੱਚ. ਓ. ਰਾਮਾ ਮੰਡੀ ਮਨਜਿੰਦਰ ਸਿੰਘ ਵੱਲੋਂ ਆਤਿਸ਼ ਅਰੋੜਾ ਨਾਮਕ ਵਿਅਕਤੀ ਨੂੰ ਬੁਲਾ ਕੇ ਉਸ ਕੋਲੋਂ ਲਗਭਗ ਦੋ ਘੰਟੇ ਪੁੱਛਗਿੱਛ ਕੀਤੀ ਗਈ। ਜਾਣਕਾਰੀ ਮੁਤਾਬਕ ਆਤਿਸ਼ ਅਰੋੜਾ ਅਤੇ ਉਸ ਦੇ ਭਰਾ ਗੌਰਵ ਅਰੋੜਾ ਤੋਂ ਪੁੱਛਗਿੱਛ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ। ਆਤਿਸ਼ ਅਰੋੜਾ ਤਾਂ ਪਹੁੰਚ ਗਿਆ ਪਰ ਗੌਰਵ ਅਰੋੜਾ ਨਹੀਂ ਆਇਆ, ਜਿਸ ਬਾਰੇ ਆਤਿਸ਼ ਨੇ ਪੁਲਸ ਨੂੰ ਕਿਹਾ ਕਿ ਗੌਰਵ ਅਰੋੜਾ ਵਿਦੇਸ਼ ਗਿਆ ਹੋਇਆ ਹੈ। ਆਤਿਸ਼ ਤੋਂ ਕੀਤੀ ਗਈ ਲੰਬੀ ਪੁੱਛਗਿੱਛ ਤੋਂ ਬਾਅਦ ਵੀ ਪੁਲਸ ਦੇ ਹੱਥ ਕੋਈ ਨਵਾਂ ਸੁਰਾਗ ਨਹੀਂ ਲੱਗਾ ਹੈ, ਉਸ ਨੇ ਕਿਹਾ ਕਿ ਉਸ ਦਾ ਰਮਨ ਅਰੋੜਾ ਨਾਲ ਕੋਈ ਕਦੇ ਜਿਆਦਾ ਤਾਲਮੇਲ ਨਹੀਂ ਰਿਹਾ ਜਦਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਭਰਾ ਰਮਨ ਅਰੋੜਾ ਦੇ ਨਾਲ ਹੀ ਉਸ ਦੀ ਗੱਡੀ ਵਿਚ ਹੋਇਆ ਕਰਦੇ ਸਨ। ਆਤਿਸ਼ ਨੇ ਅਜਿਹੀ ਕੋਈ ਵੀ ਗੱਲ ਹੋਣ ਤੋਂ ਇਨਕਾਰ ਕੀਤਾ।
ਇਹ ਵੀ ਪੜ੍ਹੋ: ਜਲੰਧਰ 'ਚ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਲੱਗੀਆਂ ਇਹ ਪਾਬੰਦੀਆਂ
ਇਸ ਤੋਂ ਇਲਾਵਾ ਪੁਲਸ ਨੇ ਰਮਨ ਅਰੋੜਾ ਦੀ ਹਿਮਾਚਲ ਪ੍ਰਦੇਸ਼ ਵਿਚ ਚਰਚਾ ਵਿਚ ਆਈ ਜਾਇਦਾਦ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ, ਜਿਸ ’ਤੇ ਰਮਨ ਨੇ ਪੁਲਸ ਨੂੰ ਕਿਹਾ ਕਿ ਹਿਮਾਚਲ ਵਿਚ ਨਾ ਹੀ ਉਸ ਦੀ ਕੋਈ ਜਾਇਦਾਦ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰ ਰਹਿੰਦਾ ਹੈ। ਪੁਲਸ ਮੁਤਾਬਕ ਰਮਨ ਅਰੋੜਾ ਪੁਲਸ ਨੂੰ ਪੁੱਛਗਿੱਛ ਵਿਚ ਪੂਰਾ ਸਹਿਯੋਗ ਨਹੀਂ ਕਰ ਰਿਹਾ ਹੈ। ਥਾਣਾ ਮੁਖੀ ਰਾਮਾ ਮੰਡੀ ਨੇ ਕਿਹਾ ਕਿ ਰਮਨ ਅਰੋੜਾ ਦੇ ਖਿਲਾਫ ਡਰਾ-ਧਮਕਾ ਕੇ ਜਬਰਨ ਹਰ ਮਹੀਨੇ ਪੈਸੇ ਵਸੂਲ ਕਰਨ ਸਬੰਧੀ ਕੇਸ ਦਰਜ ਕਰਵਾਉਣ ਵਾਲੇ ਠੇਕੇਦਾਰ ਰਮੇਸ਼ ਕੁਮਾਰ ਪੁੱਤਰ ਜਨਕ ਦਾਸ ਦੀ ਟਰੈਕ ਪਾਰਕਿੰਗ ਵਾਲੀ ਜਗ੍ਹਾ ਦੇ ਮਾਲਕ ਗੁਰਚਰਨ ਸਿੰਘ ਚੰਨੀ ਤੋਂ ਉਨ੍ਹਾਂ ਦੀ ਜਗ੍ਹਾ ਨੂੰ ਲੈ ਕੇ ਉਨ੍ਹਾਂ ਕੋਲ ਮੌਜੂਦ ਦਸਤਾਵੇਜ਼ ਵੀ ਚੈੱਕ ਕੀਤੇ ਗਏ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੋਲੈਰੋ ਪਿੱਕਅਪ ਤੇ ਸਵਿੱਫਟ ਕਾਰ ਦੀ ਭਿਆਨਕ ਟੱਕਰ, ਉੱਡੇ ਪਰੱਖਚੇ, ਔਰਤ ਦੀ ਮੌਤ
ਚੰਨੀ ਨੇ ਪੁਲਸ ਨੂੰ ਕਿਹਾ ਕਿ ਉਨ੍ਹਾਂ ਨੇ ਠੇਕੇਦਾਰ ਰਮੇਸ਼ ਕੁਮਾਰ ਨੂੰ ਕਿਰਾਏ ’ਤੇ ਆਪਣੀ ਜਗ੍ਹਾ ਪਾਰਕਿੰਗ ਲਈ ਦਿੱਤੀ ਹੋਈ ਸੀ ਪਰ ਜਨਵਰੀ ਮਹੀਨੇ ਵਿਚ ਖਾਲੀ ਕਰਵਾ ਲਈ ਸੀ। ਐੱਸ. ਐੱਚ. ਓ. ਮਨਜਿੰਦਰ ਸਿੰਘ ਨੇ ਕਿਹਾ ਕਿ ਰਮਨ ਅਰੋੜਾ ਦੇ ਖਾਸ ਮੰਨੇ ਜਾਂਦੇ ਲੋਕਾਂ ਨੂੰ ਬਾਰ-ਬਾਰ ਪੁੱਛਗਿੱਛ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਨਵਾਂ ਸੁਰਾਗ ਪੁਲਸ ਦੇ ਹੱਥ ਲੱਗ ਸਕੇ। ਉਨ੍ਹਾਂ ਕਿਹਾ ਕਿ ਰਮਨ ਅਰੋੜਾ ਨੂੰ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲਣ ਲਈ ਜਿਸ ਕੋਲ ਕੋਰਟ ਦੇ ਹੁਕਮ ਹੋਣਗੇ ਸਿਰਫ਼ ਉਸ ਨੂੰ ਹੀ ਮਿਲਣ ਦਿੱਤਾ ਜਾਵੇਗਾ। ਹਾਲਾਂਕਿ ਰਮਨ ਅਰੋੜਾ ਦੇ ਪਰਿਵਾਰਿਕ ਮੈਂਬਰ ਉਸ ਨੂੰ ਮਿਲਣ ਦੀ ਕਾਫੀ ਕੋਸ਼ਿਸ਼ ਕਰ ਰਹੇ ਹਨ। ਪੁਲਸ ਨੇ ਵੀਰਵਾਰ ਸ਼ਾਮ ਨੂੰ ਵੀ ਰਮਨ ਅਰੋੜਾ ਦਾ ਸਿਵਿਲ ਹਸਪਤਾਲ ਵਿਚ ਰੂਟੀਨ ਮੈਡੀਕਲ ਕਰਵਾਇਆ, ਜਿਸ ਵਿਚ ਉਸ ਨੂੰ ਕਿਸੇ ਵੀ ਤਰਹਾਂ ਦੀ ਕੋਈ ਸਿਹਤ ਸਬੰਧੀ ਸਮੱਸਿਆ ਸਾਹਮਣੇ ਨਹੀਂ ਆਈ ਹੈ। ਪਤਾ ਲੱਗਾ ਹੈ ਕਿ ਸ਼ੁਕਰਵਾਰ ਨੂੰ ਪੁਲਸ ਵੱਲੋਂ ਕੁਝ ਹੋਰ ਨਵੇਂ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ 28 ਸਕੂਲਾਂ 'ਚ ਛੁੱਟੀਆਂ ਦਾ ਐਲਾਨ, DC ਵੱਲੋਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e