ਨਕਾਬਪੋਸ਼ ਲੁਟੇਰਿਆਂ ਨੇ ਦਿਨ-ਦਿਹਾੜੇ ਘਰ ’ਚ ਦਾਖ਼ਲ ਹੋ ਪਿਸਤੌਲ ਦੀ ਨੋਕ ’ਤੇ ਕੀਤੀ ਲੁੱਟ-ਖੋਹ

Sunday, Aug 21, 2022 - 04:33 PM (IST)

ਨਕਾਬਪੋਸ਼ ਲੁਟੇਰਿਆਂ ਨੇ ਦਿਨ-ਦਿਹਾੜੇ ਘਰ ’ਚ ਦਾਖ਼ਲ ਹੋ ਪਿਸਤੌਲ ਦੀ ਨੋਕ ’ਤੇ ਕੀਤੀ ਲੁੱਟ-ਖੋਹ

ਟਾਂਡਾ ਉੜਮੁੜ (ਵਰਿੰਦਰ, ਕੁਲਦੀਸ਼ , ਮੋਮੀ) : ਪਿੰਡ ਦੇਹਰੀਵਾਲ ਵਿਖੇ ਨਕਾਬਪੋਸ਼ ਅਣਪਛਾਤੇ ਲੁਟੇਰਿਆਂ ਨੇ ਇਕ ਔਰਤ ਨੂੰ ਪਿਸਤੌਲ ਦੀ ਨੋਕ ’ਤੇ ਬੰਦੀ ਬਣਾਉਂਦਿਆਂ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਲੁੱਟ ਲਿਆ l ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁੱਟ-ਖੋਹ ਦਾ ਸ਼ਿਕਾਰ ਹੋਈ ਪੀਡ਼ਤ ਔਰਤ ਇੰਦਰਜੀਤ ਕੌਰ ਪਤਨੀ ਬਲਕਾਰ ਸਿੰਘ ਨੇ ਦੱਸਿਆ ਕਿ ਤਕਰੀਬਨ 11 ਵਜੇ ਉਹ ਘਰ ’ਚ ਇਕੱਲੀ ਸੀ ਕਿ ਉਸ ਸਮੇਂ ਲੁਟੇਰਿਆਂ ਨੇ ਘਰ ਦੀ ਛੱਤ ਤੋਂ ਘਰ ’ਚ ਦਾਖ਼ਲ ਹੋ ਪਿਸਤੌਲ ਦੀ ਨੋਕ ’ਤੇ ਉਸ ਨੂੰ ਬੰਦੀ ਬਣਾ ਕੇ ਘਰ ਦੇ ਹੋਰਨਾਂ ਕਮਰਿਆਂ ਦੀ ਫਰੋਲਾ-ਫਰਾਲੀ ਕਰਦਿਆਂ ਅਲਮਾਰੀ ’ਚ ਪਏ ਹੋਏ ਸੋਨੇ ਦੇ ਗਹਿਣੇ, ਇਕ ਕੈਮਰਾ ਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਚੋਰੀ ਦੀ ਇਸ ਵਾਰਦਾਤ ਸਬੰਧੀ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।


author

Manoj

Content Editor

Related News