ਕਰਤਾਰਪੁਰ ਵਿਖੇ ਇਤਿਹਾਸਕ ਗੁਰਦੁਆਰਾ ਥੰਮ੍ਹ ਜੀ ਸਾਹਿਬ ਦੀ ਕੰਧ ਡਿੱਗੀ, ਸੰਗਤਾਂ ਕਾਰ ਸੇਵਾ ’ਚ ਜੁਟੀਆਂ
Wednesday, Sep 03, 2025 - 01:23 PM (IST)

ਕਰਤਾਰਪੁਰ (ਸਾਹਨੀ)-ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਸਾਰਾ ਜਨਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਹਰ ਪਾਸੇ ਪਾਣੀ ਦੀ ਮਾਰ ਵੇਖਣ ਨੂੰ ਮਿਲ ਰਹੀ ਹੈ। ਉਥੇ ਹੀ ਕਰਤਾਰਪੁਰ ਸ਼ਹਿਰ, ਜਿਸ ਦੀ ਸਥਾਪਨਾ ਥੰਮ੍ਹ ਗੱਡ ਕੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਅਤੇ ਇਥੇ ਸੈਂਕੜੇ ਸਾਲ ਪੁਰਾਣਾ ਇਤਿਹਾਸਕ ਗੁਰਦੁਆਰਾ ਥੰਮ੍ਹ ਜੀ ਸਾਹਿਬ ਹੈ, ਦੇ ਅੰਦਰ ਜਾਣ ਲਈ ਬਣੀਆਂ ਪੌੜੀਆਂ ਨਾਲ ਲੱਗਦੀ ਦੀਵਾਰ, ਜੋਕਿ ਇਤਿਹਾਸਕ ਕਿੱਲੇ ਦੀ ਹੈ ਅਤੇ ਕਰੀਬ ਡੇਢ ਫੁੱਟ ਮੋਟੀ ਹੈ ਅਤੇ ਬਰਸਾਤ ਦੇ ਕਾਰਨ ਅਚਾਨਕ ਡਿੱਗ ਗਈ, ਇਸ ਨਾਲ ਪੌੜੀਆਂ ’ਤੇ ਬਣੀ ਸ਼ੈਡ ਵੀ ਡਿੱਗ ਗਈ।
ਇਹ ਵੀ ਪੜ੍ਹੋ: ਹੜ੍ਹਾਂ ਦੀ ਤ੍ਰਾਸਦੀ ’ਚ ਆਪਣੀ ਕਿਸਮਤ ਆਪ ਸਿਰਜ ਰਿਹੈ ਪੰਜਾਬ
ਹਾਦਸੇ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਵਿਚ ਸੰਗਤ ਮੌਕੇ ’ਤੇ ਪੁੱਜ ਗਈਆਂ ਤੇ ਰਾਹਤ ਕਾਰਜ ਸ਼ੁਰੂ ਕਰਕੇ ਕਰੀਬ 40 ਤੋਂ 50 ਟਰਾਲੀਆਂ ਦਾ ਮਲਬਾ ਵਾਹਿ ਗੁਰੂ ਦਾ ਨਾਮ ਜਪਦਿਆਂ ਚੁੱਕਣ ਵਿਚ ਰੁਝ ਗਈਆਂ। ਹਾਦਸੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ ਨੇ ਵੀ ਸੰਗਤ ਨਾਲ ਸੇਵਾ ਵਿਚ ਭਾਗ ਲਿਆ ਅਤੇ ਹਲਕਾ ਵਿਧਾਇਕ ਬਲਕਾਰ ਸਿੰਘ ਵੀ ਆਪਣੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਅਤੇ ਐੱਸ. ਡੀ. ਐੱਮ. ਜਲੰਧਰ ਸਾਥੀਆੰ ਸਮੇਤ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਅਤੇ ਸੇਵਾ ਕਰ ਰਹੀ ਸੰਗਤ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਜਜ਼ਬਾ ਸਿਰਫ ਪੰਜਾਬੀਆਂ ਵਿਚ ਹੀ ਵੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ: ਹੜ੍ਹ ਵਿਚਾਲੇ ਮੌਸਮ ਵਿਭਾਗ ਦੀ 13 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਪੰਜਾਬੀਓ ਸਾਵਧਾਨ, ਪਵੇਗਾ ਭਾਰੀ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e