ਚੱਲ ਰਹੇ ਮਾਤਾ ਚਿੰਤਪੂਰਨੀ ਮੇਲਿਆਂ ਨੂੰ ਲੈ ਕੇ ਭਗਤਾਂ ''ਚ ਭਾਰੀ ਉਤਸ਼ਾਹ

08/03/2022 4:28:34 PM

ਆਦਮਪੁਰ (ਚਾਂਦ, ਦਿਲਬਾਗੀ)- ਹਿਮਾਚਲ ਪ੍ਰਦੇਸ਼ ’ਚ ਸਥਿਤ ਵਿਸ਼ਵ ਪ੍ਰਸਿੱਧ ਸਿੱਧ ਸ਼ਕਤੀਪੀਠ ਮਾਤਾ ਚਿੰਤਪੂਰਨੀ ਦੇ ਦਰਬਾਰ ’ਚ ਸਾਉਣ ਮਹੀਨੇ ਦੇ ਮੇਲੇ ਚੱਲ ਰਹੇ ਹਨ। ਇਕ ਪਾਸੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ ਕਿਉਂਕਿ ਆਦਮਪੁਰ ’ਚ ਜਿੱਥੇ ਇਕ ਪਾਸੇ ਪੁਲ ਦੀ ਉਸਾਰੀ ਦਾ ਕੰਮ ਲਟਕ ਰਿਹਾ ਹੈ, ਉੱਥੇ ਹੀ ਸਰਵਿਸ ਲੇਨ ਦੀ ਸਥਿਤੀ ਖਸਤਾ ਹੁੰਦੀ ਜਾ ਰਹੀ ਹੈ।

ਸਰਵਿਸ ਲੇਨ ਦੇ ਦੋਵੇਂ ਪਾਸੇ ਡੂੰਘੇ ਟੋਏ ਅਤੇ ਕੱਚੀਆਂ ਸੜਕਾਂ ਰਾਹਗੀਰਾਂ ਲਈ ਹੀ ਨਹੀਂ ਸਗੋਂ ਸਥਾਨਕ ਦੁਕਾਨਦਾਰਾਂ ਲਈ ਵੀ ਪਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਸਰਵਿਸ ਲੇਨ ’ਚੋਂ ਲੰਘਣ ਵਾਲੇ ਵਾਹਨ ਧੂੜ-ਮਿੱਟੀ ਦੇ ਨਾਲ-ਨਾਲ ਪੱਥਰ ਵੀ ਉਡਾ ਰਹੇ ਹਨ। ਬਰਸਾਤ ਦੇ ਦਿਨਾਂ ’ਚ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਸਥਿਤੀ ਹੋਰ ਵੀ ਤਰਸਯੋਗ ਬਣ ਜਾਂਦੀ ਹੈ, ਉੱਥੇ ਹੀ ਕਈ ਦਿਨ ਬਰਸਾਤ ਰੁਕਣ ਤੋਂ ਬਾਅਦ ਵੀ ਦਲਦਲ ਦੀ ਹਾਲਤ ਲੋਕਾਂ ਲਈ ਮੁਸੀਬਤਾਂ ਪੈਦਾ ਕਰ ਰਹੀ ਹੈ। ਅਜਿਹੇ ’ਚ ਦੋ-ਪਹੀਆ ਵਾਹਨ ਤੇ ਪੈਦਲ ਲੰਘਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। ਇਥੇ ਖਾਸ ਗੱਲ ਇਹ ਹੈ ਕਿ ਮਾਤਾ ਚਿੰਤਪੂਰਨੀ ਮੇਲੇ ਲਈ ਆਦਮਪੁਰ ਵਾਸੀਆਂ ਵੱਲੋਂ ਇਸ ਸੜਕ ’ਤੇ ਸੰਗਤਾਂ ਦੇ ਸਵਾਗਤ ਲਈ ਮੰਚ 'ਤੇ ਲੰਗਰ ਲਾ ਕੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਜਾਂਦਾ ਹੈ, ਜੋਕਿ ਸਰਵਿਸ ਲੇਨ ਦੀ ਮਾੜੀ ਹਾਲਤ ਕਾਰਨ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

PunjabKesari

ਡੀ. ਸੀ. ਮੂਹਰੇ ਸਰਵਿਸ ਲੇਨ ਤੇ ਪੁਲ ਨਿਰਮਾਣ ਦੀ ਮੰਗ ਰੱਖੀ

ਸਰਵਿਸ ਲੇਨ ਤੇ ਪੁਲ ਨਿਰਮਾਣ ਦੀ ਮੰਗ ਨੂੰ ਲੈ ਕੇ ਪੁਲ ਨਿਰਮਾਣ ਸੰਘਰਸ਼ ਕਮੇਟੀ ਦੇ ਪ੍ਰਧਾਨ ਪਵਨ ਆਵਲ, ਰਾਜ ਕੁਮਾਰ ਪਾਲ, ਸਤਪਾਲ ਬਜਾਜ, ਜਗਦੀਸ਼ ਪਸਰੀਚਾ, ਡਾ: ਸਰਵਮੋਹਨ ਟੰਡਨ ਆਦਿ ਨੇ ਡੀ. ਸੀ. ਜਲੰਧਰ ਜਸਪ੍ਰੀਤ ਸਿੰਘ ਨਾਲ ਮਿਲ ਕੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਤੱਕ 44 ਫ਼ੀਸਦੀ ਲੋਕਾਂ ਨੂੰ ਸੜਕ ਦਾ ਮੁਆਵਜ਼ਾ ਮਿਲ ਚੁੱਕਾ ਹੈ ਅਤੇ 56 ਫ਼ੀਸਦੀ ਲੋਕਾਂ ਨੂੰ ਮੁਆਵਜ਼ਾ ਮਿਲਣਾ ਬਾਕੀ ਹੈ। ਪ੍ਰਸ਼ਾਸਨ ਵੱਲੋਂ ਦੁਕਾਨਾਂ ਢਾਹੁਣ ’ਚ ਕੀਤੀ ਜਾ ਰਹੀ ਦੇਰੀ ਅਤੇ ਇਸ ਦੌਰਾਨ ਸਾਮਾਨ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧੇ ਕਾਰਨ ਠੇਕੇਦਾਰ ਨੇ 2016 ’ਚ ਹੋਏ ਸਮਝੌਤੇ ਅਨੁਸਾਰ ਕੰਮ ਪੂਰਾ ਨਾ ਕਰਨ ਤੋਂ ਬੇਵਸੀ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸੜਕੀ ਆਵਾਜਾਈ ਮੰਤਰਾਲੇ ਨੂੰ ਪੱਤਰ ਭੇਜਿਆ ਗਿਆ ਸੀ, ਜਿਸ ਦੇ ਜਵਾਬ ’ਚ ਪੰਜਾਬ ਸਰਕਾਰ ਨੂੰ ਵਾਧੂ ਖਰਚਾ ਖੁਦ ਚੁੱਕਣ ਲਈ ਕਿਹਾ ਗਿਆ ਹੈ। ਅਜਿਹੇ ’ਚ ਹੁਣ ਪੰਜਾਬ ਸਰਕਾਰ ਇਸ ਖਰਚੇ ਨੂੰ ਪੂਰਾ ਕਰਨ ਦਾ ਬਦਲ ਲੱਭ ਰਹੀ ਹੈ। ਸਰਕਾਰ ਇਸ ’ਚ ਕਦੋਂ ਕਾਮਯਾਬ ਹੋਵੇਗੀ, ਇਹ ਭਵਿੱਖ ’ਚ ਪਤਾ ਚੱਲੇਗਾ।

ਇਹ ਵੀ ਪੜ੍ਹੋ: ਡਾ. ਇੰਦਰਬੀਰ ਨਿੱਝਰ ਦੇ ਬੇਬਾਕ ਬੋਲ, ਦਿੱਲੀ ਸਰਕਾਰ ਦੇ ਤਜਰਬੇ ਪੰਜਾਬ ’ਚ ਸਾਂਝਾ ਕਰਨ 'ਚ ਕੋਈ ਹਰਜ ਨਹੀਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News