ਮਹਾਲਕਸ਼ਮੀ ਮੰਦਰ ’ਚ 97 ਖ਼ੂਨਦਾਨੀਆਂ ਨੇ ਬਲੱਡ ਡੋਨੇਟ ਕਰਕੇ ਦਿੱਤੀ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ
Thursday, Sep 11, 2025 - 03:35 PM (IST)

ਜਲੰਧਰ (ਵਿਸ਼ੇਸ਼)–'ਪੰਜਾਬ ਕੇਸਰੀ ਗਰੁੱਪ' ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 9 ਸਤੰਬਰ ਨੂੰ ਮਨਾਈ ਗਈ 44ਵੀਂ ਬਰਸੀ ਸਬੰਧੀ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਉਦੇਸ਼ ਨਾਲ ਖ਼ੂਨਦਾਨ ਕੈਂਪਾਂ ਦੀ ਇਕ ਵਿਸ਼ੇਸ਼ ਲੜੀ ਆਯੋਜਿਤ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਜਲੰਧਰ ਦੇ ਜੇਲ ਰੋਡ ਸਥਿਤ ਮਹਾਲਕਸ਼ਮੀ ਮੰਦਰ ਦੇ ਵਿਹੜੇ ਵਿਚ ਇਕ ਵਿਸ਼ਾਲ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੋਲੈਰੋ ਪਿੱਕਅਪ ਤੇ ਸਵਿੱਫਟ ਕਾਰ ਦੀ ਭਿਆਨਕ ਟੱਕਰ, ਉੱਡੇ ਪਰੱਖਚੇ, ਔਰਤ ਦੀ ਮੌਤ
ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕੁੱਲ੍ਹ 97 ਖੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕਰਕੇ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ’ਤੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਖ਼ੂਨਦਾਨੀਆਂ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਆਦਰਸ਼ਾਂ ਅਤੇ ਬਲੀਦਾਨ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਨੇ ਇਸ ਪੁੰਨ ਵਾਲੇ ਕੰਮ ਵਿਚ ਹਿੱਸਾ ਲਿਆ। ਉਥੇ ਹੀ 'ਪੰਜਾਬ ਕੇਸਰੀ ਗਰੁੱਪ' ਤੋਂ ਸਾਇਸ਼ਾ ਚੋਪੜਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਖੂਨਦਾਨੀਆਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਕਿਹਾ ਕਿ 'ਪੰਜਾਬ ਕੇਸਰੀ ਗਰੁੱਪ' ਸਦਾ ਸਮਾਜ ਦੀ ਭਲਾਈ ਅਤੇ ਸੇਵਾ ਕਾਰਜਾਂ ਲਈ ਸਮਰਪਿਤ ਰਿਹਾ ਹੈ ਅਤੇ ਅੱਗੇ ਵੀ ਅਜਿਹੇ ਯਤਨ ਜਾਰੀ ਰਹਿਣਗੇ।
ਇਹ ਖ਼ੂਨਦਾਨ ਕੈਂਪ 'ਪੰਜਾਬ ਕੇਸਰੀ ਗਰੁੱਪ' ਵੱਲੋਂ ਲਗਾਇਆ ਗਿਆ ਸੀ, ਜਿਸ ਵਿਚ ਸ਼ਹਿਰ ਦੀਆਂ ਕਈ ਵੱਕਾਰੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਸਰਗਰਮ ਯੋਗਦਾਨ ਦਿੱਤਾ। ਵਿਸ਼ੇਸ਼ ਤੌਰ ’ਤੇ ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਸੁਨੀਤਾ ਭਾਰਦਵਾਜ ਸਮੇਤ ਹੋਰ ਸਮਾਜਿਕ ਵਰਕਰਾਂ ਨੇ ਆਯੋਜਨ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ: ਜਲੰਧਰ 'ਚ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਲੱਗੀਆਂ ਇਹ ਪਾਬੰਦੀਆਂ
ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਬਰਸੀ ’ਤੇ ਲਗਾਏ ਗਏ ਇਸ ਬਲੱਡ ਡੋਨੇਸ਼ਨ ਕੈਂਪ ਦੌਰਾਨ ਪਾਠਕਾਂ ਨੇ ਜਿਸ ਤਰ੍ਹਾਂ ਉਤਸ਼ਾਹ ਵਿਖਾਇਆ ਹੈ, ਉਸ ਲਈ 'ਪੰਜਾਬ ਕੇਸਰੀ ਗਰੁੱਪ' ਆਪਣੇ ਪਾਠਕਾਂ ਅਤੇ ਖੂਨਦਾਨੀਆਂ ਦਾ ਧੰਨਵਾਦੀ ਹੈ। ਸਾਡਾ ਇਹ ਯਤਨ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਿਰ ਆਪਣੇ ਖ਼ੂਨ ਦਾ ਬਲਿਦਾਨ ਦੇਣ ਵਾਲੇ ਲਾਲਾ ਜੀ ਨੂੰ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਰਾਹੀਂ ਸ਼ਰਧਾਂਜਲੀ ਦਿੱਤੀ ਜਾਵੇ। ਇਸ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਨੇ ਇਸ ਤਰ੍ਹਾਂ ਦਾ ਉਤਸ਼ਾਹ ਵਿਖਾਇਆ ਹੈ, ਉਹ ਆਪਣੇ-ਆਪ ਵਿਚ ਸ਼ਲਾਘਾਯੋਗ ਹੈ ਅਤੇ ਅਸੀਂ ਆਉਣ ਵਾਲੇ ਸਾਲਾਂ ਵਿਚ ਵੀ ਇਸ ਸਿਲਸਿਲੇ ਨੂੰ ਅੱਗੇ ਵਧਾਉਣ ਦੀ ਭਰਪੂਰ ਕੋਸ਼ਿਸ਼ ਕਰਾਂਗੇ। -ਮੁੱਖ ਸੰਪਾਦਕ
ਲਾਲਾ ਜਗਤ ਨਾਰਾਇਣ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਸੇਵਾ ਲਈ ਲਗਾ ਦਿੱਤਾ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਮੰਦਰ ਦੇ ਕੰਪਲੈਕਸ ਵਿਚ ਬਲੱਡ ਡੋਨੇਸ਼ਨ ਕੈਂਪ ਲਗਾਉਣਾ ਮੰਦਰ ਕਮੇਟੀ ਲਈ ਵੀ ਖ਼ੁਸ਼ਕਿਸਮਤੀ ਦੀ ਗੱਲ ਹੈ। ਮੰਦਰ ਕਮੇਟੀ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪੁੰਨ ਵਾਲੇ ਕੰਮ ਵਿਚ ਹਿੱਸਾ ਲੈਂਦੀ ਰਹੇਗੀ। -ਸੁਨੀਤਾ ਭਾਰਦਵਾਜ, ਪ੍ਰਧਾਨ ਇਸਤਰੀ ਸਤਿਸੰਗ ਸਭਾ
ਮੈਂ ਆਪਣੇ ਉਨ੍ਹਾਂ ਸਾਰੇ ਵਾਸੀਆਂ ਦਾ ਤਹਿ-ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਖ਼ੂਨਦਾਨ ਕੈਂਪ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਇਸ ਕੈਂਪ ਨੂੰ ਸਫ਼ਲ ਬਣਾਇਆ। ਲਾਲਾ ਜਗਤ ਨਾਰਾਇਣ ਜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਬਲੀਦਾਨ ਦਿੱਤਾ ਸੀ ਅਤੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਖ਼ੂਨਦਾਨ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। -ਲੱਕੀ ਸੰਧੂ, ਸਮਾਜ ਸੇਵਕ
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ 28 ਸਕੂਲਾਂ 'ਚ ਛੁੱਟੀਆਂ ਦਾ ਐਲਾਨ, DC ਵੱਲੋਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e