ਪਿਸਤੌਲ ਦੀ ਨੋਕ ’ਤੇ ਨਕਾਬਪੋਸ਼ਾਂ ਨੇ ਖੋਹੀ ਗੱਡੀ ਤੇ ਨਕਦੀ

Tuesday, Dec 03, 2019 - 11:45 PM (IST)

ਪਿਸਤੌਲ ਦੀ ਨੋਕ ’ਤੇ ਨਕਾਬਪੋਸ਼ਾਂ ਨੇ ਖੋਹੀ ਗੱਡੀ ਤੇ ਨਕਦੀ

ਨੰਗਲ,(ਗੁਰਭਾਗ)- ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਬੰਦਲੈਹਡ਼ੀ ਵਿਖੇ 5-6 ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਇਕ ਗੱਡੀ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪਿੰਡ ਵਾਸੀ ਪੀਡ਼ਤ ਗੁਰਚਰਨ ਸਿੰਘ ਲਾਡੀ ਜੋ ਕਿ ਬੀ.ਬੀ.ਐੱਮ.ਬੀ. ’ਚ ਕਲਰਕ ਹੈ, ਰੋਜ਼ ਸ਼ਾਮ ਨੂੰ ਨੈਸ਼ਨਲ ਹਾਈਵੇ ਕਿਨਾਰੇ ਪਿੰਡ ’ਚ ਬਣੇ ਸ਼ਿਵ ਮੰਦਰ ਦੀ ਦੇਖਭਾਲ ਕਰਦਾ ਹੈ ਅਤੇ ਮੱਥਾ ਟੇਕਣ ਜਾਂਦਾ ਸੀ, ਅੱਜ ਸ਼ਾਮ 7 ਵਜੇ ਦੇ ਕਰੀਬ ਜਦੋਂ ਲਾਡੀ ਮੱਥਾ ਟੇਕਣ ਗਿਆ ਤਾਂ 5-6 ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਇਕੱਲਾ ਵੇਖ ਮੰਦਰ ਦਾ ਕੈਂਚੀ ਗੇਟ ਬੰਦ ਕਰ ਦਿੱਤਾ ਅਤੇ ਆਪ ਅੰਦਰ ਆ ਵਡ਼ੇ। ਲੁਟੇਰਿਆਂ ਨੇ ਪਿਸਤੌਲ ਦੀ ਨੌਕ ’ਤੇ ਲਾਡੀ ਤੋਂ ਸਾਰੀ ਨਕਦੀ ਸਵਿਫਟ ਗੱਡੀ ਦੀ ਚਾਬੀ ਖੋਹ ਲਈ। ਮੰਦਰ ਨੂੰ ਬਾਹਰ ਤੋਂ ਤਾਲਾ ਲਾ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਫਰਾਰ ਹੋ ਗਏ। ਪਿੰਡ ਦੇ ਸਰਪੰਚ ਵਲੋਂ ਨੰਗਲ ਥਾਣੇ ’ਚ ਸੂਚਨਾ ਦਿੱਤੀ ਗਈ। ਨੰਗਲ ਥਾਣਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਘਟਨਾ ਦਾ ਪਤਾ ਲੱਗਣ ’ਤੇ ਮੌਕੇ ’ਤੇ ਪਹੁੰਚ ਗਈ ਅਤੇ ਅਗਲੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ।


author

Bharat Thapa

Content Editor

Related News