ਈ-ਨਕਸ਼ਾ ਪੋਰਟਲ ’ਚ ਫਾਈਲਾਂ ਦੀ ਮੰਗੀ ਡਿਟੇਲ, ਆਟੋ-ਜੰਪ ਵਾਲੇ ਕੇਸਾਂ ਪ੍ਰਤੀ ਮੇਅਰ ਸਖ਼ਤ

Saturday, Jan 18, 2025 - 03:14 PM (IST)

ਈ-ਨਕਸ਼ਾ ਪੋਰਟਲ ’ਚ ਫਾਈਲਾਂ ਦੀ ਮੰਗੀ ਡਿਟੇਲ, ਆਟੋ-ਜੰਪ ਵਾਲੇ ਕੇਸਾਂ ਪ੍ਰਤੀ ਮੇਅਰ ਸਖ਼ਤ

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ਼ਹਿਰ ਦੇ ਪਹਿਲੇ ਨਾਗਰਿਕ ਵਨੀਤ ਧੀਰ ਨੇ ਬਿਲਡਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ, ਜਿਸ ਦੌਰਾਨ ਈ-ਨਕਸ਼ਾ ਪੋਰਟਲ ਵਿਚ ਪੈਂਡਿੰਗ ਪਈਆਂ ਫਾਈਲਾਂ ਦਾ ਸਾਰਾ ਰਿਕਾਰਡ ਤਲਬ ਕਰ ਲਿਆ ਗਿਆ।
ਇਹ ਰਿਕਾਰਡ ਵੱਖ ਤੋਂ ਮੰਗਿਆ ਗਿਆ ਹੈ ਕਿ ਇਨ੍ਹਾਂ ਫਾਈਲਾਂ ਵਿਚੋਂ ਕਿੰਨੇ ਕੇਸ ਆਟੋ-ਜੰਪ ਹੋਏ ਅਤੇ ਇਸ ਮਾਮਲੇ ਵਿਚ ਕਿਸ ਨਿਗਮ ਅਧਿਕਾਰੀ ਨੇ ਅਜਿਹਾ ਕੀਤਾ ਅਤੇ ਕਿੰਨੀ ਵਾਰ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਮੇਅਰ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੇਸ ਲਟਕਾਉਣ ਦੀ ਆਦਤ ਅਤੇ ਆਟੋ-ਜੰਪ ਪ੍ਰਤੀ ਸਖ਼ਤ ਦਿਸੇ। ਅਜਿਹੇ ਦਸਤਾਵੇਜ਼ ਵੀ ਮੰਗੇ ਗਏ ਕਿ ਨਿਗਮ ਨੇ ਪਿਛਲੇ 3 ਸਾਲਾਂ ਦੌਰਾਨ ਨਾਜਾਇਜ਼ ਬਿਲਡਿੰਗਾਂ ਦੇ ਕਿੰਨੇ ਚਲਾਨ ਜਾਰੀ ਕੀਤੇ, ਕਿੰਨੇ ਚਲਾਨ ਅਜੇ ਪੈਂਡਿੰਗ ਹਨ ਅਤੇ ਕੰਪ੍ਰੋਮਾਈਜ਼ ਕੇਸ ਕਿਉਂ ਨਹੀਂ ਕੀਤੇ ਜਾ ਰਹੇ।\

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਘਰ 'ਚ ਦਾਖ਼ਲ ਹੋ ਕੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ

ਬਿਲਡਿੰਗ ਵਿਭਾਗ ਤੋਂ ਨਿਗਮ ਨੂੰ ਹੁੰਦੀ ਆਮਦਨ ’ਤੇ ਵੀ ਚਰਚਾ ਹੋਈ। ਮੇਅਰ ਨੇ ਕਿਹਾ ਕਿ ਵਿਭਾਗ ਦਾ ਕੁੱਲ੍ਹ ਟਾਰਗੈੱਟ 65 ਕਰੋੜ ਰੱਖਿਆ ਗਿਆ ਸੀ ਪਰ ਅਜੇ ਤਕ ਸਿਰਫ਼ 35 ਕਰੋੜ ਦੀ ਵਸੂਲੀ ਹੋਈ ਹੈ। 31 ਮਾਰਚ ਤਕ 30 ਕਰੋੜ ਰੁਪਿਆ ਹੋਰ ਖਜ਼ਾਨੇ ਵਿਚ ਜਮ੍ਹਾ ਹੋਣਾ ਚਾਹੀਦਾ ਹੈ। ਅਜਿਹੇ ਵਿਚ ਹਰ ਹਫਤੇ ਆਮਦਨ ਅਤੇ ਖਰਚ ਦੀ ਡਿਟੇਲ ਮੇਅਰ ਆਫਿਸ ਪਹੁੰਚਾਈ ਜਾਵੇ। ਮੀਟਿੰਗ ਦੌਰਾਨ ਸਟਾਫ਼ ਦੀ ਕਮੀ ’ਤੇ ਵੀ ਚਰਚਾ ਹੋਈ ਅਤੇ ਮੇਅਰ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਲੋਕਲ ਬਾਡੀਜ਼ ਮੰਤਰੀ ਨਾਲ ਗੱਲ ਕੀਤੀ ਜਾਵੇਗੀ। ਉਨ੍ਹਾਂ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਜਦੋਂ ਤਕ ਨਵਾਂ ਸਟਾਫ਼ ਭਰਤੀ ਨਹੀਂ ਹੁੰਦਾ, ਉਦੋਂ ਤਕ ਨਿਗਮ ਦੇ ਹੋਰ ਵਿਭਾਗਾਂ ਤੋਂ ਜਾਂ ਆਊਟਸੋਰਸ ਕਰਮਚਾਰੀ ਲਾ ਕੇ ਪੈਂਡਿੰਗ ਚਲਾਨ ਨਿਪਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ। ਇਸ ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼

ਇਨਵੈਸਟ ਪੰਜਾਬ ਸਕੀਮ ਤਹਿਤ ਬਣੀਆਂ ਬਿਲਡਿੰਗਾਂ ਦੀ ਜਾਂਚ ਹੋਵੇਗੀ
ਬਿਲਡਿੰਗ ਵਿਭਾਗ ਨਾਲ ਹੋਈ ਮੀਟਿੰਗ ਦੌਰਾਨ ਮੇਅਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿਛਲੇ ਸਮੇਂ ਦੌਰਾਨ ਇਨਵੈਸਟ ਪੰਜਾਬ ਸਕੀਮ ਤਹਿਤ ਜਿੰਨੇ ਕੇਸ ਪਾਸ ਹੋਏ ਅਤੇ ਜਿੰਨੀਆਂ ਬਿਲਡਿੰਗਾਂ ਬਣੀਆਂ, ਉਨ੍ਹਾਂ ਦੀ ਰਿਪੋਰਟ ਦਿੱਤੀ ਜਾਵੇ ਅਤੇ ਸਾਰੀਆਂ ਬਿਲਡਿੰਗਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਬਿਲਡਿੰਗਾਂ ਦੀ ਉਸਾਰੀ ਪਾਸ ਨਕਸ਼ੇ ਮੁਤਾਬਕ ਹੋਈ ਹੈ ਜਾਂ ਨਹੀਂ। ਜੇਕਰ ਕਿਸੇ ਮਾਮਲੇ ਵਿਚ ਬਿਲਡਿੰਗ ਨਾਜਾਇਜ਼ ਪਾਈ ਜਾਂਦੀ ਹੈ ਤਾਂ ਉਸ ਤੋਂ ਪੈਸੇ ਲੈ ਕੇ ਕੰਪ੍ਰੋਮਾਈਜ਼ ਜਾਂ ਰੈਗੂਲਰ ਕੀਤਾ ਜਾਵੇ।
ਮੇਅਰ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸ਼ਹਿਰ ਦੀਆਂ 58 ਸੜਕਾਂ ’ਤੇ ਜ਼ੋਨਿੰਗ ਪਲਾਨ ਲਾਗੂ ਕਰਨ ਦਾ ਜੋ ਮਾਮਲਾ ਪੈਂਡਿੰਗ ਪਿਆ ਹੈ, ਉਸ ਬਾਬਤ ਪ੍ਰਕਿਰਿਆ ਦੁਬਾਰਾ ਚਲਾਈ ਜਾਵੇ। ਉਨ੍ਹਾਂ ਨੇ ਜਿਥੇ ਪੁਰਾਣੇ ਜ਼ੋਨਿੰਗ ਪਲਾਨ ਦੀ ਰਿਪੋਰਟ ਮੰਗੀ, ਉਥੇ ਹੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਸ ਵਿਚ ਨਵੇਂ ਇਲਾਕੇ ਵੀ ਜੋੜੇ ਜਾਣ। ਇਸ ਮਾਮਲੇ ਵਿਚ ਏ. ਟੀ. ਪੀ. ਰਾਜਿੰਦਰ ਸ਼ਰਮਾ ਸ਼ੁੱਕਰਵਾਰ ਤਕ ਆਪਣੀ ਰਿਪੋਰਟ ਸਬਮਿਟ ਕਰਨਗੇ।

ਇਹ ਵੀ ਪੜ੍ਹੋ : Instagram ਦੇ ਪਿਆਰ ਨੇ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News