ਤੇਰਾ ਤੇਰਾ ਹੱਟੀ ਜਲੰਧਰ ਵਲੋਂ ਹੜ੍ਹ ਪੀੜਤਾਂ ਲਈ ਚੌਥੀ ਖੇਪ ਰਾਹਤ ਸਮਗਰੀ ਦੀ ਸੇਵਾ ਭੇਜੀ ਗਈ

Thursday, Sep 11, 2025 - 07:48 PM (IST)

ਤੇਰਾ ਤੇਰਾ ਹੱਟੀ ਜਲੰਧਰ ਵਲੋਂ ਹੜ੍ਹ ਪੀੜਤਾਂ ਲਈ ਚੌਥੀ ਖੇਪ ਰਾਹਤ ਸਮਗਰੀ ਦੀ ਸੇਵਾ ਭੇਜੀ ਗਈ

ਜਲੰਧਰ- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਪੰਜਾਬ ਦੀ ਸੰਗਤ ਦੇ ਸਹਿਯੋਗ ਨਾਲ 11 ਸੰਤਬਰ 2025 ਨੂੰ ਸੁਲਤਾਨਪੁਰ ਲੋਧੀ ਦੇ ਪਿੰਡ ਬਉਪੁਰ ਅਤੇ ਲਾਗਲੇ ਪਿੰਡ ਜੋ ਕੇ ਹੜ੍ਹ ਦੀ ਚਪੇਟ ਵਿੱਚ ਆਏ ਹਨ, ਉਨ੍ਹਾਂ ਦੇ ਲਈ ਸਹਾਇਤਾ ਸਮੱਗਰੀ ਦੀ ਚੌਥੀ ਖੇਪ ਜਿਸ ਵਿੱਚ ਤਕਰੀਬਨ 150 ਤਰਪਾਲਾਂ, 300 Rain cap, 600 ਸੈਨਟਰੀ ਪੈਡ (ਔਰਤਾਂ ਲਈ) ਬਿਸਕੂਟ, ਰੱਸ ਅਤੇ ਦਵਾਈਆਂ ਆਦਿ ਦੀ ਰਾਹਤ ਸਮੱਗਰੀ ਪਹੁੰਚਾਈ ਗਈ। ਇਹ ਸਾਰਾ ਸਾਮਾਨ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਸੰਗਤ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ।

ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਅਸੀਂ ਜਲੰਧਰ ਦੀ ਸੰਗਤ ਨੂੰ ਰਾਹਤ ਸਮੱਗਰੀ ਲਈ ਅਪੀਲ ਕੀਤੀ ਸੀ ਅਤੇ ਸੰਗਤ ਤੇਰਾ ਤੇਰਾ ਹੱਟੀ ਦੀ ਹਰ ਅਪੀਲ 'ਤੇ ਦਿਲ ਖੋਲ੍ਹ ਕੇ ਸਹਿਯੋਗ ਦਿੰਦੀ ਹੈ।

ਇਸ ਮੌਕੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਅਮਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਖੁਰਾਣਾ, ਦਵਿੰਦਰ ਸਿੰਘ, ਯਾਦਵਿੰਦਰ ਸਿੰਘ, ਸਰਬਜੀਤ ਸਿੰਘ, ਹਰਤਰਮਨ ਸਿੰਘ, ਕਾਰਤਿਕ ਬੱਤਰਾ, ਰਮਨ, ਪ੍ਰਭਗੂਨ ਸਿੰਘ, ਅਨੰਤ ਸਿੰਘ, ਦਮਨ ਸਿੰਘ, ਆਰਿਅਨ ਬੱਤਰਾ, ਸੁੱਖ ਵੀਰ ਅਤੇ ਹੱਟੀ ਦੇ ਹੋਰ ਸੇਵਾਦਾਰਾਂ ਵਲੋਂ ਸੁਲਤਾਨਪੁਰ ਅਤੇ ਨਾਲ ਦੇ ਪਿੰਡ ਵਿੱਚ ਇਹ ਸੇਵਾ ਨਿਭਾਈ ਗਈ। 


author

Rakesh

Content Editor

Related News